Subscribe Now

* You will receive the latest news and updates on your favorite celebrities!

Trending News

Blog Post

punjab

ਖਰੀਦੀ ਕਣਕ ਦੀ 61 ਫ਼ੀਸਦੀ ਲਿਫਟਿੰਗ ਹੋਈ-ਡਿਪਟੀ ਕਮਿਸ਼ਨਰ -‘ਮੁੱਖ ਮੰਤਰੀ ਖ਼ੁਦ ਕਰ ਰਹੇ ਹਨ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ 

ਪਟਿਆਲਾ, 22 ਅਪ੍ਰੈਲ :
‘ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਮਗਰੋਂ ਉਸ ਦੇ ਉਚਿਤ ਭੰਡਾਰਨ ਲਈ ਮੰਡੀਆਂ ‘ਚੋਂ ਜਿਣਸ ਦੀ ਢੋਆ-ਢੁਆਈ ਦਾ ਕਾਰਜ ਵੀ ਤੇਜੀ ਨਾਲ ਚੱਲ ਰਿਹਾ ਹੈ।’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਡੀਆਂ ‘ਚ ਕਣਕ ਦੀ ਹੁਣ ਤੱਕ ਹੋਈ ਆਮਦ ‘ਚੋਂ 96 ਫ਼ੀਸਦੀ ਖਰੀਦ ਕਰ ਲਈ ਗਈ ਹੈ ਅਤੇ ਇਸ ‘ਚੋਂ ਲਿਫਟਿੰਗ ਦਾ ਕੰਮ ਵੀ 61 ਫ਼ੀਸਦੀ ਨਿਬੜ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਰੋਜ਼ਾਨਾ ਕਰੀਬ 45 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਬਿਲਕੁਲ ਖਾਲੀ ਮਿਲਣਗੀਆਂ, ਕਿਉਂਕਿ ਜ਼ਿਲ੍ਹੇ ‘ਚ ਕਣਕ ਦੀ ਫ਼ਸਲ ਦੀ ਲਗਪਗ 85 ਫ਼ੀਸਦੀ ਤੋਂ ਜ਼ਿਆਦਾ ਕਟਾਈ ਹੋਣ ਕਰਕੇ ਸੰਭਾਵਤ ਆਮਦ ਵਿਚੋਂ ਬਹੁਤੀ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਢੋਆ-ਢੋਆਈ ਲਈ ਇੰਤਜਾਮ ਵੀ ਪੁਖ਼ਤਾ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁਝ ਮੰਡੀਆਂ ‘ਚ ਖਰੀਦ ਅਤੇ ਲਿਫਟਿੰਗ ਦੀ ਪ੍ਰਕ੍ਰਿਆ ਤਾਂ ਮੁਕੰਮਲ ਹੋ ਵੀ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 342.28 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ, ਆੜਤੀਆਂ ਤੇ ਖਰੀਦ ਏਜੰਸੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਇਸ ਸੀਜਨ ਦੌਰਾਨ ਚੁਣੌਤੀਆਂ ਦੇ ਬਾਵਜੂਦ ਪ੍ਰਸ਼ਾਸਨ ਦਾ ਬੇਹੱਦ ਸਾਥ ਤੇ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ ‘ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨਿਗਰਾਨੀ ਰੱਖ ਰਹੇ ਹਨ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਗੱਲੋਂ ਵਚਨਬੱਧਤਾ ਪੂਰੀ ਤਰ੍ਹਾਂ ਪੁਗਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਆਪਣੀ ਜਿਣਸ ਵੇਚਣ ਲਈ ਲੈ ਕੇ ਆਉਂਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।
ਫੋਟੋ ਕੈਪਸ਼ਨ- ਪਟਿਆਲਾ ਦੀ ਅਨਾਜ ਮੰਡੀ ‘ਚੋਂ ਲਿਫਟਿੰਗ ਲਈ ਬੋਰੀਆਂ ਟਰੱਕ ‘ਚ ਲੱਦਦੇ ਹੋਏ ਕਾਮੇ।

Related posts

punjab

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ ਸਿਵਲ ਹਸਪਤਾਲ ਸੰਗਰੂਰ ‘ਚ ਵੀ ਬੈੱਡਾਂ ਦੀ ਗਿਣਤੀ 135 ਕਰਨ ਲਈ ਵਧਾਏ ਜਾ ਰਹੇ ਹਨ 15 ਹੋਰ ਵਿਜੈ ਇੰਦਰ ਸਿੰਗਲਾ 

punjab

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਮਿਸ਼ਨ ਫਤਿਹ 2.0 ਨੂੰ ਪਿੰਡਾਂ ‘ਚ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ-ਲਤੀਫ਼ ਅਹਿਮਦ *ਸਰਪੰਚਾਂ, ਪੰਚਾਂ ਅਤੇ ਆਂਗਣਵਾੜੀ ਵਰਕਰਾਂ ਨੰੂ ਸਿਹਤ ਕਾਮਿਆਂ ਨਾਲ ਸਹਿਯੋਗ ਕਰਨ ਦੀ ਅਪੀਲ 

Leave a Reply

Required fields are marked *