12.5 C
New York
Sunday, April 2, 2023

Buy now

spot_img

ਕੋਵਡ ਸੰਕਟ ਦੇ ਵਿਚਕਾਰ ਆਕਸੀਜਨ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਮੰਤਰੀ ਮੰਡਲ ਵੱਲੋਂ ਆਕਸੀਜਨ ਉਤਪਾਦਨ ਇਕਾਈਆਂ ਲਈ ਤਰਜੀਹੀ ਖੇਤਰ ਦੇ ਦਰਜੇ ਨੂੰ ਪ੍ਰਵਾਨਗੀ

ਮੁੱਖ ਮੰਤਰੀ ਦਫਤਰ, ਪੰਜਾਬ
ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਕਸਟਮ ਵਿਭਾਗ ਨਾਲ ਤਾਲਮੇਲ ਹਿੱਤ ਨੋਡਲ ਅਧਿਕਾਰੀ ਦੀ ਨਿਯੁਕਤੀ
ਚੰਡੀਗੜ, 5 ਮਈ:
ਸੂਬੇ ਵਿੱਚ ਵੱਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਪੈਦਾ ਹੋਏ ਖਤਰੇ ਨੂੰ ਵੇਖਦੇ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਾਰੀਆਂ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਇਸ ਦੇ ਨਾਲ ਹੀ ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਕਸਟਮ ਵਿਭਾਗ ਨਾਲ ਤਾਲਮੇਲ ਬਣਾਉਣ ਹਿੱਤ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਵਿਗੜਣ ਦੇ ਆਸਾਰ ਹਨ ਅਤੇ ਇਹ ਕੋਈ ਵੀ ਨਹੀਂ ਜਾਣਦਾ ਕਿ ਦੇਸ਼ ਅਤੇ ਸੂਬੇ ਵਿੱਚ ਕੋਵਿਡ ਦੀਆਂ ਹੋਰ ਕਿੰਨੀਆਂ ਲਹਿਰਾਂ ਉੱਠਣਗੀਆਂ।
ਮੰਤਰੀ ਮੰਡਲ ਦੀ ਵਰਚੂਅਲ ਢੰਗ ਨਾਲ ਅੱਜ ਹੋਈ ਮੀਟਿੰਗ ਵਿੱਚ ਇਸ ਦਰਜੇ ਉੱਤੇ ਮੋਹਰ ਲਾਈ ਗਈ ਅਤੇ ਇਹ ਦਰਜਾ ਰੋਜ਼ਾਨਾ ਘੱਟੋ-ਘੱਟ 700 ਸਿਲੰਡਰ (5 ਐਮ.ਟੀ.) ਆਕਸੀਜਨ ਉਤਪਾਦਨ ਸਮਰੱਥਾ ਵਾਲੀਆਂ ਇਕਾਈਆਂ, ਆਕਸੀਜਨ ਸਿਲੰਡਰ ਉਤਪਾਦਕਾਂ/ਨਿਰਮਾਣ ਕਰਨ ਵਾਲਿਆਂ ਅਤੇ ਆਕਸੀਜਨ ਕੰਸਨਟ੍ਰੇਟਰ ਉਤਪਾਦਕ ਇਕਾਈਆਂ ’ਤੇ ਲਾਗੂ ਹੋਵੇਗਾ। ਆਕਸੀਜਨ ਦੀ ਮੁੜ ਭਰਾਈ ਕਰਨ ਵਾਲੀਆਂ ਇਕਾਈਆਂ ਵਿਸ਼ੇਸ਼ ਦਰਜੇ ਤਹਿਤ ਨਹੀਂ ਆਉਣਗੀਆਂ।
ਇਸ ਫੈਸਲੇ ਨਾਲ ਇਹ ਇਕਾਈਆਂ (ਨਵੀਆਂ ਅਤੇ ਪੁਰਾਣੀਆਂ ਦੋਵੇਂ) ਸੀ.ਐਲ.ਯੂ./ਬਾਹਰੀ ਵਿਕਾਸ ਖਰਚੇ (ਈ.ਡੀ.ਸੀ.), ਪ੍ਰਾਪਰਟੀ ਟੈਕਸ, ਬਿਜਲੀ ਚੁੰਗੀ, ਸਟੈਂਪ ਡਿਊਟੀ ਅਤੇ ਨਿਵੇਸ਼ ਸਬਸਿਡੀ, ਜੋ ਕਿ ਜ਼ਮੀਨ ਅਤੇ ਮਸ਼ੀਨਰੀ ਵਿੱਚ ਕੀਤੇ ਗਏ ਪੱਕੇ ਪੂੰਜੀਗਤ ਨਿਵੇਸ਼ ਦੇ 125 ਫੀਸਦੀ ਤੱਕ ਜੀ.ਐਸ.ਟੀ. ਦੀ ਪ੍ਰਤੀਪੂਰਤੀ ਰਾਹੀਂ ਦਿੱਤੀ ਜਾਂਦੀ ਹੈ, ਤੋਂ 100 ਫੀਸਦੀ ਛੋਟ ਲੈ ਸਕਣਗੀਆਂ।
ਜ਼ਿਕਰਯੋਗ ਹੈ ਕਿ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ, 2017 ਦੇ ਚੈਪਟਰ 10 ਦੇ ਕਲਾਜ 10.6 ਅਤੇ ਵਿਸਥਾਰਿਤ ਸਕੀਮਾਂ ਤੇ ਚਾਲੂ ਦਿਸ਼ਾ-ਨਿਰਦੇਸ਼ਾਂ, 2018 ਦੇ ਕਲਾਜ 2.22 ਤਹਿਤ ਦਿੱਤਾ ਗਿਆ ਹੈ।
ਮੰਤਰੀ ਮੰਡਲ ਵੱਲੋਂ ਉਪਰੋਕਤ ਫੈਸਲਾ ਸੂਬੇ ਵਿੱਚ ਕੋਵਿਡ ਮਹਾਂਮਾਰੀ ਕਰਕੇ ਵਧੇ ਮਾਮਲਿਆਂ ਮਗਰੋਂ ਆਕਸੀਜਨ ਦੀ ਥੁੜ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਹੈ। 4 ਮਈ ਨੂੰ ਖਤਮ ਹੋਏ ਹਫਤੇ ਲਈ ਸੂਬੇ ਵਿੱਚ ਔਸਤਨ ਪਾਜ਼ੇਟੀਵਿਟੀ ਦਰ 11.6 ਫੀਸਦੀ ਅਤੇ ਮਾਮਲਿਆਂ ਵਿੱਚ ਮੌਤ ਦੀ ਦਰ 2.1 ਫੀਸਦੀ ਹੋ ਗਈ ਹੈ ਜੋ ਕਿ 74 ਲੱਖ ਦੇ ਨਮੂਨਾ ਆਕਾਰ ਵਿੱਚੋਂ ਲਈ ਗਈ ਹੈ।
ਮੌਜੂਦਾ ਸਮੇਂ ਪੰਜਾਬ ਨੂੰ ਸੂਬੇ ਤੋਂ ਬਾਹਰੋਂ 195 ਐਮ.ਟੀ. ਰੋਜ਼ਾਨਾ ਆਕਸੀਜਨ ਸਪਲਾਈ ਮਿਲਦੀ ਹੈ। ਇਸ ਵਿੱਚ ਆਈਨੌਕਸ ਪਲਾਂਟ ਬੱਦੀ ਤੋਂ 60 ਐਮ.ਟੀ., ਪਾਣੀਪਤ ਦੇ ਏਅਰ ਲੀਕੁਈਡੇ ਪਲਾਂਟ ਤੋਂ 20 ਐਮ.ਟੀ., ਰੁੜਕੀ ਦੇ ਏਅਰ ਲੀਕੁਈਡੇ ਪਲਾਂਟ ਤੋਂ 15 ਐਮ.ਟੀ., ਦੇਹਰਾਦੂਨ ਦੇ ਲੀਂਡੇ ਪਲਾਂਟ ਤੋਂ 10 ਐਮ.ਟੀ. ਅਤੇ ਬੋਕਾਰੋ ਦੇ ਆਈਨੌਕਸ ਪਲਾਂਟ ਤੋਂ 90 ਐਮ.ਟੀ. ਦੀ ਸਪਲਾਈ ਸ਼ਾਮਲ ਹੈ। ਪਰ, ਅਸਲ ਵਿੱਚ ਰੋਜ਼ਾਨਾ ਇਨਾਂ ਸਾਰੇ ਪਲਾਂਟਾਂ ਤੋਂ ਸਿਰਫ 140 ਐਮ.ਟੀ. ਦੀ ਸਪਲਾਈ ਹੀ ਮਿਲ ਪਾਉਂਦੀ ਹੈ ਕਿਉਂਕਿ ਟੈਂਕਰਾਂ ਦੀ ਘਾਟ ਕਾਰਨ ਆਕਸੀਜਨ ਦੀ ਚੁਕਾਈ ਵਿੱਚ, ਖਾਸਕਰਕੇ ਬੋਕਾਰੋ ਤੋਂ, ਬਹੁਤ ਮੁਸ਼ਕਿਲ ਆਉਂਦੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈ.ਓ.ਸੀ.ਐਲ.) ਵੱਲੋਂ ਦਿੱਤੇ ਗਏ ਦੋ ਵਾਧੂ ਟੈਂਕਰ ਤਕਨੀਕੀ/ਅਨੁਕੂਲਤਾ ਸਮੱਸਿਆਵਾਂ ਕਾਰਨ ਅਜੇ ਅਣਵਰਤੇ ਪਏ ਹਨ। ਇਸ ਤੋਂ ਇਲਾਵਾ ਵਾਰ-ਵਾਰ ਬੇਨਤੀ ਦੇ ਬਾਵਜੂਦ ਲੀਂਡੇ ਅਤੇ ਏਅਰ ਲੀਕੁਇਡੇ ਵੱਲੋਂ ਕੀਤੇ ਵਾਅਦੇ ਮੁਤਾਬਿਕ ਕੋਟਾ ਜਾਰੀ ਨਹੀਂ ਕੀਤਾ ਜਾ ਰਿਹਾ।
ਮੰਤਰੀ ਮੰਡਲ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੂਬੇ ਸਰਕਾਰਾਂ ਵੱਲੋਂ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਲਾਂਟਾਂ ਤੋਂ ਸਪਲਾਈ ਵਿੱਚ ਵਿਘਣ ਪੈਦਾ ਕੀਤੇ ਜਾ ਰਹੇ ਹਨ। ਇਨਾਂ ਪਲਾਂਟਾਂ ਵਿੱਚ ਬਿਜਲੀ ਗੁੱਲ ਹੋਣ ਦੀ ਸਮੱਸਿਆ ਪੇਸ਼ ਆਉਣ ਕਾਰਨ ਆਕਸੀਜਨ ਸਪਲਾਈ ਦੇ ਕੰਮ ਵਿੱਚ ਰੁਕਾਵਟ ਵੀ ਆਉਂਦੀ ਹੈ।
ਸਿਹਤ ਸਕੱਤਰ ਹੁਸਨ ਲਾਲ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ 14 ਜ਼ਿਲਿਆਂ ਵਿੱਚ ਪਾਜ਼ੇਟੀਵਿਟੀ ਦਰ 10 ਫੀਸਦੀ ਅਤੇ 6 ਜ਼ਿਲਿਆਂ ਵਿੱਚ 11 ਫੀਸਦੀ ਹੈ। ਮੋਹਾਲੀ ਵਿੱਚ ਸਭ ਤੋਂ ਵੱਧ 25 ਫੀਸਦੀ ਦਰ ਹੈ। ਉਨਾਂ ਇਹ ਵੀ ਦੱਸਿਆ ਕਿ ਨੌਜਵਾਨ ਵਰਗ ਵਿੱਚ ਮੌਤਾਂ ਦੀ ਗਿਣਤੀ ਘੱਟ ਹੈ। ਉਨਾਂ ਅੱਗੇ ਦੱਸਿਆ ਕਿ ਹਾਲਾਤ ਨਾਜ਼ੁਕ ਹਨ ਅਤੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਐਲ2 ਦੇ 70 ਫੀਸਦੀ ਅਤੇ ਐਲ 3 ਦੇ 80 ਫੀਸਦੀ ਬਿਸਤਰੇ ਭਰੇ ਹੋਏ ਹਨ ਅਤੇ ਪ੍ਰਤੀਦਿਨ 10-30 ਮਰੀਜ਼ਾਂ ਦੇ ਵੈਂਟੀਲੇਟਰ ’ਤੇ ਜਾਣ ਕਾਰਨ ਆਸਾਰ ਚੰਗੇ ਨਹੀਂ ਹਨ।
ਉਨਾਂ ਅੱਗੇ ਜਾਣਕਾਰੀ ਦਿੱਤੀ ਕਿ ਸਰਕਾਰੀ ਮੈਡੀਕਲ ਕਾਲਜਾਂ, ਜ਼ਿਲਾ ਹਸਪਤਾਲਾਂ ਅਤੇ ਬਠਿੰਡਾ ਅਤੇ ਮੋਹਾਲੀ ਵਿਖੇ ਆਰਜੀ ਹਸਪਤਾਲਾਂ ਵਿੱਚ 2000 ਬਿਸਤਰੇ ਹੋਰ ਇਸ ਮਹੀਨੇ ਦੇ ਅੰਤ ਤੱਕ ਵਧਾਉਣ ਲਈ ਰੈਗੂਲਰ ਸਟਾਫ ਦੀ ਸਿੱਧੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਵਿਸ਼ੇਸ਼ ਕੋਵਿਡ ਡਿਊਟੀਆਂ ਲਈ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਆਊਟ ਸੋਰਸ ਅਮਲੇ ਨੂੰ ਨਿਯੁਕਤ ਕੀਤਾ ਗਿਆ ਹੈ। ਸਿਹਤ ਸਕੱਤਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜ਼ਰੂਰੀ ਦਵਾਈਆਂ, ਜਿਨਾਂ ਵਿੱਚ 50 ਲੱਖ ਰੈਮਡੇਸੀਵੀਰ 100 ਐਮ.ਜੀ. ਟੀਕੇ ਸ਼ਾਮਲ ਹਨ, ਦੇ ਆਰਡਰ ਦੇ ਦਿੱਤੇ ਗਏ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਨਾਂ ਦੇ ਸਪਲਾਈ ਹੋ ਜਾਣ ਦੀ ਆਸ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,758FollowersFollow
0SubscribersSubscribe
- Advertisement -spot_img

Latest Articles