Thursday , August 6 2020
Breaking News

ਕਾਰ ਸਵਾਰ ਵਿਅਕਤੀ ਭੁੱਕੀ ਸਣੇ ਕਾਬੂ, 3 ਖਿਲਾਫ਼ ਪਰਚਾ

ਕਾਰ ਸਵਾਰ ਵਿਅਕਤੀ ਭੁੱਕੀ ਸਣੇ ਕਾਬੂ, 3 ਖਿਲਾਫ਼ ਪਰਚਾ
ਭਵਾਨੀਗੜ,(ਨਵੀਨ ਮਿੱਤਲ )1 ਜੂਨ; ਨਸ਼ਿਆ ਖਿਲਾਫ਼ ਵਿੱਢੀ ਮੁਹਿੰਮ ਤਹਿਤ ਭਵਾਨੀਗੜ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਇੱਕ ਕੁਵਿੰਟਲ ਪੰਜ ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ।
ਇਸ ਸਬੰਧੀ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਟੀਮ ਜਦੋਂ ਇਲਾਕੇ ‘ਚ ਗਸ਼ਤ ਤੇ ਚੈਕਿੰਗ ਦੇ ਸਬੰਧ ਵਿੱਚ ਬਲਿਆਲ, ਭੱਟੀਵਾਲ ਤੇ ਬਾਸੀਅਰਖ ਆਦਿ ਪਿੰਡਾਂ ਨੂੰ ਜਾ ਰਹੀ ਸੀ ਤਾਂ ਬਲਿਆਲ ਚੌਕ ਭਵਾਨੀਗੜ ਪੁੱਜਣ ‘ਤੇ ਪੁਲਸ ਟੀਮ ਨੂੰ ਮੁਖਬਰੀ ਮਿਲੀ ਕਿ ਜਤਿੰਦਰ ਕੁਮਾਰ, ਪ੍ਰਿੰਸ ਤੇ ਸੁਖਵਿੰਦਰ ਸਿੰਘ ਅਾਪਸ ‘ਚ ਰਲ ਕੇ ਕਥਿਤ ਰੂਪ ਵਿੱਚ ਮੱਧ ਪ੍ਰਦੇਸ਼ ਤੋਂ ਕਾਰ ਰਾਹੀਂ ਭੁੱਕੀ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਤਿੰਨੋਂ ਵਿਅਕਤੀ ਕਾਰ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਹਨ ਜਿੰਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਭਰੋਸੇਯੋਗ ਹੋਣ ‘ਤੇ ਪੁਲਸ ਨੇ ਨਾਕਾਬੰਦੀ ਕਰਦਿਆਂ ਉਕਤ ਵਿਅਕਤੀਆਂ ਨੂੰ 105 ਕਿਲੋ ਭੁੱਕੀ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ। ਪੁਲਸ ਨੇ ਬਰਾਮਦ ਭੁੱਕੀ ਤੇ ਕਾਰ ਨੂੰ ਅਪਣੇ ਕਬਜੇ ‘ਚ ਲੈ ਕੇ ਉਕਤ ਵਿਅਕਤੀਆਂ ਜਤਿੰਦਰ ਕੁਮਾਰ ਵਾਸੀ ਬਖਸ਼ੀਸ਼ ਨਗਰ ਭਵਾਨੀਗੜ, ਪ੍ਰਿੰਸ ਵਾਸੀ ਗਾਂਧੀ ਨਗਰ ਭਵਾਨੀਗੜ ਤੇ ਸੁਖਵਿੰਦਰ ਸਿੰਘ ਵਾਸੀ ਭੰਮਾਬੱਧੀ ਖਿਲਾਫ਼ ਅੈਨਡੀਪੀਅੈੱਸ ਅੈਕਟ ਅਧੀਨ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *