Subscribe Now

* You will receive the latest news and updates on your favorite celebrities!

Trending News

Blog Post

ਕੋਵਿਡ-19 ਟੀਕੇ ਦਾ ਅਭਿਆਸ ਰਿਹਾ ਕਾਮਯਾਬ-ਬਲਬੀਰ ਸਿੰਘ ਸਿੱਧੂ 	ਸੂਬਾ ਪ੍ਰਤੀ ਦਿਨ ਟੀਕੇ ਦੀਆਂ 4 ਲੱਖ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਸਮਰੱਥ
Lifestyle, News

ਕੋਵਿਡ-19 ਟੀਕੇ ਦਾ ਅਭਿਆਸ ਰਿਹਾ ਕਾਮਯਾਬ-ਬਲਬੀਰ ਸਿੰਘ ਸਿੱਧੂ ਸੂਬਾ ਪ੍ਰਤੀ ਦਿਨ ਟੀਕੇ ਦੀਆਂ 4 ਲੱਖ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਸਮਰੱਥ 

ਕੋਵਿਡ-19 ਟੀਕੇ ਦਾ ਅਭਿਆਸ ਰਿਹਾ ਕਾਮਯਾਬ-ਬਲਬੀਰ ਸਿੰਘ ਸਿੱਧੂ
ਸੂਬਾ ਪ੍ਰਤੀ ਦਿਨ ਟੀਕੇ ਦੀਆਂ 4 ਲੱਖ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਸਮਰੱਥ
ਮਿੱਥੇ ਟੀਚੇ ਲਈ 1000 ਸਿੱਖਿਅਤ ਵੈਕਸੀਨੇਟਰ ਅਤੇ ਸਹਾਇਕ ਮੈਂਬਰਾਂ ਦੀ ਟੀਮ ਤਿਆਰ
ਸਿਰਫ ਲੋਕਾਂ ਦੀ ਸਹਿਮਤੀ ਨਾਲ ਹੀ ਲਗਾਇਆ ਜਾਵੇਗਾ ਟੀਕਾ
ਸਿਹਤ ਮੰਤਰੀ ਨੇ ਸਾਰੇ ਸੂਬਿਆਂ ਲਈ ਮੁਫਤ ਟੀਕਾ ਮੁਹੱਈਆ ਕਰਾਉਣ ਦੀ ਕੀਤੀ ਵਕਾਲਤ

ਐਸ ਏ ਐਸ ਨਗਰ/ ਚੰਡੀਗੜ, 8 ਜਨਵਰੀ :
ਜਦੋਂ ਦੇਸ਼ ਕੋਵਿਡ -19 ਟੀਕਾਕਰਣ ਦੇ ਵਿਆਪਕ ਪ੍ਰੋਗਰਾਮ ਵੱਲ ਕਦਮ ਵਧਾ ਰਿਹਾ ਹੈ , ਪੰਜਾਬ ਟੀਕਾਕਰਣ ਦੇ ਪ੍ਰਬੰਧਨ ਲਈ ਤਿਆਰ- ਬਰ- ਤਿਆਰ ਹੈ ਅਤੇ ਜਦੋਂ ਵੀ ਵੈਕਸੀਨ ਦੀ ਸਪਲਾਈ ਪ੍ਰਾਪਤ ਹੁੰਦੀ ਹੈ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
ਮੁਹਾਲੀ ਦੇ 6-ਫੇਜ਼ ਸਥਿਤ ਜ਼ਿਲਾ ਹਸਪਤਾਲ ਵਿਖੇ ਟੀਕਾਕਰਣ ਅਭਿਆਸ ਚਲਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਗੈਰ- ਰਸਮੀ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਟੀਕਾਕਰਣ ਅਭਿਆਸ ਸੂਬਾ ਪੱਧਰ ’ਤੇ ਲੋੜੀਂਦੇ ਅਮਲੇ ਅਤੇ ਸਮੱਗਰੀ ਨਾਲ ਸਫਲ ਰਿਹਾ ਹੈ। ਉਹਨਾਂ ਕਿਹਾ “ਸਾਰੀਆਂ ਵਿਉਂਤਬੰਦੀਆਂ ਕਰ ਲਈਆਂ ਗਈਆਂ ਹਨ ਅਤੇ ਅਸੀਂ ਪੂਰੀ ਤਰਾਂ ਤਿਆਰ ਹਾਂ।” ਸਾਰੀ ਟੀਕਾਕਰਨ ਪ੍ਰਕਿਰਿਆ ਦਾ ਟ੍ਰਾਇਲ ਕੀਤਾ ਗਿਆ ਸੀ ਅਤੇ ਅਮਲੇ ਨੂੰ ਟੀਕਾਕਰਣ ਦੇ ਅਸਲ ਪ੍ਰਬੰਧਨ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਕਾਰਜਸ਼ੀਲ ਪਹਿਲੂਆਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ ਹੈ ਅਤੇ ਕੋਵਿਨ ਪੋਰਟਲ ਦੀ ਸੰਭਾਵਨਾ ਸਬੰਧੀ ਨਿਗਰਾਨੀ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੇ ਕੋਲ 1000 ਸਿਖਲਾਈ ਪ੍ਰਾਪਤ ਵੈਕਸੀਨੇਟਰ ਹਨ ਅਤੇ ਪ੍ਰਤੀ ਵੈਕਸੀਨੇਟਰ ਕਰੀਬ ਚਾਰ ਸਹਿਯੋਗੀ ਟੀਮ ਮੈਂਬਰ ਕੰਮ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਰਾਜ ਪ੍ਰਤੀ ਦਿਨ ਟੀਕੇ ਦੀਆਂ 4 ਲੱਖ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਪੂਰੀ ਤਰਾਂ ਸਮਰੱਥ ਹੈ।
ਉਨਾਂ ਦੱਸਿਆ ਕਿ ਟੀਕਾ ਸਿਰਫ ਪਹਿਲਾਂ ਤੋਂ ਰਜਿਸਟਰ ਹੋਏ ਲੋਕਾਂ / ਲਾਭਪਾਤਰੀਆਂ ਦੀ ਸਹਿਮਤੀ ਨਾਲ ਹੀ ਲਗਾਇਆ ਜਾਵੇਗਾ ਅਤੇ ਟੀਕਾਕਰਣ ਦੇ ਪਹਿਲੇ ਪੜਾਅ ਵਿਚ ਪ੍ਰਾਈਵੇਟ ਅਤੇ ਜਨਤਕ ਸਹੂਲਤਾਂ ਨਾਲ ਸਬੰਧਤ 1.6 ਲੱਖ ਸਿਹਤ ਸੰਭਾਲ ਕਾਮਿਆਂ (ਐਚ.ਸੀ.ਡਬਲਯੂ) ਦੇ ਲਗਾਇਆ ਜਾਵੇਗਾ। ਇਸ ਤੋਂ ਬਾਅਦ ਇਹ ਟੀਕਾ ਪੁਲਿਸ ਸਮੇਤ ਫਰੰਟਲਾਈਨ ਕੋਰੋਨਾ ਯੋਧੇ , ਮਾਲ ਅਧਿਕਾਰੀ ਅਤੇ ਹੋਰ ਫੀਲਡ ਸਟਾਫ ਅਤੇ ਫਿਰ ਬਜ਼ੁਰਗਾਂ ਦੇ ਅਤੇ ਸਹਿ-ਰੋਗਾਂ ਤੋਂ ਪੀੜਤ ਆਬਾਦੀ ਦੇ ਲਗਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਉਹ ਕੇਂਦਰੀ ਸਿਹਤ ਮੰਤਰੀ ਦੇ ਸੰਪਰਕ ਵਿੱਚ ਹਨ ਅਤੇ ਉਨਾਂ ਨੂੰ ਸਾਰੇ ਰਾਜਾਂ ਲਈ ਕੋਵਿਡ ਟੀਕਾ ਮੁਫਤ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਹੈ।
ਕੋਰੋਨਾ ਟੀਕੇ ਦੀ ਅਸਲ ਵੰਡ ਵੱਲ ਵਧਦਿਆਂ ਪੰਜਾਬ ਸਰਕਾਰ ਨੇ ਅੱਜ ਜ਼ਿਲਾ ਹਸਪਤਾਲਾਂ, ਮੈਡੀਕਲ ਕਾਲਜਾਂ / ਨਿੱਜੀ ਸਿਹਤ ਸਹੂਲਤਾਂ ਅਤੇ ਸ਼ਹਿਰੀ / ਪੇਂਡੂ ਆਊਟਰੀਚ ਕੇਂਦਰਾਂ ਵਿੱਚ ਗਠਿਤ ਸਾਰੀਆਂ ਸੈਸ਼ਨ ਸਾਈਟਾਂ ਵਿੱਚ ਟੀਕੇ ਸਬੰਧੀ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨਿਰਧਾਰਤ ਸ਼ਡਿਊਲ ਤਹਿਤ ਲਾਭਪਾਤਰੀ ਜਾਂ ਮਰੀਜ਼ ਨੂੰ ਕੁੱਲ 2 ਖੁਰਾਕਾਂ ਦਿੱਤੀਆਂ ਜਾਣਗੀਆਂ ਅਤੇ ਦੂਜੀ ਖੁਰਾਕ ਪਹਿਲੀ ਤੋਂ 28 ਦਿਨਾਂ ਦੇ ਵਕਫ਼ੇ ਵਿੱਚ ਦਿੱਤੀ ਜਾਵੇਗੀ। ਹਰੇਕ ਵਿਅਕਤੀ ਨੂੰ ਟੀਕਾ ਲਗਵਾਉਣ ਪਿੱਛੋਂ ਆਬਜ਼ਰਵੇਸ਼ਨ ਰੂਮ ਵਿੱਚ 30 ਮਿੰਟ ਇੰਤਜ਼ਾਰ ਕਰਨਾ ਹੋਵੇਗਾ ਤਾਂ ਜੋ ਟੀਕਾਕਰਣ (ਏ.ਈ.ਐੱਫ.ਆਈ.) ਦੇ ਬਾਅਦ ਕਿਸੇ ਕਿਸਮ ਦੇ ਮਾੜੇ ਪ੍ਰਭਾਵ ਜਾਂ ਪਰੇਸ਼ਾਨੀ (ਜੇ ਕੋਈ ਹੈ) ਨੂੰ ਵਾਚਿਆ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਲਈ ਨਿਰਧਾਰਤ ਕੀਤੇ ਮਾਈਕਰੋ ਪਲਾਨ ਅਨੁਸਾਰ 25 ਦੇ ਕਰੀਬ ਲਾਭਪਾਤਰੀਆਂ, 5 ਮੈਂਬਰੀ ਟੀਕਾਕਰਣ ਟੀਮ ਅਤੇ ਇੱਕ ਸੁਪਰਵਾਈਜ਼ਰ ਪ੍ਰਤੀ ਸੈਸ਼ਨ ਸਾਈਟ ਨੇ ਇਸ ਮਾਕ -ਡਿ੍ਰਲ ( ਅਭਿਆਸ ) ਵਿੱਚ ਭਾਗ ਲਿਆ ਹੈ ਤਾਂ ਜੋ ਐਸ.ਓ.ਪੀਜ਼. ਅਨੁਸਾਰ ਸਾਰੀਆਂ ਗਤੀਵਿਧੀਆਂ ਨੂੰ ਨਿਰਵਿਘਨ ਚਲਾਉਣ ਨੂੰ ਯਕੀਨੀ ਬਣਾਇਆ ਜਾ ਸਕੇ।
————–

Related posts

Lifestyle, News

ਸਿੰਗਲਾ ਤੇ ਅਰੋੜਾ ਨੇ ਲੋਕਾਂ ਵਲੋਂ ਚੁਣੀ ਸਰਕਾਰ ਨੂੰ ਢਾਅ ਲਾਉਣ ਲਈ ਸੰਵਿਧਾਨਕਾਂ ਅਹੁਦਿਆਂ ਦੀ ਦੁਰਵਰਤੋਂ ਕਰਨ ਲਈ ਭਾਜਪਾ ਦੀ ਕੀਤੀ ਨਿਖੇਧੀ ਕਾਲੀਆ ਨੂੰ ਯਾਦ ਦਵਾਇਆ ਕਿ ਅਧਿਕਾਰੀ ਕੇਵਲ ਚੁਣੇ ਗਏ ਮੁਖੀਆਂ ਪ੍ਰਤੀ ਜਵਾਬਦੇਹ ਹੁੰਦੇ ਹਨ 

Leave a Reply

Required fields are marked *