Breaking News

ਕਰਫਿਊ ਦੌਰਾਨ ਐਮਰਜੈੈਂਸੀ ਹਾਲਾਤ ’ਚ ਦਵਾਈਆਂ ਦੀ ਉਪਲਬਧਤਾ ਲਈ ਹਰ ਸਬਡਵੀਜਨ ’ਚ ਖੁੱਲਣਗੇ 2 ਮੈਡੀਕਲ ਹਾਲ: ਡਿਪਟੀ ਕਮਿਸ਼ਨਰ

ਕਰਫਿਊ ਦੌਰਾਨ ਐਮਰਜੈੈਂਸੀ ਹਾਲਾਤ ’ਚ ਦਵਾਈਆਂ ਦੀ ਉਪਲਬਧਤਾ ਲਈ ਹਰ ਸਬਡਵੀਜਨ ’ਚ ਖੁੱਲਣਗੇ 2 ਮੈਡੀਕਲ ਹਾਲ: ਡਿਪਟੀ ਕਮਿਸ਼ਨਰ
ਸਵੇਰੇ 7 ਵਜੇ ਤੋਂ 9 ਵਜੇ ਤੱਕ ਲੋੜੀਂਦੀਆਂ ਹਦਾਇਤਾਂ ਦਾ ਪਾਲਣ ਕਰਕੇ ਹੀ ਖੋਲ ਸਕਣਗੇ ਕੈਮਿਸਟ ਦੁਕਾਨਾਂ: ਥੋਰੀ
ਸੰਗਰੂਰ, 24 ਮਾਰਚ:
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਕਰਫਿਊ ਦੌਰਾਨ ਸਿਰਫ਼ ਐਮਰਜੈਂਸੀ ਦੇ ਹਾਲਾਤ ਵਿਚ ਮਰੀਜ਼ਾਂ ਨੂੰ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਜ਼ਿਲਾ ਮੈਜਿਸਟਰੇਟ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਹਰ ਸਬਡਵੀਜਨ ਵਿੱਚ 2 ਮੈਡੀਕਲ ਹਾਲ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਸਬੰਧੀ ਹਦਾਇਤਾਂ ਸਿਵਲ ਸਰਜਨ ਨੂੰ ਭੇਜ ਦਿੱਤੀਆਂ ਗਈਆਂ ਹਨ ਅਤੇ ਡਰੱਗ ਬਰਾਂਚ ਵੱਲੋਂ ਦੁਕਾਨਾਂ ਦੀ ਮਿਤੀ ਵਾਰ ਸੂਚੀਆਂ ਵੀ ਤਿਆਰ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਇਹ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਇਨਾਂ ਦੁਕਾਨਾਂ ਦੇ ਮਾਲਕ ਕੋਰੋਨਾ ਵਾਇਰਸ ਤੋਂ ਖੁਦ ਬਚਣ ਅਤੇ ਦਵਾਈਆਂ ਲੈਣ ਆਉਣ ਵਾਲੇ ਜ਼ਿਲਾ ਵਾਸੀਆਂ ਨੂੰ ਬਚਾਉਣ ਲਈ ਲੋੜੀਂਦੀਆਂ ਸਾਵਧਾਨੀਆਂ ਦਾ ਪਾਲਣ ਕਰਨ ਲਈ ਪਾਬੰਦ ਹੋਣਗੇ। ਉਨਾਂ ਕਿਹਾ ਕਿ ਇਸਦੇ ਨਾਲ ਹੀ ਦਵਾਈਆਂ ਦੀਆਂ ਦੁਕਾਨਾਂ ’ਤੇ ਇੱਕ ਵੇਲੇ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਰੁਕ ਸਕਣਗੇ ਅਤੇ ਇਨਾਂ 5 ਬੰਦਿਆਂ ਵਿੱਚ ਦੁਕਾਨ ਦਾ ਮਾਲਕ ਅਤੇ ਕੰਮ ਕਰਨ ਵਾਲੇ ਵਿਅਕਤੀ ਵੀ ਸ਼ਾਮਲ ਹੋਣਗੇ।
ਸ਼੍ਰੀ ਥੋਰੀ ਨੇ ਦੱਸਿਆ ਕਿ ਮਿਤੀ 25 ਮਾਰਚ 2020 ਨੂੰ ਸੰਗਰੂਰ ਸਬਡਵੀਜਨ ਵਿਚ ਸਿਟੀ ਮੈਡੀਕਲ ਹਾਲ ਨੇੜੇ ਸਿਵਲ ਹਸਪਤਾਲ ਅਤੇ ਭੱਲਾ ਮੈਡੀਕਲ ਹਾਲ ਨੇੜੇ ਪਟਿਆਲਾ ਗੇਟ ਹੀ ਖੁੱਲਣਗੀਆਂ ਅਤੇ ਧੂਰੀ ਸਬਡਵੀਜਨ ਵਿਚ ਸਿਵਲ ਹਸਪਤਾਲ ਦੇ ਸਾਹਮਣੇ ਵਾਲਾ ਚਾਹਲ ਮੈਡੀਕਲ ਹਾਲ ਅਤੇ ਰੇਲਵੇ ਰੋਡ ’ਤੇ ਸਥਿਤ ਜੈਨ ਮੈਡੀਕਲ ਹਾਲ ਖੁੱਲਣਗੇ। ਉਨਾਂ ਕਿਹਾ ਕਿ ਇਸੇ ਤਰਾਂ ਭਵਾਨੀਗੜ ਵਿਚ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਵਿਨੋਦ ਮੈਡੀਕਲ ਹਾਲ ਅਤੇ ਮੇਨ ਬਾਜ਼ਾਰ ਵਿਚ ਸਥਿਤ ਮਿੱਤਲ ਮੈਡੀਕਲ ਹਾਲ ਹੀ 25 ਮਾਰਚ ਨੂੰ ਖੁੱਲਣਗੇ। ਉਨਾਂ ਦੱਸਿਆ ਕਿ ਲੌਂਗੋਵਾਲ ਵਿਖੇ 25 ਮਾਰਚ ਨੂੰ ਆਰ.ਕੇ. ਹਸਪਤਾਲ ਨੇੜਲਾ ਮੇਹੁਲ ਮੈਡੀਕੋਜ਼ ਅਤੇ ਸਿਵਲ ਹਸਪਤਾਲ ਦੇ ਸਾਹਮਣੇ ਵਾਲਾ ਪੰਜਾਬ ਮੈਡੀਕੋਜ਼ ਹੀ ਖੁੱਲਣਗੇ ਅਤੇ ਸ਼ੇਰਪੁਰ ਵਿਖੇ ਮੁੱਢਲੇ ਸਿਹਤ ਕੇਂਦਰ ਦੇ ਸਾਹਮਣੇ ਸਥਿਤ ਮੈਡੀਸਨ ਸੈਂਟਰ ਅਤੇ ਸੁਰਿੰਦਰ ਮੈਡੀਕੋਜ਼ ਖੁੱਲਣਗੇ। ਉਨਾਂ ਕਿਹਾ ਕਿ ਇਸੇ ਤਰਾਂ ਮਲੇਰਕੋਟਲਾ ਵਿਖੇ ਸਟੇਡੀਅਮ ਰੋਡ ’ਤੇ ਸਥਿਤ ਮੂਨ ਮੈਡੀਕੋਜ਼ ਅਤੇ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਸੋਹੀ ਮੈਡੀਕੋਜ਼ ਅਤੇ ਅਹਿਮਦਗੜ ਵਿਖੇ ਸਰਾਓ ਹਸਪਤਾਲ ਵਿਚਲਾ ਸਰਾਓ ਮੈਡੀਕੋਜ਼ ਅਤੇ ਹਿੰਦ ਹਸਪਤਾਲ ਵਿਚਲਾ ਹਿੰਦ ਮੈਡੀਕੋਜ਼ ਹੀ ਖੁੱਲਣਗੇ। ਉਨਾਂ ਦੱਸਿਆ ਕਿ ਅਮਰਗੜ ਵਿਖੇ 25 ਮਾਰਚ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਕਲਗੀਧਰ ਮੈਡੀਕੋਜ਼ ਤੇ ਨਾਭਾ ਰੋਡ ’ਤੇ ਸਥਿਤ ਨਿਊ ਰਾਜ ਮੈਡੀਕੋਜ਼ ਅਤੇ ਸੁਨਾਮ ਵਿਚਲੇ ਜਗਦੰਬੇ ਮੈਡੀਕਲ ਹਾਲ, ਮਿੱਤਲ ਮੈਡੀਕਲ ਹਾਲ ਤੇ ਨਿਰਮਲ ਮੈਡੀਕਲ ਹਾਲ ਹੀ ਖੁੱਲੇ ਰਹਿਣਗੇ। ਇਸਦੇ ਨਾਲ ਹੀ ਦਿੜਬਾ ਵਿਖੇ ਸਤੀਸ਼ ਮੈਡੀਕਲ ਹਾਲ, ਮੋਹਿੰਦਰ ਮੈਡੀਕਲਜ਼ ਤੇ ਸਾਹਿਲ ਮੈਡੀਕਲ ਹਾਲ ਅਤੇ ਚੀਮਾਂ ਵਿਖੇ ਅਗਰਵਾਲ ਮੈਡੀਕੋਜ਼ ਤੇ ਗਰਗ ਮੈਡੀਕੋਜ਼ ਅਤੇ ਛਾਜਲੀ ਵਿਖੇ ਦਸਮੇਸ਼ ਮੈਡੀਕਲ ਹਾਲ ਤੇ ਅਮਨ ਫਾਰਮੇਸੀ ਅਤੇ ਮੂਣਕ ਵਿਖੇ ਬਾਂਸਲ ਮੈਡੀਕੋਜ਼ ਅਤੇ ਇੰਦਰ ਫਾਰਮੇਸੀ, ਲਹਿਰਾ ਵਿਖੇ ਸਿਟੀ ਮੈਡੀਕਲ ਹਾਲ ਤੇ ਜਨਤਾ ਮੈਡੀਕਲ ਹਾਲ ਅਤੇ ਖਨੌਰੀ ਵਿਖੇ ਗਰਗ ਮੈਡੀਕਲ ਹਾਲ ਤੇ ਸਿਟੀ ਮੈਡੀਕੋਜ਼ ਹੀ ਖੁੱਲਣਗੇ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *