Subscribe Now

* You will receive the latest news and updates on your favorite celebrities!

Trending News

Blog Post

ਕੋਵਿਡ-19 ਟੀਕਾਕਰਣ ਮੁਹਿੰਮ: ਏ.ਡੀ.ਜੀ.ਪੀ ,  2 ਆਈ.ਜੀ.ਪੀਜ਼ ਤੇ 2 ਸੀ.ਪੀਜ਼  ਸਮੇਤ 416 ਪੁਲਿਸ ਕਰਮੀਆਂ ਨੇ ਮੁਹਿੰਮ ਦੇ ਦੂਜੇ ਦਿਨ ਲਗਵਾਇਆ ਟੀਕਾ
punjab

ਕੋਵਿਡ-19 ਟੀਕਾਕਰਣ ਮੁਹਿੰਮ: ਏ.ਡੀ.ਜੀ.ਪੀ , 2 ਆਈ.ਜੀ.ਪੀਜ਼ ਤੇ 2 ਸੀ.ਪੀਜ਼ ਸਮੇਤ 416 ਪੁਲਿਸ ਕਰਮੀਆਂ ਨੇ ਮੁਹਿੰਮ ਦੇ ਦੂਜੇ ਦਿਨ ਲਗਵਾਇਆ ਟੀਕਾ 

12 ਵੱਖ ਵੱਖ ਜ਼ਿਲਿਆਂ ਦੇ ਐਸ.ਐਸ.ਪੀਜ਼ ਨੇ ਵੀ ਸਵੈ-ਇੱਛਾ ਨਾਲ ਲਗਵਾਇਆ ਟੀਕਾ
ਟੀਕਾ ਲਗਵਾਉਣ ਵਾਲੇ ਪੁਲਿਸ ਕਰਮੀਆਂ ਨੂੰ ਡੀ.ਜੀ.ਪੀ. ਵਲੋਂ ਡਿਜੀਟਲ ਤਮਗਾ ਦੇ ਕੇ ਕੀਤਾ ਜਾ ਰਿਹੈ ਸਨਮਾਨ
ਚੰਡੀਗੜ, 3 ਫਰਵਰੀ:
ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸਵੈ-ਇੱਛਾ ਨਾਲ ਸਭ ਤੋਂ ਪਹਿਲਾਂ ਕੋਵਿਡ 19 ਦਾ ਟੀਕਾ ਲਗਵਾਉਣ ਤੋਂ ਬਾਅਦ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਅੱਜ ਸੂਬੇ ਭਰ ਵਿਚ ਕੁੱਲ 416 ਪੁਲਿਸ ਕਰਮਚਾਰੀਆਂ ਵਲੋਂ ਟੀਕਾ ਲਗਵਾਇਆ ਗਿਆ।
ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.)- ਕਮ- ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ (ਪੀ.ਪੀ.ਏ)ਫਿਲੌਰ ਅਨੀਤਾ ਪੁੰਜ, ਇੰਸਪੈਕਟਰ ਜਨਰਲ ਪੁਲਿਸ (ਆਈ.ਜੀ.ਪੀ.)-ਕਮ- ਵਧੀਕ ਡਾਇਰੈਕਟਰ ਪੀ.ਪੀ.ਏ ਯੁਿਰੰਦਰ ਸਿੰਘ ਹੇਅਰ, ਆਈ.ਜੀ.ਪੀ. ਫਰੀਦਕੋਟ ਕੌਸਤੁਭ ਸ਼ਰਮਾ, ਪੁਲਿਸ ਕਮਿਸ਼ਨਰ (ਸੀ.ਪੀ) ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਸੀ.ਪੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਵੱਖ ਵੱਖ ਜ਼ਿਲਿਆਂ ਦੇ 12 ਐਸ.ਐਸ.ਪੀਜ਼ ਨੇ ਬੁੱਧਵਾਰ ਨੂੰ ਟੀਕਾ ਲਗਵਾਇਆ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸੁਰੂਆਤ ਕੀਤੀ ਗਈ ਸੀ ਜਿਸ ਦੌਰਾਨ ਡੀ.ਜੀ.ਪੀ., ਚਾਰ ਏ.ਡੀ.ਜੀ.ਪੀ. ਅਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਕੁੱਲ 49 ਪੁਲਿਸ ਕਰਮੀਆਂ ਨੇ ਟੀਕਾ ਲਗਵਾਇਆ ਸੀ ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਸਮੁੱਚੀ ਪੁਲਿਸ ਫੋਰਸ ਨੂੰ ਅਪੀਲ ਕੀਤੀ ਕਿ ਉਹ ਖੁਦ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਟੀਕਾ ਲਗਾਉਣ ਹਿੱਤ ਅੱਗੇ ਆਉਣ।
ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਵਲੋਂ ਟੀਕਾ ਲਗਵਾ ਚੁੱਕੇ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ’ਤੇ ਡਿਜੀਟਲ ਬੈਜ ਲਗਾ ਕੇ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਪੁਲਿਸ ਫੋਰਸ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।

Related posts

Leave a Reply

Required fields are marked *