Wednesday , July 8 2020
Breaking News

ਐਨ.ਐਚ.105 – ਬੀ ਲਈ ਜ਼ਮੀਨ ਖਰੀਦ ਵੇਚ ਸਬੰਧੀ ਪਹਿਲਾਂ ਹੀ ਐਫ.ਸੀ.ਆਰ. ਨੂੰ ਜਾਂਚ ਦੇ ਹੁਕਮ ਦਿੱਤੇ: ਕਾਂਗੜ

ਐਨ.ਐਚ.105 – ਬੀ ਲਈ ਜ਼ਮੀਨ ਖਰੀਦ ਵੇਚ ਸਬੰਧੀ ਪਹਿਲਾਂ ਹੀ ਐਫ.ਸੀ.ਆਰ. ਨੂੰ ਜਾਂਚ ਦੇ ਹੁਕਮ ਦਿੱਤੇ: ਕਾਂਗੜ
ਚੰਡੀਗੜ•, 10 ਜੂਨ: ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਬਾਰੇ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਠਿੰਡਾ-ਮੋਗਾ-ਜਲੰਧਰ-ਜੰਮੂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 105-ਬੀ ਜ਼ਮੀਨ ਘੁਟਾਲੇ ਦੇ ਜ਼ੋ ਦੋਸ਼ ਲਗਾਏ ਹਨ ਉਸ ਸਬੰਧੀ ਬੀਤੇ ਦਿਨੀਂ ਇਕ ਮੀਡੀਆ ਰਿਪੋਰਟ ਦੇ ਅਧਾਰ ਤੇ ਪਹਿਲਾਂ ਹੀ ਸੂਬੇ ਦੇ ਵਿੱਤ ਕਮਿਸ਼ਨਰ ਮਾਲ ਨੂੰ ਜਾਂਚ ਮਾਰਕ ਕਰ ਚੁੱਕੇ ਹਨ।
ਉਨ•ਾਂ ਕਿਹਾ ਕਿ ਜਾਂਚ ਵਿਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸਥਿਤੀ ਵਿਚ ਬਖਸ਼ਿਆ ਨਹੀਂ ਜਾਵੇਗਾ।
ਸ.ਕਾਂਗੜ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬੇਬੁਨਿਆਦ ਇਲਜਾਮ ਇਸ ਮਾਮਲੇ ਵਿਚ ਉਨ•ਾਂ ਉਤੇ ਲਗਾੲੇ ਹਨ ਉਹ ਹੋਛੀ ਸਿਆਸਤ ਤੋਂ ਪ੍ਰੇਰਿਤ ਹਨ ।
ਉਨ•ਾਂ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਵਾਂਗ ਨਿਤਾਰਾ ਕਰਵਾਉਣਗੇ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *