Subscribe Now

* You will receive the latest news and updates on your favorite celebrities!

Trending News

Blog Post

punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੇ ਸਹੁਰੇ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ 

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਵੀ ਅਫਸੋਸ ਜ਼ਾਹਰ ਕੀਤਾ
ਚੰਡੀਗੜ, 28 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਪੰਜਾਬੀ ਟਿ੍ਰਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੇ ਸਹੁਰਾ ਡਾ. ਰਾਜਬੀਰ ਕੌਸ਼ਲ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡਾ.ਕੌਸ਼ਲ ਜੋ 81 ਵਰਿਆਂ ਦੇ ਸਨ, ਅੱਜ ਪੰਚਕੂਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ ਅਤੇ ਚਾਰ ਧੀਆਂ ਛੱਡ ਗਏ। ਉਹ ਆਪਣੇ ਜੱਦੀ ਕਸਬਾ ਹੰਢਿਆਇਆ (ਬਰਨਾਲਾ) ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਅਤੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਡਾ.ਰਾਜਬੀਰ ਕੌਸ਼ਲ ਦੇ ਦੇਹਾਂਤ ਉਤੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ।

Related posts

punjab

त्तराखंड के चमोली जिले में जोशीमठ में ग्लेशियर फटने से भारी तबाही आ गई। ऋषिगंगा और फिर धौलीगंगा पर बने हाइड्रो प्रोजेक्ट का बांध टूट गया जिसके चलते एक बार फिर उत्तराखंड आपदा झेल रहा है 

punjab

ਵਿਲੱਖਣ ਪਹਿਲਕਦਮੀ ਨਾਲ ਸੂਬੇ ਦੇ 10 ਲੱਖ ਕਿਸਾਨਾਂ ਨੂੰ ਹੋਵੇਗਾ ਲਾਭ ਵਿੱਤੀ ਸੰਸਥਾਵਾਂ ਤੋਂ ਵਿੱਤ ਲੈਣ, ਆਈ.ਟੀ. ਛੋਟਾਂ, ਸਬਸਿਡੀ ਕਲੇਮ ਅਤੇ ਹੋਰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕੀਤੀ ਜਾ ਸਕੇਗੀ ਡਿਜੀਟਲ ਕਾਪੀ ਦੀ ਵਰਤੋਂ 

Leave a Reply

Required fields are marked *