20 C
New York
Tuesday, May 30, 2023

Buy now

spot_img

ਗ੍ਰਹਿ ਵਿਭਾਗ ਨੇ ਕੋਵਿਡ ਸਬੰਧੀ ਵਾਧੂ ਪਾਬੰਦੀਆਂ ਲਗਾਈਆਂ

ਸਾਰੀਆਂ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ 15 ਮਈ ਤੱਕ ਰਹਿਣਗੀਆਂ ਬੰਦ
ਸੂਬੇ ਵਿੱਚ ਦਾਖ਼ਲ ਹੋਣ ਵਾਲੇ ਨੂੰ ਨੈਗੇਟਿਵ ਕੋਵਿਡ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫੀਕੇਟ ਦਿਖਾਉਣਾ ਲਾਜ਼ਮੀ
ਚਾਰ ਪਹੀਆ ਵਾਹਨ ਵਿੱਚ ਕੇਵਲ 2 ਵਿਅਕਤੀਆਂ ਨੂੰ ਸਫਰ ਕਰਨ ਦੀ ਪ੍ਰਵਾਨਗੀ, ਦੋ ਪਹੀਆ ਵਾਹਨ ਉੱਤੇ ਕੇਵਲ ਪਰਿਵਾਰਕ ਮੈਂਬਰ ਹੀ ਹੋ ਸਕਦਾ ਹੈ ਦੂਜੀ ਸਵਾਰੀ
ਚੰਡੀਗੜ, 2 ਮਈ:
ਗ੍ਰਹਿ ਵਿਭਾਗ ਨੇ ਕੋਵਿਡ -19 ਸੰਬੰਧੀ ਅੱਜ ਵਾਧੂ ਪਾਬੰਦੀਆਂ ਲਗਾਈਆਂ ਹਨ ਜਿਸ ਤਹਿਤ ਗ਼ੈਰ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਜੋ ਕਿ ਪੂਰੇ ਸੂਬੇ ਵਿੱਚ 2 ਮਈ , 2021 ਤੋਂ 15 ਮਈ, 2021 ਤੱਕ ਸਖਤੀ ਨਾਲ ਲਾਗੂ ਰਹਿਣਗੇ ।

ਬੁਲਾਰੇ ਨੇ ਦੱਸਿਆ ਕਿ ਕੈਮਿਸਟ ਦੀਆਂ ਦੁਕਾਨਾਂ ਅਤੇ ਦੁਕਾਨਾਂ ਸਮੇਤ ਜ਼ਰੂਰੀ ਚੀਜ਼ਾਂ, ਦੁੱਧ, ਬਰੈਡ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ, ਮੋਬਾਈਲ ਰਿਪੇਅਰ ਆਦਿ ਨੂੰ ਕੋਵਿਡ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ ਪਰ ਇਹ ਸਭ ਵੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਅਧੀਨ ਹਨ। ਲੈਬਾਂ, ਨਰਸਿੰਗ ਹੋਮ ਅਤੇ ਹੋਰ ਸਾਰੇ ਮੈਡੀਕਲ ਅਦਾਰਿਆਂ ’ਤੇ ਕੋਈ ਰੋਕ ਨਹੀਂ ਹੋਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਕੋਈ ਵੀ ਵਿਅਕਤੀ ਕੋਵਿਡ ਦੀ ਨੈਗੇਟਿਵ ਰਿਪੋਰਟ (72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ ) ਜਾਂ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇੱਕ ਖੁਰਾਕ) ਜੋ 2 ਹਫਤੇ ਤੋਂ ਵੱਧ ਪੁਰਾਣਾ ਨਾ ਹੋਵੇ, ਤੋਂ ਬਿਨਾਂ ਰਾਜ ਵਿੱਚ ਹਵਾਈ, ਰੇਲ ਜਾਂ ਸੜਕ ਰਾਹੀਂ ਦਾਖਲ ਨਹੀਂ ਹੋ ਸਕਦਾ।
ਬੁਲਾਰੇ ਨੇ ਕਿਹਾ ਕਿ ਕੋਵਿਡ ਪ੍ਰਬੰਧਨ ਵਿੱਚ ਸ਼ਾਮਲ ਅਧਿਕਾਰੀਆ ਤੋਂ ਬਿਨਾਂ ਸਾਰੇ ਸਰਕਾਰੀ ਦਫਤਰ ਅਤੇ ਬੈਂਕ 50% ਸਮਰੱਥਾ ਨਾਲ ਕੰਮ ਕਰਨਗੇ। ਬੁਲਾਰੇ ਨੇ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਕੋਵਿਡ ਪ੍ਰਬੰਧਨ ਅਤੇ ਸਬੰਧਤ ਡਿਊਟੀਆਂ ਲਈ ਕਿਸੇ ਵੀ ਅਧਿਕਾਰੀ ਦੀਆਂ ਸੇਵਾਵਾਂ ਲੈਣ ਲਈ ਅਧਿਕਾਰਤ ਹਨ।

ਬੁਲਾਰੇ ਨੇ ਦੱਸਿਆ ਕਿ ਕਾਰ ਅਤੇ ਟੈਕਸੀਆਂ ਸਮੇਤ ਸਾਰੇ ਫੋਰ-ਵੀਲਰ ਵਾਹਨਾਂ ਵਿੱਚ 2 ਤੋਂ ਵੱਧ ਯਾਤਰੀਆਂ ਨੂੰ ਬੈਠਣ ਦੀ ਆਗਿਆ ਨਹੀਂ ਹੈ। ਹਾਲਾਂਕਿ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਾਲੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।

ਇਸੇ ਤਰਾਂ ਸਕੂਟਰਾਂ ਅਤੇ ਮੋਟਰਸਾਈਕਲਾਂ ’ਤੇ ਪਰਿਵਾਰਕ ਮੈਂਬਰ ਤੋਂ ਇਲਾਵਾ ਕਿਸੇ ਵੀ ਹੋਰ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੈ ।
ਇਸੇ ਤਰਾਂ ਵਿਆਹ / ਸਸਕਾਰ ਆਦਿ ਰਸਮਾਂ ਸਮੇਂ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਪਿੰਡਾਂ ਨੂੰ ਠੀਕਰੀ ਪਹਿਰਾ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ ‘ਨਾਈਟ ਕਰਫਿਊ’ ’ਅਤੇ ‘ਵੀਕੈਂਡ ਕਰਫਿਊ ’ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਸਕ ਅਤੇ ਸਬਜ਼ੀ ਮੰਡੀਆਂ ਵਿੱਚ ਸਮਾਜਕ ਦੂਰੀ ਕਾਇਮ ਰੱਖੀ ਜਾ ਸਕੇ ਕਿਉਂ ਕਿ ਸਬਜ਼ੀ ਮੰਡੀਆਂ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲੀਆਂ ਰਹਿਣਗੀਆਂ।

ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲਾਂ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਰੱਖਿਆ ਜਾਵੇ।

ਆਦੇਸ਼ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਧਾਰਮਿਕ ਸਥਾਨਾਂ ਨੂੰ ਰੋਜ਼ਾਨਾ ਸ਼ਾਮ 6 ਵਜੇ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਆਦਿ ਵਿੱਚ ਘੱਟ ਤੋਂ ਘੱਟ ਭੀੜ ਹੋਵੇ।

ਬੁਲਾਰੇ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਆਕਸੀਜਨ ਸਿਲੰਡਰ ਦੀ ਜਮਾਂਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਏਗੀ । ਰੋਡ ਅਤੇ ਸਟ੍ਰੀਟਵਾਈਜ਼ ਵਿਕਰੇਤਾਵਾਂ ਜਿਵੇਂ ਰੇਹੜੀ ਵਾਲੇ ਆਦਿ ਦੀ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇਗੀ।
ਰੋਜ਼ਾਨਾ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ 6.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ ਰਾਜ ਭਰ ਵਿੱਚ ਜਾਰੀ ਰਹੇਗਾ ਅਤੇ ਮੈਡੀਕਲ ਉਦੇਸ਼ਾਂ ਨੂੰ ਛੱਡ ਕੇ ਕਰਫਿਊ ਪਾਸ ਤੋਂ ਬਿਨਾਂ ਕੋਈ ਵਾਹਨ ਨਹੀਂ ਚੱਲੇਗਾ।

ਜਨਤਕ ਟ੍ਰਾਂਸਪੋਰਟ (ਬੱਸਾਂ, ਟੈਕਸੀ, ਆਟੋ) ਵਿੱਚ ਸਵਾਰੀਆਂ ਦੀ ਗਿਣਤੀ 50% ਤੱਕ ਸੀਮਿਤ ਕੀਤੀ ਗਈ ਹੈ ।ਟ੍ਰਾਂਸਪੋਰਟ ਅਤੇ ਸਿਵਲ ਅਧਿਕਾਰੀ, ਪੁਲਿਸ ਕਰਮਚਾਰੀਆਂ ਦੇ ਨਾਲ ਕਰਫਿਊ ਲਾਗੂ ਕਰਨ ਲਈ ਉਡਣ ਦਸਤੇ ਗਠਿਤ ਕਰਨਗੇ।

ਬੁਲਾਰੇ ਨੇ ਦੱਸਿਆ ਕਿ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ ਜਦਕਿ ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ ਦੁਕਾਨਾਂ, ਢਾਬੇ ਆਦਿ ਵੀ ਡਾਇਨ-ਇਨ ਸਹੂਲਤ ਲਈ ਬੰਦ ਰਹਿਣਗੇ ਅਤੇ ਸਿਰਫ ਟੇਕ-ਅਵੇਅ ਅਤੇ ਹੋਮ ਡਿਲਿਵਰੀ ਲਈ ਕੰਮ ਕਰ ਸਕਦੇ ਹਨ, ਜਿਸ ਦੀ ਰਾਤ 9 ਵਜੇ ਤੱਕ ਆਗਿਆ ਹੈ। ਰੈਸਟੋਰੈਂਟਾਂ, ਫਾਸਟ ਫੂਡ ਜੁਆਇੰਟ, ਕਾਫੀ ਦੁਕਾਨਾਂ ਆਦਿ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਹੈ।

ਸਾਰੇ ਹਫਤਾਵਾਰੀ ਬਾਜ਼ਾਰ (ਜਿਵੇਂ ਕਿ ਅਪਨੀ-ਮੰਡੀਆਂ) ਵੀ ਬੰਦ ਰਹਿਣਗੇ ਅਤੇ ਸਰਕਾਰੀ ਸਮਾਗਮਾਂ ਸਮੇਤ ਉਦਘਾਟਨ, ਨੀਂਹ ਪੱਥਰ ਰੱਖਣ ਦੀ ਰਸਮ, ਆਦਿ ਸਮੇਤ ਸਾਰੇ ਸਮਾਜਿਕ, ਸਭਿਆਚਾਰਕ ਜਾਂ ਖੇਡਾਂ ਦੇ ਇਕੱਠਾਂ ਅਤੇ ਇਸ ਨਾਲ ਜੁੜੇ ਕਾਰਜਾਂ ’ਤੇ ਪੂਰਨ ਪਾਬੰਦੀ ਹੋਵੇਗੀ ਪਰ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਨਾਲ ਛੋਟ ਮਿਲ ਸਕਦੀ ਹੈ।

ਬੁਲਾਰੇ ਨੇ ਕਿਹਾ ਕਿ ਸਾਰੇ ਰਾਜਨੀਤਿਕ ਇਕੱਠਾਂ ਤੇ ਰਾਜ ਭਰ ਵਿੱਚ ਪੂਰਨ ਪਾਬੰਦੀ ਹੋਵੇਗੀ। ਇਨਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਇਕੱਠ ਲਈ ਪ੍ਰਬੰਧਕਾਂ ਅਤੇ ਭਾਗੀਦਾਰਾਂ ਦੇ ਨਾਲ-ਨਾਲ ਥਾਣੇ ਅਤੇ ਟੈਂਟ ਹਾਊਸਾਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਏਗੀ ਅਤੇ 3 ਮਹੀਨਿਆਂ ਲਈ ਅਜਿਹੇ ਸਥਾਨਾਂ ਨੂੰ ਸੀਲ ਵੀ ਕਰ ਦਿੱਤਾ ਜਾਵੇਗਾ।

ਉਹ ਵਿਅਕਤੀ ਜੋ ਕਿ ਕਿਤੇ ਵੀ ਵੱਡੇ (ਧਾਰਮਿਕ / ਰਾਜਨੀਤਿਕ / ਸਮਾਜਿਕ) ਇਕੱਠਾਂ ਵਿਚ ਸ਼ਾਮਲ ਹੋਏ ਹਨ ਲਾਜ਼ਮੀ ਤੌਰ ’ਤੇ 5 ਦਿਨਾਂ ਲਈ ਘਰ ਵਿੱਚ ਕੁਅਰੰਟੀਨ ਰਹਿਣਗੇ ਅਤੇ ਪ੍ਰੋਟੋਕੋਲ ਦੇ ਅਨੁਸਾਰ ਟੈਸਟ ਕਰਵਾਉਣਗੇ। ਸਾਰੇ ਵਿਦਿਅਕ ਸੰਸਥਾਵਾਂ ਅਰਥਾਤ ਸਕੂਲ ਅਤੇ ਕਾਲਜ ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦਾ ਅਧਿਆਪਨ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ਨਿਭਾਏਗਾ।

ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ ਅਤੇ ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ ਸਿਵਾਏ ਉਹਨਾਂ ਦੇ ਜੋ ਕੋਵਿਡ ਪ੍ਰਬੰਧਨ ਨਾਲ ਸਬੰਧਤ ਦੀ ਭਰਤੀ ਨਾਲ ਸਬੰਧਤ ਨਾ ਹਨ।
ਇਸੇ ਤਰਾਂ ਸਰਵਿਸ ਇੰਡਸਟਰੀ ਸਮੇਤ ਸਾਰੇ ਪ੍ਰਾਈਵੇਟ ਦਫਤਰ, ਜਿਵੇਂ ਆਰਕੀਟੈਕਟਸ, ਚਾਰਟਰਡ ਅਕਾਉਂਟੈਂਟਸ, ਬੀਮਾ ਕੰਪਨੀਆਂ ਆਦਿ ਦੇ ਦਫਤਰਾਂ ਨੂੰ ਸਿਰਫ ‘ਘਰ ਤੋਂ ਕੰਮ’ ਕਰਨ ਦੀ ਆਗਿਆ ਹੈ।

ਜਦੋਂ ਕਿ ਸਰਕਾਰੀ ਦਫਤਰਾਂ ਵਿਚ – 45 ਸਾਲਾਂ ਤੋਂ ਵੱਧ ਉਮਰ ਦੇ ਸਿਹਤ ਕਰਮਚਾਰੀ ਅਤੇ ਕਰਮਚਾਰੀ ਜਿਨਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿਚ ਘੱਟੋ ਘੱਟ ਇਕ ਟੀਕਾ ਖੁਰਾਕ ਨਹੀਂ ਮਿਲੀ ਹੈ, ਨੂੰ ਛੁੱਟੀ ਲੈਣ ਅਤੇ ਉਸ ਸਮੇਂ ਤਕ ਘਰ ਰਹਿਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਸਿਰਫ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ ਦੇ ਅਧਾਰ ਤੇ ਹੀ ਆਗਿਆ ਦਿੱਤੀ ਜਾ ਸਕਦੀ ਹੈ ਜੋ ਕਿ 5 ਦਿਨਾਂ ਤੋਂ ਵੱਧ ਪੁਰਾਣੀ ਨਾ ਹੋਵੇ ਨਹੀਂ ਤਾਂ ਛੁੱਟੀ ਲੈ ਕੇ ਘਰ ਰਹਿਣ ਲਈ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ।

ਇਹ ਆਦੇਸ਼ ਉੱਚ ਸਕਾਰਾਤਮਕ ਖੇਤਰਾਂ ਵਿੱਚ ਮਾਈਕਰੋ-ਕੰਟੇਨਮੈਂਟ ਜ਼ੋਨਾਂ ਨੂੰ ਵਧਾਉਣ ਅਤੇ ਸਖਤੀ ਨਾਲ ਲਾਗੂ ਕਰਨ ਲਈ ਵੀ ਨਿਰਦੇਸ਼ ਦਿੰਦਾ ਹੈ। ਲਾਗੂ ਕਰਨ ਲਈ ਵਿਸ਼ੇਸ਼ ਮਾਨੀਟਰ ਨਿਯੁਕਤ ਕੀਤੇ ਜਾਣਗੇ।

ਸਾਰੇ ਸਰਕਾਰੀ ਦਫਤਰਾਂ ਦੁਆਰਾ ਸਿਕਾਇਤਾਂ ਦੇ ਨਿਪਟਾਰੇ ਨੂੰ ਵਰਚੁਅਲ / ਆਨ-ਲਾਈਨ ਢੰਗਾਂ ਦੁਆਰਾ ਤਰਜੀਹ ਦਿੱਤੀ ਜਾਏਗੀ ਅਤੇ ਜਨਤਕ ਲੈਣ-ਦੇਣ ਨੂੰ ਜਿੱਥੋਂ ਤੱਕ ਹੋ ਸਕੇ ਘਟਾਇਆ ਜਾਵੇਗਾ ਅਤੇ ਸਿਰਫ ਉਸਨੂੰ ਹੀ ਆਗਿਆ ਦਿੱਤੀ ਜਾਏਗੀ ਜਿੱਥੇ ਅਤਿ- ਜਰੂਰੀ ਸਮਝਿਆ ਜਾਂਦਾ ਹੈ। ਇਸੇ ਤਰਾਂ ਮਾਲ ਵਿਭਾਗ ਜਾਇਦਾਦ ਦੀ ਵਿਕਰੀ ਅਤੇ ਖਰੀਦ ਲਈ ਕਨਵੇਐਂਸ ਡੀਡਾਂ ਨੂੰ ਲਾਗੂ ਕਰਨ ਲਈ ਲੋਕਾਂ ਦੀ ਗਿਣਤੀ ਨੂੰ ਸੀਮਤ ਕਰੇਗਾ।

ਇਸ ਦੌਰਾਨ ਜਿਲਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਐਮ.ਐਚ.ਏ. / ਰਾਜ ਸਰਕਾਰ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ, ਜੋ ਕਿ ਘੱਟ ਤੋਂ ਘੱਟ 6 ਫੁੱਟ ਦੂਰੀ ਦੇ ਸਮਾਜਿਕ ਦੂਰੀ ਦੇ ਨਿਯਮ (ਦੋ ਗਜ਼ ਕੀ ਦੂਰੀ) ਨੂੰ ਲਾਗੂ ਕਰਨ, ਮਾਰਕੀਟ ਦੀਆਂ ਥਾਵਾਂ ਅਤੇ ਭੀੜ ਵਾਲੀ ਆਵਾਜਾਈ ਵਿਚ ਭੀੜ ਨੂੰ ਨਿਯਮਤ ਕਰਨ ਨੂੰ ਯਕੀਨੀ ਬਣਾਉਣ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਜਿਵੇਂ ਚਿਹਰੇ ਦੇ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ਤੇ ਥੁੱਕਣਾ ਆਦਿ. ਦੀ ਉਲੰਘਣਾ ਲਈ ਨਿਰਧਾਰਤ ਜ਼ੁਰਮਾਨੇ ਲਗਾਉਣ।

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles