Subscribe Now

* You will receive the latest news and updates on your favorite celebrities!

Trending News

Blog Post

ਖੁਰਾਕ ਸੁਰੱਖਿਆ, ਕੌਮੀ ਸੁਰੱਖਿਆ ਜਿੰਨੀ ਅਹਿਮ: ਮਨਪ੍ਰੀਤ ਸਿੰਘ ਬਾਦਲ
Lifestyle, News

ਖੁਰਾਕ ਸੁਰੱਖਿਆ, ਕੌਮੀ ਸੁਰੱਖਿਆ ਜਿੰਨੀ ਅਹਿਮ: ਮਨਪ੍ਰੀਤ ਸਿੰਘ ਬਾਦਲ 

ਚੰਡੀਗੜ, 20 ਦਸੰਬਰ:
ਖੁਰਾਕ ਸੁਰੱਖਿਆ ਉਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਕੌਮੀ ਸੁਰੱਖਿਆ ਅਤੇ ਖੇਤੀਬਾੜੀ ਵਿਚ ਜੈਵਿਕ ਵਿਭਿੰਨਤਾ ਹੋਣੀ ਚਾਹੀਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਜੈ ਜਵਾਨ ਜੈ ਕਿਸਾਨ-ਜਵਾਨਾਂ ਦੀ ਜਿੱਤ ਕਿਸਾਨਾਂ ਦੀ ਜਿੱਤ ਵਿਸ਼ੇ ’ਤੇ ਹੋਏ ਆਨਲਾਈਨ ਸੈਸ਼ਨ ਵਿੱਚ ਹਿੱਸਾ ਲੈਣ ਮੌਕੇ ਕੀਤਾ।
ਖੁਰਾਕ ਸੁਰੱਖਿਆ ਅਤੇ ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਦੇਸ਼ ਦੀ ਲੋੜ ਸਮੇਂ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ। ਇਸ ਲਈ ਪੰਜਾਬ ਦੇਸ਼ ਦੀ ਖੜਗ ਭੁਜਾ ਅਤੇ ਅੰਨ ਭੰਡਾਰ ਵਜੋਂ ਜਾਣਿਆ ਜਾਂਦਾ ਹੈ। ਸੈਸ਼ਨ ਦੇ ਸੰਚਾਲਕ ਅਤੇ ਸੰਸਦ ਮੈਂਬਰ ਸ੍ਰੀ ਮਨੀਸ਼ ਨੂੰ ਖੇਤੀਬਾੜੀ ਰਾਜਾਂ ’ਤੇ ਖੇਤੀ ਕਾਨੂੰਨਾਂ ਦੇ ਪ੍ਰਭਾਵਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੀ ਆਬਾਦੀ ਕੌਮੀ ਆਬਾਦੀ ਦਾ 2 ਫੀਸਦੀ  ਹੋਣ ਦੇ ਬਾਵਜੂਦ ਪੰਜਾਬ  ਨੇ ਕੌਮੀ ਅਨਾਜ ਸੁਰੱਖਿਆ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਿਚ ਵੱਡਾ ਯੋਗਦਾਨ ਪਾਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਵਾਸਤੇ ਪੰਜਾਬ ਨੇ ਆਪਣੀ ਮਿੱਟੀ ਨੂੰ ਜ਼ਹਿਰੀਲਾ ਬਣਾ ਲਿਆ ਅਤੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਾਫ਼ੀ ਹੇਠਾਂ ਚਲਾ ਗਿਆ।ਇਸ ਤੋਂ ਇਲਾਵਾ ਭਾਰਤ ਮਾਤਾ ਦੇ ਸਨਮਾਨ ਵਿੱਚ ਪੰਜਾਬ ਨੇ ਆਪਣੇ ਕਈ ਬਹਾਦਰ ਜਵਾਨਾਂ ਦੀ ਕੁਰਬਾਨੀ ਦੇ ਦਿੱਤੀ ਅਤੇ ਬਦਲੇ ਵਿੱਚ ਕੁਝ ਨਹੀਂ ਮੰਗਿਆ, ਪਰ ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਖ਼ਾਸਕਰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ।
ਸ. ਬਾਦਲ ਨੇ ਕਿਹਾ ਕਿ ਹਾਲਾਂਕਿ ਸਾਡੇ ਦੇਸ਼ ਵਿੱਚ ਖਾਦ ਸੁਰੱਖਿਆ ਦੇ ਵੱਡੇ ਭੰਡਾਰ ਹਨ, ਪਰ ਬਹੁਤੀ ਵਸੋਂ ਇਸ ਨੂੰ ਖਰੀਦਣ ਦੇ ਸਮਰੱਥ ਨਹੀਂ ਹੈ। ਹੰਗਰ ਇੰਡੈਕਸ ਅਨੁਸਾਰ, ਭਾਰਤ 94ਵੇਂ ਸਥਾਨ ’ਤੇ ਹੈ, ਜਦੋਂ ਕਿ ਇਥੋਪੀਆ ਵਰਗੇ ਦੇਸ਼ਾਂ ਨੇ ਭਾਰਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜੇਕਰ ਕੇਂਦਰ ਸਰਕਾਰ ਲੋਕਾਂ ਨੂੰ ਭੋਜਨ ਨਹੀਂ ਦੇ ਸਕਦੀ ਤਾਂ ਇਸ ਨੂੰ ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅੱਜ, ਭਾਰਤੀ ਫੌਜ ਵਿਚ ਪੰਜਾਬ ਦਾ ਯੋਗਦਾਨ 8 ਫੀਸਦੀ ਹੈ ਜੋ ਬਿ੍ਰਟਿਸ਼ ਸਾਸ਼ਨ ਦੌਰਾਨ 20 ਫੀਸਦੀ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਨਾਂ ਕਾਨੂੰਨਾਂ ਨੂੰ ਰੱਦ ਕਰਕੇ ਮੁੜ ਵਿਚਾਰਨਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਨੂੰ ਆਪਣੀ ਅਣਖ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਉਨਾਂ ਹਰਿਆਣੇ ਦੇ ਲੋਕਾਂ ਦਾ ਪੰਜਾਬ ਦੇ ਵਿਰੋਧ ਪ੍ਰਦਰਸ਼ਨ ਵਿਚ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਨਾਂ ਵਿਵਾਦਪੂਰਨ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਸਾਰੀਆਂ ਧਿਰਾਂ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਕਿਸਾਨਾਂ ’ਤੇ ਥੋਪਣੇ ਨਹੀਂ ਚਾਹੀਦੇ।
ਅਦਾਕਾਰਾ ਅਤੇ ਸਿਆਸਤਦਾਨ ਸ੍ਰੀਮਤੀ ਗੁਲ ਪਨਾਗ ਨੇ ਕਿਹਾ ਕਿ ਭਾਰਤ ਦੇ ਪ੍ਰਸੰਗ ਵਿੱਚ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦੇਸ਼ ਦੇ ਵਿਕਾਸ ਅਤੇ ਰੱਖਿਆ ਵਿੱਚ ਕਿਸਾਨਾਂ ਅਤੇ ਸੈਨਿਕਾਂ ਦੇ ਯੋਗਦਾਨ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਨੇ ਖਾਦ ਸੁਰੱਖਿਆ ਵਿੱਚ ਭਾਰਤ ਨੂੰ ‘ਆਤਮਨਿਰਭਾਰ’ ਬਣਾਇਆ ਹੈ। ਉਹਨਾਂ ਕਿਹਾ ਕਿ ਬਹੁਤੇ ਫੌਜੀ ਪਰਿਵਾਰਾਂ ਦਾ ਪਿਛੋਕੜ ਕਿਸਾਨੀ ਹੈ ਅਤੇ ਉਨਾਂ ਵਿਚੋਂ ਬਹੁਤ ਸਾਰੇ ਇਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਕੀ ਇਹ ਉਨਾਂ ਨੂੰ ’ਦੇਸ਼ਧ੍ਰੋਹੀ’ ਬਣਾ ਦੇਵੇਗਾ? ਸ੍ਰੀਮਤੀ ਪਨਾਗ ਨੇ ਸੱਤਾਧਾਰੀ ਧਿਰ ਵੱਲੋਂ ਕਿਸਾਨਾਂ ਨੂੰ ਦੇਸ਼ਧ੍ਰੋਹੀ ਕਹਿਣ ‘ਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੁਤੰਤਰ ਹੈ ਪਰ ਹਰ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਹਿਣਾ ਸਰਕਾਰ ਦੀ ਆਦਤ ਬਣ ਗਈ ਹੈ।
ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਨਾਂ ਵਿਵਾਦਪੂਰਨ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਸਾਰੀਆਂ ਧਿਰਾਂ ਦੀ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਕਿਸਾਨਾਂ ’ਤੇ ਥੋਪਣੇ ਨਹੀਂ ਚਾਹੀਦੇ।
ਅਦਾਕਾਰ ਅਤੇ ਸਿਆਤਦਾਨ  ਗੁਲ ਪਨਾਗ ਨੇ ਕਿਹਾ ਕਿ ਭਾਰਤ ਦੇ ਪ੍ਰਸੰਗ ਵਿੱਚ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਵਿੱਚ ਕਿਸਾਨਾਂ ਅਤੇ ਸੈਨਿਕਾਂ ਦੇ ਅਹਿਮ ਯੋਗਦਾਨ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਨੇ ਖਾਣ ਪੀਣ ਵਿੱਚ ਭਾਰਤ ਨੂੰ ‘ਆਤਮ-ਨਿਰਭਾਰ’ ਬਣਾਇਆ ਹੈ। ਉਹਨਾਂ ਪੁੱਛਿਆ ਕਿ ਬਹੁਤੇ ਫੌਜੀ ਪਰਿਵਾਰਾਂ ਦਾ ਕਿਸਾਨੀ ਪਿਛੋਕੜ ਹੈ ਅਤੇ ਉਨਾਂ ਵਿਚੋਂ ਬਹੁਤ ਸਾਰੇ ਇਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਕੀ ਇਹ ਉਨਾਂ ਨੂੰ ‘ਦੇਸ਼ਧ੍ਰੋਹੀ ’ ਬਣਾ ਦੇਵੇਗਾ? ਪਨਾਗ ਨੇ ਸੱਤਾਧਾਰੀ ਧਿਰ ਵੱਲੋਂ ਦੇਸ਼ਧ੍ਰੋਹੀ ਦਾ ਟੈਗ ਦੇਣ ’ਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੁਤੰਤਰ ਹੈ ਪਰ ਇਸ ਸਰਕਾਰ ਦੀ ਆਦਤ ਹੈ ਕਿ ਉਹ ਹਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਨੂੰ ਦੇਸ਼ ਵਿਰੋਧੀ ਕਹਿਣ ਲੱਗ ਜਾਂਦੀ ਹੈ।
———

Related posts

Leave a Reply

Required fields are marked *