Wednesday , July 8 2020
Breaking News

ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆੱਨਲਾਈਨ ਸੈਸ਼ਨ ਆਯੋਜਿਤ ਕੀਤੇ – ਓਪੀ ਸੋਨੀ

ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆੱਨਲਾਈਨ ਸੈਸ਼ਨ ਆਯੋਜਿਤ ਕੀਤੇ – ਓਪੀ ਸੋਨੀ
1914 ਮੈਡੀਕਲ ਪੇਸ਼ੇਵਰਾਂ ਨੇ ਮੁਹਾਰਤ ਸਾਂਝੀ ਕੀਤੀ
ਚੰਡੀਗੜ•, 9 ਜੂਨ:
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓਪੀ ਸੋਨੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਅਤੇ ਇਸ ਦੇ ਸਿੱਟੇ ਵਜੋਂ ਪੈਦਾ ਹੋਏ ਸਿਹਤ ਸੰਕਟ ਬਾਰੇ ਪੰਜਾਬ ਸਰਕਾਰ ਦਾ ਪ੍ਰਤੀਕਰਮ ਰਣਨੀਤਿਕ ਅਤੇ ਯੋਜਨਾਬੱਧ ਹੈ। ਉਹਨਾਂ ਕਿਹਾ ਕਿ ਕੋਵਿਡ -19 ਬਾਰੇ ਜਾਣਕਾਰੀ ਦੇ ਪਸਾਰ ਲਈ ਢਾਂਚਾਗਤ ਢੰਗ ਨਾਲ, ਸੂਬਾ ਸਰਕਾਰ ਦੁਆਰਾ ਸਿਹਤ ਅਤੇ ਡਾਕਟਰੀ ਸਿੱਖਿਆ ਬਾਰੇ ਰਾਜ ਸਰਕਾਰ ਦੇ ਸਲਾਹਕਾਰ ਪ੍ਰੋਫੈਸਰ ਕੇ.ਕੇ. ਤਲਵਾੜ ਦੀ ਰਹਿਨੁਮਾਈ ਨਾਲ ਇੱਕ ਰਣਨੀਤੀ ਤਿਆਰ ਕੀਤੀ ਗਈ।
ਇਸ ਪ੍ਰਣਾਲੀ ‘ਤੇ ਕੰਮ ਕਰਦਿਆਂ, ਰਾਜ ਸਰਕਾਰ ਦੁਆਰਾ 27 ਮਾਰਚ ਤੋਂ ਲੈ ਕੇ 4 ਜੂਨ ਤੱਕ ਲਾਕਡਾਊਨ ਦੇ ਸਮੇਂ ਦੌਰਾਨ 19 ਆਨਲਾਈਨ ਸੈਸ਼ਨ ਆਯੋਜਿਤ ਕੀਤੇ ਗਏ। ਸੈਸ਼ਨ ਆਯੋਜਿਤ 1914 ਡਾਕਟਰੀ ਪੇਸ਼ੇਵਰਾਂ ਦੇ ਨਾਲ ਕਰਵਾਏ ਗਏ ਜਿਨ•ਾਂ ਵਿੱਚ ਕੋਵਿਡ ਦੇਖਭਾਲ ਸੇਵਾਵਾਂ ਨਾਲ ਮੈਡੀਕਲ ਮਾਹਰ ਅਤੇ ਅਨੱਸਥੀਸੀਆਲਟ ਜੋ ਹਲਕੇ ਤੋਂ ਦਰਮਿਆਨੀ ਬਿਮਾਰ ਕਵਿਡ-19 ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ; ਅਤੇ ਮੈਡੀਕਲ ਕਾਲਜਾਂ ਦੀ ਫੈਕਲਟੀ ਅਤੇ ਗੰਭੀਰ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹੋਰ ਗੰਭੀਰ ਕੈਰੀਅਰ ਮਾਹਿਰ ਸ਼ਾਮਲ ਸਨ।
ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਫੈਕਲਟੀ ਨੂੰ ਇਕ ਈ-ਪਲੇਟਫਾਰਮ ‘ਤੇ ਲਿਆਇਆ ਗਿਆ, ਜਿਹਨਾਂ ਵਿਚ ਇਸ ਮਾਮਲੇ ‘ਤੇ ਮਹੱਤਵਪੂਰਣ ਤਜ਼ਰਬੇ ਵਾਲੇ ਏਮਜ਼, ਪੀਜੀਆਈ, ਅਮਰੀਕਾ, ਯੂਕੇ ਅਤੇ ਇਟਲੀ ਦੇ ਮਾਹਰ ਵੀ ਸ਼ਾਮਲ ਹਨ। ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਬੰਧਕਾਂ ਨੂੰ ਵੀ ਇਸ ਸਮੂਹ ਦਾ ਇੱਕ ਹਿੱਸਾ ਬਣਾਇਆ ਗਿਆ ਸੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਾਰਜਸ਼ੀਲ ਚੁਣੌਤੀਆਂ ਸਿੱਧੇ ਤੌਰ ‘ਤੇ ਫੈਸਲੇ ਲੈਣ ਵਾਲਿਆਂ ਦੁਆਰਾ ਪਹੁੰਚਾਈਆਂ ਜਾਂ ਹੱਲ ਕੀਤੀਆਂ ਜਾਣ। ਇਸ ਪਲੇਟਫਾਰਮ ‘ਤੇ ਪਲਾਜ਼ਮਾ ਅਤੇ ਸਟੀਰੌਇਡ ਦੀ ਵਰਤੋਂ ਵਰਗੇ ਖੋਜ ਪ੍ਰਾਜੈਕਟ ਵੀ ਸ਼ੁਰੂ ਕੀਤੇ ਗਏ ਹਨ।
ਸ੍ਰੀ ਸੋਨੀ ਕਿਹਾ ਕਿ ਇਸ ਪਲੇਟਫਾਰਮ ਦੀ ਵਰਤੋਂ ਨਾਲ ਪ੍ਰਣਾਲੀ ਸਬੰਧੀ ਸੁਵਿਧਾਵਾਂ ਦੇ ਪ੍ਰਬੰਧਨ ਲਈ ਪ੍ਰੋਟੋਕਾਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹਨਾਂ ਨੂੰ ਤਿਆਰ ਕੀਤਾ ਗਿਆ। ਇਹ ਵਰਣਨਯੋਗ ਹੈ ਕਿ ਪੰਜਾਬ ਦੇ ਮੈਡੀਕਲ ਕਾਲਜ ਮਹਾਂਮਾਰੀ ਨਾਲ ਨਜਿੱਠਣ ਲਈ ਇਕਜੁਟਤਾ ਨਾਲ ਜੁੜੇ ਸਮੂਹ ਵਜੋਂ ਕੰਮ ਕਰ ਰਹੇ ਹਨ ਅਤੇ ਟੀਮ ਵਰਕਰ ਇਨ•ਾਂ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਕਾਰਗਰ ਸਿੱਧ ਹੋਏ ਹਨ ਅਤੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *