Breaking News

ਕਰਫਿਊ ਦੌਰਾਨ ਮਾਲੇਰਕੋਟਲਾ ਰਿਹਾ ਪੂਰਨ ਤੌਰ ਤੇ ਬੰਦ….

ਕਰਫਿਊ ਦੌਰਾਨ ਮਾਲੇਰਕੋਟਲਾ ਰਿਹਾ ਪੂਰਨ ਤੌਰ ਤੇ ਬੰਦ
ਸਵੇਰੇ ੫ ਵਜੇ ਤੋਂ ੮ ਵਜੇ ਤੱਕ ਹੋਵੇਗੀ ਸਬਜ਼ੀਆਂ ਫਰੂਟ ਤੇ ਦੁੱਧ ਦੀ ਸਪਲਾਈ
ਮਾਲੇਰਕੋਟਲਾ ੨੪ ਮਾਰਚ (ਸ਼ਾਹਿਦ ਜ਼ੁਬੈਰੀ) ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਿੱਥੇ ਪੂਰੇ ਪੰਜਾਬ ਅੰਦਰ ਅਣਮਿੱਥੇ ਸਮਂੇ ਲਈ ਕਰਫਿਉ ਲਗਾਇਆ ਗਿਆ ਹੈ, ਉੱਥੇ ਹੀ ਸੰਗਰੂਰ ਦੇ ਸਹਿਰ ਮਾਲੇਰਕੋਟਲਾ ਚ ਵੀ ਕਰਫਿਉ ਦਾ ਅਸਰ ਪੂਰਾ ਦੇਖਣ ਨੂੰ ਮਿਲਿਆ ਹੈ। ਜਿੱਥੇ ਦੂਸਰੇ ਦਿਨ ਸ਼ਹਿਰ ਦੇ ਬਜਾਰ ਬਿਲਕੁਲ ਬੰਦ ਰਹੇ। ਇਸ ਦੇ ਤਹਿਤ ਮਾਲੇਰਕੋਟਲਾ ਪ੍ਰਸਾਸਨ ਨੇ ਨੋਬਲ ਕਰੋਨਾ ਦੀ ਰੋਕਥਾਮ ਲਈ ਸ਼ਹਿਰ ਅੰਦਰ ਦਵਾਈ ਦਾ ਛਿੜਕਾਓ ਵੀ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼æਨਰ, ਸੰਗਰੂਰ ਵੱਲੋ ਮਿਲੀ ਜਾਣਕਾਰੀ ਅਨੁਸਾਰ ਲੋਕਾ ਦੀ ਮੰਗ ਨੁੰ ਧਿਆਨ ਚ ਰੱਖਦੇ ਹੋਏ ਸ਼ਹਿਰ ਮਾਲੇਰਕੋਟਲਾ ਅੰਦਰ ਪੈਟਰੋਲ ਪੰਪ ਜਿੰਨਾਂ ਵਿੱਚ ਮਿਤੀ ੨੬ ਮਾਰਚ ਨੂੰ ਰਿਜਵਾਨ ਫਿਲਿੰਗ ਸਟੇਸ਼ਨ ਮਾਲੇਰਕੋਟਲਾ ਤੇ ਉੱਪਲ ਫਿਲਿੰਗ ਸਟੇਸ਼ਨ ਸੰਦੌੜ, ੨੭ ਮਾਰਚ ਂਨੂੰ ਸੁਰਿੰਦਰ ਦੀਵਾਨ ਫਿਲਿੰਗ ਸਟੇਸ਼ਨ ਮਾਲੇਰਕੋਟਲਾ ਤੇ ਫਰਵਾਲੀ ਫਿਲਿੰਗ ਸਟੇਸ਼ਨ ਸ਼ੇਰਗੜ੍ਹ ਚੀਮਾ, ੨੮ ਮਾਰਚ ਨੂੰ ਪੰਜਾਬ ਸਰਵਿਸ ਮਾਲੇਰਕੋਟਲਾ ਤੇ ਮਾਲਵਾ ਫਿਲਿੰਗ ਸਟੇਸ਼ਨ ਸੇਰਗੜ੍ਹ ਚੀਮਾ, ੨੯ ਮਾਰਚ ਨੂੰ ਪ੍ਰਮੇਸਰੀ ਆਇਲ ਮਾਲੇਰਕੋਟਲਾ ਤੇ ਹਰਨੇਕ ਸੇਵਾ ਕੇਦਰ ਕੁਠਾਲਾ, ੩੦ ਮਾਰਚ ਨੂੰ ਸ਼ਸੀ ਫਿਲਿੰਗ ਸਟੇਸ਼ਨ ਮਾਲੇਰਕੋਟਲਾ ਅਤੇ ੩੧ ਮਾਰਚ ਨੂੰ ਪਿਪਲੀ ਫਿਲਿੰਗ ਸਟੇਸ਼ਨ ਖੁੱਲੇ ਰਹਿਣਗੇ।
ਸਥਾਨਕ ਐਸ.ਡੀ.ਐਮ ਦਫਤਰ ਤੋ ਮਿਲੀ ਜਾਣਕਾਰੀ ਅਨੁਸਾਰ ਕਰਫਿਊ ਦੌਰਾਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸ਼ਹਿਰ ਦੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਵੇਰੇ ੫ ਵਜੇ ਤੋਂ ੮ ਵਜੇ ਤੱਕ ਦੁੱਧ ਦੀ ਸਪਲਾਈ ਘਰ-ਘਰ ਜਾ ਕੇ ਕੀਤੀ ਜਾ ਸਕੇਗੀ। ਕੋਈ ਵੀ ਵਿਅਕਤੀ ਦੁੱਧ ਲੈਣ ਲਈ ਬਾਹਰ ਨਹੀਂ ਜਾਵੇਗਾ ਅਤੇ ੮ ਵਜੇ ਤੋਂ ਬਾਅਦ ਕੋਈ ਵੀ ਦੁੱਧ ਵੇਚਣ ਵਾਲਾ ਵਿਅਕਤੀ ਸੜਕਾਂ ਉਪਰ ਨਜ਼ਰ ਨਹੀਂ ਆਵੇਗਾ। ਇਸੇ ਤਰ੍ਹਾਂ ਸਬਜ਼ੀਆਂ ਅਤੇ ਫਰੂਟ ਦੀ ਸਵੇਰੇ ੫ ਵਜੇ ਤੋਂ ੮ ਵਜੇ ਤੱਕ ਹੀ ਸਪਲਾਈ ਹੋ ਸਕੇਗੀ। ਉਸ ਤੋਂ ਬਾਅਦ ਕਿਸੇ ਨੂੰ ਵੀ ਸਬਜ਼ੀ ਜਾਂ ਫਰੂਟ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਸੇ ਤਰ੍ਹਾਂ ਮੈਡੀਕਲ ਐਮਰਜੰਸੀ ਨੂੰ ਮੁੱਖ ਰੱਖਦੇ ਹੋਏ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਅਗਲੇ ਦੋ ਦਿਨਾਂ ਲਈ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਸ਼ਹਿਰੀ ਖੇਤਰ ਵਿਚ ਰੋਟੇਸ਼ਨ ਦੇ ਹਿਸਾਬ ਨਾਲ ਦੋ ਮੈਡੀਕਲ ਸਟੋਰ ਹੀ ਖੁੱਲ੍ਹ ਸਕਣਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰ੍ਹਾਂ ਪਸ਼ੂਆਂ ਦੇ ਚਾਰੇ ਨੂੰ ਮੁੱਖ ਰੱਖਦੇ ਹੋਏ ਡੇਅਰੀ ਫਾਰਮ, ਗਊਸ਼æਾਲਾਵਾਂ ਅਤੇ ਪੋਲਟਰੀ ਫਾਰਮ ਸਵੇਰੇ ੫ ਵਜੇ ਤੋਂ ੧੦ ਵਜੇ ਤੱਕ ਖੁੱਲ੍ਹਣਗੇ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *