Subscribe Now

* You will receive the latest news and updates on your favorite celebrities!

Trending News

Blog Post

ਕਰੋਨਾ ਸੰਕਟ ਦੇ ਬਾਵਜੂਦ ਵਿਕਾਸ ਏਜੰਡਾ ਜਾਰੀ ਰੱਖਿਆ: ਸੁਖਬਿੰਦਰ ਸਿੰਘ ਸਰਕਾਰੀਆ
Lifestyle

ਕਰੋਨਾ ਸੰਕਟ ਦੇ ਬਾਵਜੂਦ ਵਿਕਾਸ ਏਜੰਡਾ ਜਾਰੀ ਰੱਖਿਆ: ਸੁਖਬਿੰਦਰ ਸਿੰਘ ਸਰਕਾਰੀਆ 

ਕਰੋਨਾ ਸੰਕਟ ਦੇ ਬਾਵਜੂਦ ਵਿਕਾਸ ਏਜੰਡਾ ਜਾਰੀ ਰੱਖਿਆ: ਸੁਖਬਿੰਦਰ ਸਿੰਘ ਸਰਕਾਰੀਆ
– ਨਵੀਂ ਲੈਂਡ ਪੂਲਿੰਗ ਨੀਤੀ ਬਣਾਈ, ਡਿਵੈਲਪਰਾਂ ਅਤੇ ਅਲਾਟੀਆਂ ਨੂੰ ਦਿੱਤੀਆਂ ਕਈ ਵਿਸ਼ੇਸ਼ ਛੋਟਾਂ
ਚੰਡੀਗੜ, 5 ਜਨਵਰੀ:
ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸਾਲ 2020 ਦੌਰਾਨ ਕੋਵਿਡ-19 ਸੰਕਟ ਦੇ ਬਾਵਜੂਦ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਵਿਭਾਗ ਨੇ ਸੂਬੇ ਭਰ ਵਿਚ ਵੱਡੇ ਰਿਹਾਇਸੀ ਅਤੇ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਕੇ ਵਿਕਾਸ ਏਜੰਡੇ ਨੂੰ ਜਾਰੀ ਰੱਖਿਆ। ਪੰਜਾਬ ਸਰਕਾਰ ਨੇ ਇੱਕ ਨਵੀਂ ਲੈਂਡ ਪੂਲਿੰਗ ਨੀਤੀ ਬਣਾਈ, ਜਿਸ ਤਹਿਤ ਇਕ ਏਕੜ ਜਮੀਨ ਦੇ ਬਦਲੇ ਰਿਹਾਇਸੀ ਸੈਕਟਰਾਂ ਵਿੱਚ 1000 ਵਰਗ ਗਜ ਰਿਹਾਇਸੀ ਜ਼ਮੀਨ ਅਤੇ 200 ਵਰਗ ਗਜ ਵਪਾਰਕ ਵਿਕਸਤ ਜਮੀਨ ਦੀ ਪੇਸਕਸ ਕੀਤੀ ਜਾਵੇਗੀ। ਇਸੇ ਤਰਾਂ ਉਦਯੋਗਿਕ ਖੇਤਰਾਂ ਲਈ 1 ਏਕੜ ਜਮੀਨ ਦੇ ਬਦਲੇ 1100 ਵਰਗ ਗਜ ਉਦਯੋਗਿਕ ਅਤੇ 200 ਵਰਗ ਗਜ ਵਪਾਰਕ ਵਿਕਸਤ ਜਮੀਨ ਦਿੱਤੀ ਜਾਣੀ ਹੈ। ਉਨਾਂ ਕਿਹਾ ਕਿ ਐਰੋਟਰੋਪੋਲਿਸ ਲਈ 1700 ਏਕੜ ਜਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਆਪਣੇ ਅੰਤਿਮ ਚਰਨ ਵਿਚ ਹੈ ਅਤੇ 500 ਏਕੜ ਵਿੱਚ ਦੋ ਨਵੇਂ ਉਦਯੋਗਿਕ ਸੈਕਟਰ 101-103 ਬਣਾਏ ਗਏ ਹਨ।
ਅੱਜ ਇਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਿਭਾਗ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਦੱਸਦਿਆਂ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਟਿਆਲਾ ਦੇ ਹਾਜੀਮਾਜਰਾ ਪਿੰਡ ਵਿਖੇ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ 176 (ਜੀ +3) ਈਡਬਲਯੂਐਸ ਫਲੈਟ ਬਣਾਏ ਹਨ। ਇਸ ਦੇ ਨਾਲ ਹੀ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਰਾਜਪੁਰਾ ਵਿਖੇ 1100 ਏਕੜ, ਲੁਧਿਆਣਾ ਵਿਖੇ 1000 ਏਕੜ ਅਤੇ 1500 ਏਕੜ ਪੀਐਸਪੀਸੀਐਲ ਲੈਂਡ ਪ੍ਰਾਪਤ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਭਰ ਵਿਚਲੀਆਂ ਵਿਕਾਸ ਅਥਾਰਟੀਆਂ ਵੱਲੋਂ 2020 ਵਿੱਚ ਈ-ਆਕਸਨਾਂ ਬਹੁਤ ਸਫਲ ਰਹੀਆਂ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਵੱਲੋਂ 1000 ਕਰੋੜ ਰੁਪਏ ਦੀ ਜਾਇਦਾਦਾਂ ਦੀ ਖਰੀਦ ਕੀਤੀ ਗਈ। ਉਨਾਂ ਅੱਗੇ ਦੱਸਿਆ ਕਿ ਨਿਊ ਚੰਡੀਗੜ ਵਿਚ 50 ਏਕੜ ਵਿੱਚ ਹਾਊਸਿੰਗ ਪ੍ਰਾਜੈਕਟਾਂ ਅਤੇ 25 ਏਕੜ ਵਿਚ ਕਿਫਾਇਤੀ ਪ੍ਰਾਜੈਕਟਾਂ ਨੂੰ ਬਣਾਉਣ ਦੀ ਆਗਿਆ ਦਿੱਤੀ ਗਈ ਹੈ।
 ਸਰਕਾਰੀਆ ਨੇ ਕਿਹਾ ਕਿ ਵਿਭਾਗ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਡਿਵੈਲਪਰਾਂ ਅਤੇ ਅਲਾਟੀਆਂ ਨੂੰ ਵੀ ਕਈ ਤਰਾਂ ਦੀਆਂ ਛੋਟਾਂ ਦੀ ਪੇਸਕਸ ਕੀਤੀ ਜਿਸ ਵਿੱਚ ਨਿਰਮਾਣ ਦੀ ਮਿਆਦ ਵਿੱਚ ਵਾਧਾ ਕਰਨਾ, ਨਿਲਾਮੀ ਦੀਆਂ ਜਾਇਦਾਦਾਂ ਲਈ ਵਿਆਜ ਮੁਆਫ਼ੀ, ਕੁਝ ਕਿਸਤਾਂ ਮੁੜ ਨਿਰਧਾਰਤ ਕਰਨਾ ਸਾਮਲ ਹਨ। ਉਨਾਂ ਕਿਹਾ ਕਿ ਅਲਾਟੀਆਂ ’ਤੇ ਬੋਝ ਘੱਟ ਕਰਨ ਲਈ ਗੈਰ-ਉਸਾਰੀ ਫੀਸ ਵੀ ਸਾਰੇ ਪੰਜਾਬ ਵਿਚ ਰੱਦ ਕਰ ਦਿੱਤੀ ਗਈ।
ਉਨਾਂ ਕਿਹਾ ਕਿ ਅਣ-ਅਧਿਕਾਰਤ ਕਲੋਨੀਆਂ ਨੂੰ ਵੱਧਣ ਤੋਂ ਰੋਕਣ ਲਈ ਵਿਭਾਗ ਨੇ ਕਿਫਾਇਤੀ ਹਾਊਸਿੰਗ ਕਲੋਨੀ ਨੀਤੀ ਨੋਟੀਫਾਈ ਕੀਤੀ ਹੈ ਜਿਸ ਵਿੱਚ ਵਿਸ਼ੇਸ਼ ਛੋਟਾਂ ਦੀ ਪੇਸਕਸ ਕੀਤੀ ਗਈ ਹੈ। ਇਸ ਨੀਤੀ ਤਹਿਤ ਡਿਵੈਲਪਰ ਨੂੰ ਪਾਰਕਾਂ ਅਧੀਨ 8 ਫ਼ੀਸਦ ਖੇਤਰ, ਕਮਿਊਨਿਟੀ ਸੈਂਟਰ ਅਧੀਨ 4 ਫ਼ੀਸਦ ਖੇਤਰ ਅਤੇ ਸੜਕ ਲਈ 25 ਫੁੱਟ ਖੇਤਰ ਰੱਖਣਾ ਹੋਵੇਗਾ। ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਡਿਵੈਲਪਰਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਜਿਹੜੇ ਈ.ਡੀ.ਸੀ. ਅਤੇ ਹੋਰ ਖਰਚਿਆਂ ਦੀ ਅਦਾਇਗੀ ਵਿਚ ਡਿਫਾਲਟਰ ਪਾਏ ਗਏ ਸਨ। ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਤਹਿਤ ਤਕਰੀਬਨ 900 ਕਰੋੜ ਰੁਪਏ ਦੇ ਪੋਸਟ ਡੇਟਡ ਚੈੱਕ ਪ੍ਰਾਪਤ ਕੀਤੇ ਗਏ।
ਉਨਾਂ ਇਹ ਵੀ ਦੱਸਿਆ ਕਿ ਵਧੇਰੇ ਕੁਸਲਤਾ ਅਤੇ ਪਾਰਦਰਸ਼ਤਾ ਲਿਆਉਣ ਲਈ ਹਾਊਸਿੰਗ ਵਿਭਾਗ ਦਾ ਪੁਨਰਗਠਨ ਕੀਤਾ ਗਿਆ। ਉਨਾਂ ਕਿਹਾ ਕਿ ਈਸਟੇਟ ਦਫ਼ਤਰ ਦਾ ਕੰਪਿਊਟਰਾਈਜੇਸ਼ਨ, ਲੇਆਉਟ ਪ੍ਰਵਾਨਗੀ ਅਤੇ ਜਾਇਦਾਦਾਂ ਦੀ ਜੀ.ਪੀ.ਐਸ. ਮਾਰਕਿੰਗ 6 ਮਹੀਨਿਆਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਵਿਭਾਗ ਵੱਲੋਂ 100 ਫ਼ੀਸਦ ਆਨਲਾਈਨ ਸੀ.ਐਲ.ਯੂ. ਸ਼ੁਰੂ ਕੀਤਾ ਗਿਆ ਜਿਸ ਲਈ ਸਮਰਪਿਤ ਪੋਰਟਲ ਵੀ ਤਿਆਰ ਕੀਤਾ ਗਿਆ।

Related posts

Lifestyle

ਖਿਆਲੀ ਪੁਲਾਉ ਪੁਕਾਉਣੇ ਬੰਦ ਕਰੋ, ਤੁਸੀਂ ਸੱਤਾ ਵਿੱਚ ਨਹੀਂ ਆਉਣ ਵਾਲੇ- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਧਰਮਸੋਤ ਖਿਲਾਫ ਲਾਏ ਦੋਸ਼ ਬੇਬੁਨਿਆਦ ਕਰਾਰ, ਬੇਕਸੂਰ ਪੰਜਾਬੀਆਂ ਨੂੰ ਜੇਲ ’ਚ ਸੁੱਟਣ ਵਾਲੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ 

Leave a Reply

Required fields are marked *