Friday , April 3 2020
Breaking News

ਕਰਫਿਊ ਦੇ ਮੱਦੇਨਜ਼ਰ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕਰਫਿਊ ਦੇ ਮੱਦੇਨਜ਼ਰ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਦੀ ਸ਼ੁਰੂਆਤ
ਐਸ. ਡੀ. ਐਮ. ਨੇ ਰਵਾਨਾ ਕੀਤਾ ਰਾਸ਼ਨ ਦਾ ਕਾਫਲਾ
ਕੰਟਰੋਲ ਰੇਟਾਂ ਤੇ ਹਰ ਰੋਜ਼ ਘਰਾਂ ਤੱਕ ਪਹੁੰਚਾਇਆ ਜਾਵੇਗਾ ਰਾਸ਼ਨ: ਐਸ.ਡੀ.ਐਮ. ਮਾਲੇਰਕੋਟਲਾ
ਮਾਲੇਰਕੋਟਲਾ ੨੫ ਮਾਰਚ (ਸ਼ਾਹਿਦ ਜ਼ੁਬੈਰੀ) ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਸਮੁੱਚੇ ਪੰਜਾਬ ਸੂਬੇ ‘ਚ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਹੀ ਰਾਸ਼ਨ ਦੀ ਸਪਲਾਈ ਕਰਨ ਦੇ ਮਕਸਦ ਨਾਲ ਮਾਲੇਰਕੋਟਲਾ ਸਿਵਲ ਪ੍ਰਸਾਸ਼ਨ ਨੇ ਸਥਾਨਕ ਐਸ.ਡੀ.ਐਮ. ਮਾਲੇਰਕੋਟਲਾ ਦੀ ਰਹਿਨੁਮਾਈ ‘ਚ ਹਰ ਤਰਾਂ ਦੇ ਰਾਸ਼ਨ ਦਾ ਇੱਕ ਵੱਡਾ ਟਰਾਲੀਆਂ ਅਤੇ ਰਹਿੜੀਆਂ ਦਾ ਕਾਫਲਾ ਰਵਾਨਾ ਕੀਤਾ ਗਿਆ।ਇਸ ਮੌਕੇ ਗੱਲਬਾਤ ਦੌਰਾਨ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਸ਼ਹਿਰ ਅੰਦਰ ਲੋਕਾਂ ਨੂੰ ਰਾਸ਼ਨ ਪੱਖੋਂ ਕਿਸੇ ਤਰਾਂ ਦੀ ਦਿੱਕਤ ਨਾ ਆਵੇ, ਦੇ ਮੱਦੇਨਜ਼ਰ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਉਕਤ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭੇਜੇ ਗਏ ਕਾਫਲੇ ‘ਚ ਆਟਾ, ਚੀਨੀ, ਨਮਕ, ਹਲਦੀ, ਮਿਰਚ, ਸਰੋਂ ਦਾ ਤੇਲ, ਆਲੂ, ਪਿਆਜ਼ ਅਤੇ ਹੋਰ ਜ਼ਰੂਰਤ ਦੀਆਂ ਸਬਜ਼ੀਆਂ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਭੇਜੇ ਗਏ ਗੱਡੀਆਂ ਵਾਲਿਆਂ ਨੂੰ ਸਾਰੀਆਂ ਵਸਤਾਂ ਸਹੀ ਰੇਟਾਂ ‘ਤੇ ਵੇਚਣ ਦੀ ਨਸੀਹਤ ਕੀਤੀ ਗਈ ਹੈ। ਇੱਕ ਸਵਾਲ ਦੇ ਜਵਾਬ ‘ਚ ਉਨਾਂ ਕਿਹਾ ਕਿ ਉਕਤ ਕਾਫਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਜਾਏਗਾ ਅਤੇ ਇਸ ਤਰਾਂ ਦਾ ਕਾਫਲਾ ਹਰ ਰੋਜ਼ ਭੇਜਿਆ ਜਾਵੇਗਾ। ਉਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਸਿਰਫ ਜ਼ਰੂਰਤ ਦਾ ਸਾਮਾਨ ਹੀ ਖ੍ਰੀਦਣ ਕਿਉਂ ਜੋ ਇਸ ਤਰਾਂ ਦਾ ਸਾਮਾਨ ਉਨਾਂ ਨੂੰ ਹਰ ਰੋਜ਼ ਉਨਾਂ ਦੇ ਘਰਾਂ ‘ਚ ਹੀ ਮਿਲੇਗਾ। ਇੱਕ ਹੋਰ ਸਵਾਲ ਦੇ ਜਵਾਬ ‘ਚ ਉਨਾਂ ਕਿਹਾ ਕਿ ਗਏ ਕਾਫਲੇ ‘ਚ ਬਣਾਈ ਗਈ ਰਾਸ਼ਨ ਦੀ ਕਿਟ ੩੨੫ ਰੁਪਏ ਜਦੋਂਕਿ ਆਲੂ ੧੮ ਰੁਪਏ ਅਤੇ ਪਿਆਜ਼ ੨੦ ਰੁਪਏ ਕਿੱਲੋਂ ਦੇ ਹਿਸਾਬ ਨਾਲ ਵੇਚਿਆ ਜਾਵੇਗਾ।ਇਸ ਮੌਕੇ ਏ.ਐਫ.ਐਸ.ਓ ਜਗਤੇਸ਼ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਕੁਮਾਰ ਵਾਲੀਆ, ਚੇਅਰਮੈਨ ਬਸ਼ੀਰ, ਚੇਅਰਮੈਨ ਇਕਬਾਲ ਲਾਲ੍ਹਾ ਅਤੇ ਵੱਡੀ ਗਿਣਤੀ ‘ਚ ਵੱਖ-ਵੱਖ ਮਹਿਕਮਿਆਂ ਦੇ ਅਫਸਰ ਮੌਜੂਦ ਸਨ।
ਕੈਪਸਨ: ਭੇਜੇ ਗਏ ਰਾਸ਼ਨ ਦੇ ਕਾਫਲੇ ਨੂੰ ਰਵਾਨਾ ਕਰਦੇ ਹੋਏ ਅਤੇ ਰਾਸ਼ਨ ਦੀ ਚੈਕਿੰਗ ਕਰਦੇ ਹੋਏ ਐਸ. ਡੀ. ਐਮ. ਪਾਂਥੇ ਅਤੇ ਹੋਰ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭ ਕੇ ਟੈਸਟ ਕਰਨ ਅਤੇ 21 ਦਿਨ ਦੇ ਏਕਾਂਤਵਾਸ ਦੇ ਭੇਜਣ ਲਈ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ …

Leave a Reply

Your email address will not be published. Required fields are marked *