Saturday , July 4 2020
Breaking News

ਕੋਵਿਡ ਅਤੇ ਲਾਕਡਾਊਨ ਕਾਰਨ ਬੇਰੋਜ਼ਗਾਰ ਹੋਏ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿ਼ਲ੍ਹਾ ਪੱਧਰੀ ਰਜਿਸਟਰੇਸ਼ਨ ਲਿੰਕ ਜਾਰੀ

ਕੋਵਿਡ ਅਤੇ ਲਾਕਡਾਊਨ ਕਾਰਨ ਬੇਰੋਜ਼ਗਾਰ ਹੋਏ ਮਜ਼ਦੂਰਾਂ ਨੂੰ ਰੋਜ਼ਗਾਰ
ਮੁਹੱਈਆ ਕਰਵਾਉਣ ਲਈ ਜਿ਼ਲ੍ਹਾ ਪੱਧਰੀ ਰਜਿਸਟਰੇਸ਼ਨ ਲਿੰਕ ਜਾਰੀ
* ਸਵੈ ਰੋਜ਼ਗਾਰ ਦੇ ਚਾਹਵਾਨਾਂ ਨੂੰ ਕਰਜ਼ਾ ਹਾਸਲ ਕਰਨ ਲਈ ਵੀ ਰਜਿਸਟਰੇਸ਼ਨ ਲਿੰਕ ਜਾਰੀ
ਸੰਗਰੂਰ, 12 ਜੂਨ:
ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਮਿਸ਼ਨ ਅਤੇ ਮਿਸ਼ਨ ਫ਼ਤਿਹ ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਕੋਵਿਡ ਮਹਾਂਮਾਰੀ ਕਾਰਨ ਅਤੇ ਲਾਕਡਾਉਨ ਦੌਰਾਨ ਬੇਰੋਜ਼ਗਾਰ ਹੋਏ ਮਜ਼ਦੂਰਾਂ (ਸਕਿੱਲਡ ਅਤੇ ਸੇਮੀ—ਸਕਿੱਲਡ) ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪੱਧਰ ਤੇ ਰਜਿਸਟ੍ਰੇਸ਼ਨ ਲਿੰਕ https://forms.gle/yFssMm8bzThFwve5A ਜਾਰੀ ਕੀਤਾ ਗਿਆ ਹੈ। ਰੋਜ਼ਗਾਰ ਦਫ਼ਤਰ ਵਿਖੇ ਪਬਲਿਕ ਡੀਲਿੰਗ ਬੰਦ ਹੋਣ ਕਾਰਨ ਬੇਰੋਜ਼ਗਾਰ ਹੋਏ ਮਜ਼ਦੂਰ ਇਸ ਲਿੰਕ ਦੇ ਰਾਹੀਂ ਘਰ ਬੈਠੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬੱਤਰਾ ਨੇ ਦੱਸਿਆ ਕਿ ਜੋ ਪ੍ਰਾਰਥੀ ਸਵੈ—ਰੋਜ਼ਗਾਰ ਹਾਸਲ ਕਰਨ ਦਾ ਇਛੁੱਕ ਹੈ ਅਤੇ ਆਪਣਾ ਕਿੱਤਾ ਸ਼ੁਰੂ ਕਰਨ ਲਈ ਲੋਨ ਲੈਣਾ ਚਾਹੁੰਦਾ ਹੈ ਤਾਂ ਉਹਨਾਂ ਲਈ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਵੱਲੋਂ ਜ਼ਿਲ੍ਹਾ ਪੱਧਰ ਤੇ ਲਿੰਕ https://forms.gle/Zmia262D4oRSZBuj9 ਜਾਰੀ ਕੀਤਾ ਗਿਆ ਹੈ ਅਤੇ ਉਹ ਘਰ ਬੈਠੇ ਹੀ ਆਪਣੀ ਰਜਿਸਟ੍ਰੇਸ਼ਨ ਸਵੈ—ਰੋਜ਼ਗਾਰ ਵਾਲੇ ਲਿੰਕ ਤੇ ਕਰ ਸਕਦੇ ਹਨ।
ਇਸ ਦੇ ਨਾਲ ਹੀ ਪੜ੍ਹੇ—ਲਿਖੇ ਬੇਰੋਜ਼ਗਾਰ ਅਤੇ ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀ ਤੇ ਵਿਦਿਆਰਥੀ ਰੋਜ਼ਗਾਰ ਸਹਾਇਤਾ ਲਈ ਆਪਣਾ ਨਾਮ ਰੋਜ਼ਗਾਰ ਜਨਰੇਸ਼ਨ ਵਿਭਾਗ ਵੱਲੋਂ ਚਲਾਏ ਜਾ ਰਹੋ ਸ਼ਭਞਾਂਂਝ ਪੋਰਟਲ http://www.pgrkam.com ਤੇ ਘਰ ਬੈਠੇ ਹੀ ਰਜਿਸਟਰ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਉਹਨਾ ਅਦਾਰਿਆਂ/ਨਿਯੋਜਕਾਂ ਲਈ ਵੀ ਇਕ ਲਿੰਕ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਨਿਯੋਜਕਾਂ ਨੂੰ ਅਨ ਸਕਿਲਡ ਲੇਬਰ ਜਾਂ ਪੜ੍ਹੇ—ਲਿਖੇ ਨੋਜਵਾਨਾ ਦੀ ਲੋੜ ਹੈ। ਉਹ ਅਦਾਰੇ ਆਪਣੀਆਂ ਖਾਲੀ ਪਈਆਂ ਅਸਾਮੀਆਂ ਸਬੰਧੀ ਮੰਗ ਇਸ ਲਿੰਕ https://forms.gle/Ed6npQWGG8fTdyEo8 ਤੇ ਅਪਲੋਡ ਕਰ ਸਕਦੇ ਹਨ ਜਿਸ ਨਾਲ ਉਹਨਾ ਨੂੰ ਉਹਨਾ ਦੀ ਮੰਗ ਅਨੁਸਾਰ ਲੇਬਰ, ਮਜਦੂਰ ਜਾਂ ਪੜੇ ਲਿਖੇ ਪ੍ਰਾਰਥੀ ਮੁਹੱਇਆ ਕਰਵਾਏ ਜਾ ਸਕਣ।
ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਪ੍ਰਾਰਥੀਆਂ ਅਤੇ ਵਿਦਿਆਰਥੀਆਂ ਦੀ ਆਨ—ਲਾਇਨ ਫ਼ਰੀ ਕਾਊਂਸਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।ਆਪਣੇ ਕੈਰੀਅਰ ਨੂੰ ਸਹੀ ਦਿਸ਼ਾ ਮਿਲਣ ਸਬੰਧੀ ਚਾਹਵਾਨ ਪ੍ਰਾਰਥੀ ਜਾਂ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਨਿਯੁਕਤ ਕੀਤੇ ਕੈਰੀਅਰ ਕਾਊਂਸਲਰ ਨਾਲ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 09:00 ਤੋਂ ਸ਼ਾਮ 05:00 ਤੱਕ 62800—58548 ਤੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹਾ ਪੱਧਰ *ਤੇ ਇੱਕ ਹੈਲਪਲਾਈਨ ਨੰਬਰ 98779—18167 ਜਾਰੀ ਕੀਤਾ ਗਿਆ ਹੈ, ਜਿਸ *ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 09:00 ਤੋਂ ਸ਼ਾਮ 05:00 ਤੱਕ ਸੰਪਰਕ ਕਰ ਸਕਦੇ ਹਨ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *