Subscribe Now

* You will receive the latest news and updates on your favorite celebrities!

Trending News

Blog Post

ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਦਿਸ਼ਾ ਨਿਰਦੇਸ਼ਾਂ ਤੇ …ਮਲੇਰਕੋਟਲਾ ਸਹਿਰ ‘ਚ ਸੜਕਾਂ ਬਨਾਉਣ ਦਾ ਕੀਤਾ ਕੰਮ ਚਾਲੂ
Lifestyle

ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਦਿਸ਼ਾ ਨਿਰਦੇਸ਼ਾਂ ਤੇ …ਮਲੇਰਕੋਟਲਾ ਸਹਿਰ ‘ਚ ਸੜਕਾਂ ਬਨਾਉਣ ਦਾ ਕੀਤਾ ਕੰਮ ਚਾਲੂ 

ਮਲੇਰਕੋਟਲਾ ਸਹਿਰ ‘ਚ ਸੜਕਾਂ ਬਨਾਉਣ ਦਾ ਕੀਤਾ ਕੰਮ ਚਾਲੂ
ਮਲੇਰਕੋਟਲਾ ੧੮ ਨਵੰਬਰ (ਸ਼ਾਹਿਦ ਜ਼ੁਬੈਰੀ) ਇਤਿਹਾਸਕ ਸਹਿਰ ਮਾਲੇਰਕੋਟਲਾ ਅੰਦਰ ਬੀਤੇ ਲੰਮੇ ਸਮੇ ਤੋ ਟੁੱਟੀਆ ਸੜਕਾ ਦੀ ਕਾਇਆ ਕਲਪ ਕਰਨ ਨੂੰ ਉਸ ਸਮੇ ਬੂਰ ਪੈਣਾ ਸੁਰੂ ਹੋਇਆ ਜਦੋ ਅੱਜ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੇ ਪੀ.ਏ. ਮੁਹੰਮਦ ਤਾਰਿਕ ਅਤੇ ਦਰਬਾਰਾ ਸਿੰਘ ਦੁਆਰਾ ਪੀ.ਡਬਲਿਊ.ਡੀ. ਦੇ ਐਕਸੀਅਨ ਅਤੇ ਹੋਰ ਉੱਚ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਸਥਾਨਕ ਪੀ.ਐਸ.ਪੀ.ਸੀ.ਐੱਲ. ਚੌਕ (ਬਿਜਲੀ ਬੋਰਡ), ਸਿਵਲ ਹਸਪਤਾਲ ਤੋਂ ਈ.ਓ. ਰਿਹਾਇਸ਼ ਤੱਕ ਜਾਂਦੀ ਸੜਕ ਦਾ ਉਦਘਾਟਨ ਕੀਤਾ ਗਿਆ।ਇਸ ਮੰੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਮੁਹੰਮਦ ਤਾਰਿਕ ਅਤੇ ਦਰਬਾਰਾ ਸਿੰਘ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਤੇ ੫੫ ਲੱਖ ਰੁਪਏ ਦੀ ਲਾਗਤ ਆਵੇਗੀ।ਉਨਾਂ ਕਿਹਾ ਕਿ ਇਹ ਸਾਰਾ ਕੰਮ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਯਤਨਾ ਸਦਕਾ ਹੀ ਹੋ ਰਿਹਾ ਹੈ। ਇਹ ਸੜਕ ਬਹੁੱਤ ਹੀ ਜਲਦੀ ਬਣਕੇ ਲੋਕਾ ਨੂੰ ਸਮੱਰਪਿਤ ਹੋਵੇਗੀ।ਇਸ ਮੌਕੇ ਵਿਸੇਸ ਤੌਰ ਤੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦਿਆ ਵਾਰਡ ਨੰ; ੧੫ ਦੇ ਕੌਸਲਰ ਸ਼ਚਿੱਨ ਕੁਮਾਰ ਨੇ ਕਿਹਾ ਕਿ ਸਹਿਰ ਅੰਦਰ ਸੜਕਾਂ ਨੂੰ ਬਣਾਉਣ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ, ਬਹੁੱਤ ਹੀ ਛੇਤੀ ਸਹਿਰ ਦੀਆ ਸੜਕਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਮੌਕੇ ਹੋਰਨਾ ਤੋ ਇਲਾਵਾ ਕੌਸਲਰ ਜਗਦੀਸ ਜੱਗੀ, ਮੁਹੰਮਦ ਫਿਰੋਜ ਫੌਜੀ, ਮੁਹੰਮਦ ਯਾਸੀਨ ਘੁਗੀ, ਆਸਿਫ ਰਾਣਾ, ਇਬਰਾਹੀਮ ਇਬਰੀ ਸਾਬਕਾ ਕੌਸ਼ਲਰ, ਕਾਲਾ ਚੌਧਰੀ ਮੈਡੀਕਲ ਹਾਲ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ।

Related posts

Leave a Reply

Required fields are marked *