Wednesday , July 8 2020
Breaking News

ਐਂਟੀ ਕੁਰੱਪਸਨ ਸੁਸਾਇਟੀ ਦੇ ਪ੍ਰਧਾਨ ਅਤੇ ਵਿeਸ ਪ੍ਰਧਾਨ ਤੋਂ ਮਲੇਰਕੋਟਲਾ ਪੁਲਿਸ ਨੇ ਸੈਂਕੜੇ ਨਸ਼ੀਲੀਆਂ ਗੋਲੀਆਂ ਤੇ ਸ਼ੀਸੀਆਂ ਬਰਾਮਦ

ਐਂਟੀ ਕੁਰੱਪਸਨ ਸੁਸਾਇਟੀ ਦੇ ਪ੍ਰਧਾਨ ਅਤੇ ਵਿeਸ ਪ੍ਰਧਾਨ ਤੋਂ ਮਲੇਰਕੋਟਲਾ ਪੁਲਿਸ ਨੇ ਸੈਂਕੜੇ ਨਸ਼ੀਲੀਆਂ ਗੋਲੀਆਂ ਤੇ ਸ਼ੀਸੀਆਂ ਬਰਾਮਦ
ਵਾਇਸ ਪ੍ਰਧਾਨ ਫਰੂਕ ਗ੍ਰਿਫਤਾਰ, ਪ੍ਰਧਾਨ ਮੁਹੰਮਦ ਕਾਸਿਮ ਸਮੇਤ ਤਿੰਨ ਹੋਰ ਫਰਾਰ
ਮਲੇਰਕੋਟਲਾ, ੦੫ ਜੂਨ (ਸ਼ਾਹਿਦ ਜ਼ੁਬੈਰੀ) ਮਲੇਰਕੋਟਲਾ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੇ ਨਾਂ ਹੇਠ ਦਿਲੀ ਤੋਂ ਨਸ਼ੀਲੀਆਂ ਦਵਾਈਆਂ ਲਿਆਂ ਕੇ ਮਲੇਰਕੋਟਲਾ ਅਤੇ ਆਲੇ ਦੁਆਲੇ ਇਲਾਕੇ ਅੰਦਰ ਵੇਚਣ ਦਾ ਧੰਦਾ ਕਰ ਰਹੇ ਐਂਟੀ ਕੁਰੱਪਸਨ ਐਂਡ ਵੈਲਫੇਅਰ ਸੁਸਾeਟੀ ਦੇ ਮਲੇਰਕੋਟਲਾ ਸਿਟੀ ਪ੍ਰਧਾਨ ਅਤੇ ਵਾਇਸ ਪ੍ਰਧਾਨ ਕੋਲੋਂ ੬੫੦ ਨਸ਼ੀਲੀਆਂ ਗੋਲੀਆਂ ਤੇ ੨੯੨ ਨਸ਼ੀਲੀਆਂ ਸ਼ੀਸੀਆਂ ਬਰਾਮਦ ਕਰਕੇ ਇਲਾਕੇ ਅੰਦਰ ਮੈਡੀਕਲ ਨਸ਼ੇ ਦੇ ਫੈਲੇ ਨੈੱਟਵਰਕ ਦਾ ਪਰਦਾਫਾਸ ਕੀਤਾ ਹੈ। ਸਬ-ਡਿਵੀਜਨਲ ਪੁਲਿਸ ਕੰਪਲੈਕਸ ਮਲੇਰਕੋਟਲਾ ਵਿੱਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਮਲੇਰਕੋਟਲਾ ਸੁਮਿਤ ਸੂਦ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਚ ਐਂਟੀ ਕੁਰੱਪਸਨ ਐਂਡ ਵੈਲਫੇਅਰ ਸੁਸਾeਟੀ ਦੇ ਮਲੇਰਕੋਟਲਾ ਸਿਟੀ ਪ੍ਰਧਾਨ ਮੁਹੰਮਦ ਕਾਸਿਮ ਪੁੱਤਰ ਮੁਹੰਮਦ ਸਕੀਲ ਵਾਸ਼ੀ ਜੌੜਿਆਂ ਵਾਲਾ ਮਲੇਰਕੋਟਲਾ ਅਤੇ ਵਾਇਸ ਪ੍ਰਧਾਨ ਫਾਰੂਕ ਪੁੱਤਰ ਅਰਸ਼ਦ ਵਾਸ਼ੀ ਮੁਹੱਲਾ ਚੋਰ ਮਾਰਾਂ ਨੇੜੇ ਕਮਲ ਸਿਨੇਮਾ ਮਲੇਰਕੋਟਲਾ ਦੇ ਨਾਲ ਨਾਲ ਜਿਸ਼ਾਨ ਉਰਫ ਬਾਬਾ ਪੁੱਤਰ ਸਬਕਤ ਹੁਸ਼ੈਨ ਵਾਸੀ ਵੈਦਾਂ ਵਾਲਾ ਮੁਹੱਲਾ ਅਤੇ ਗੋਰਾ ਵਾਸ਼ੀ ਘਨੌਰ ਸ਼ਾਮਿਲ ਹਨ ਜਿੰਨ੍ਹਾਂ ਖਿਲਾਫ ਥਾਣਾ ਸਿਟੀ-੧ ਮਲੇਰਕੋਟਲਾ ਵਿਖੇ ਆਈ.ਪੀ.ਸੀ. ਦੀ ਧਾਰਾ ੨੨,੨੫/੨੯/੬੧ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾਂ ਨੰਬਰ ੯੦ ਦਰਜ ਕਰਕੇ ਫਾਰੂਕ ਪੁੱਤਰ ਅਰਸ਼ਦ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜੇ ਵਿਅਕਤੀਆਂ ਦੀ ਭਾਲ ਜਾਰੀ ਹੈ। ਡੀ.ਐਸ.ਪੀ. ਸੂਦ ਮੁਤਾਬਿਕ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ ਦੀ ਰਹਿਨੁਮਾਈ ਅਤੇ ਐਸ.ਪੀ. ਮਲੇਰਕੋਟਲਾ ਮਨਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ੩ ਜੂਨ ਨੂੰ ਐਸ.ਆਈ. ਬਲਬੀਰ ਸਿੰਘ ਐਂਟੀ ਨਾਰਕੋਟਿਕ ਸੈਲ ਸ਼ਪੈਸਲ ਮਲੇਰਕੋਟਲਾ ਸਮੇਤ ਐਸ.ਆਈ. ਕੰਵਲਪ੍ਰੀਤ ਕੌਰ ਅਤੇ ਥਾਣਾ ਸਿਟੀ-੧ ਮਲੇਰਕੋਟਲਾ ਦੇ ਮੁਲਾਜਮਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਦੋਸ਼ੀ ਫਾਰੂਕ ਪੁੱਤਰ ਅਰਸ਼ਦ ਵਾਸ਼ੀ ਮੁੱਹਲਾ ਚੋਰ ਮਾਰਾਂ ਪਾਸੋਂ ੬੫ ਪੱਤੇ ਨਸ਼ੀਲੀਆਂ ਗੋਲੀਆਂ ਮਾਰਕਾ ਕੈਰੀਸੋਮਾ (੬੫੦ ਗੋਲੀਆਂ) ਅਤੇ ੨੯੨ ਨਸ਼ੀਲੀਆਂ ਸ਼ੀਸ਼ੀਆਂ ਮਾਰਕਾ ਵਿਨੀਸਿਰਫ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸ਼ਿਲ ਕੀਤੀ।। ਉਨ੍ਹਾਂ ਦੱਸਿਆ ਕਿ ਮੁਕਬਰ ਵੱਲੋਂ ਦਿੱਤੀ ਪੱਕੀ ਸੂਚਨਾ ਦੇ ਅਧਾਰ ‘ਤੇ ਐਸ.ਆਈ. ਕੰਵਲਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਛਾਉਣੀ ਤੋਂ ਕਿਲਾ ਰੋਡ ਉਪਰ ਲਾਏ ਨਾਕੇ ਦੌਰਾਨ ਸਕੂਟਰੀ ‘ਤੇ ਆਉਂਦੇ ਫਾਰੂਕ ਕੋਲੋਂ ਥੈਲੇ ਵਿੱਚ ਪਾਈਆਂ ੬੦ ਸ਼ੀਸ਼ੀਆਂ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਉਪਰੰਤ ਉਸ ਨੇ ਆਪਣੇ ਦੋਸਤ ਮੁਹੰਮਦ ਕਾਸਿਮ ਦੇ ਐਂਬਿਰਾਇਡਰੀ ਸਟੋਰ ‘ਤੇ ਪਏ ਕੂਲਰ ਵਿਚੋਂ ੨੩੨ ਸ਼ੀਸ਼ੀਆਂ ਬਰਾਮਦ ਕਰਵਾਈਆਂ। ਡੀ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਫਾਰੂਕ ਨੇ ਮੰਨਿਆਂ ਕਿ ਉਹ ਆਪਣੇ ਦੋਸਤ ਮੁਹੰਮਦ ਕਾਸਿਮ ਨਾਲ ਉਸ ਦੀ ਸਵਿਫਟ ਕਾਰ ‘ਤੇ ਦਿੱਲੀ ਤੋਂ ਨਸ਼ੀਲੀਆਂ ਦਵਾਈਆਂ ਲਿਆ ਕੇ ਅੱਗੇ ਜਿਸ਼ਾਨ ਉਰਫ ਬਾਬਾ ਨੂੰ ਵੇਚਦੇ ਸਨ ਜੋ ਅੱਗੇ ਕਮਿਸ਼ਨ ‘ਤੇ ਵੇਚਦਾ ਸੀ। ਇਨ੍ਹਾਂ ਵੱਲੋਂ ਗੋਰਾ ਵਾਸ਼ੀ ਘਨੌਰ ਨੂੰ ਵੀ ਨਸ਼ੀਲੀਆਂ ਦਵਾਈਆਂ ਵੇਚਣ ਦਾ ਪੱਤਾ ਲੱਿਗਆ ਹੈ। ਡੀ.ਐਸ.ਪੀ. ਸੂਦ ਮਤਾਬਿਕ ਐਂਟੀ ਕੁਰੱਪਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਸਿਟੀ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਨਸ਼ਾ ਤਸਕਰੀ ਦਾ ਪੱਤਾ ਲਗਦਿਆਂ ਹੀ ਪੁਲਿਸ ਨੇ ਇਸ ਸੁਸਾਇਟੀ ਦੇ ਸੰਗਰੂਰ ਵਾਸੀ ਮੁੱਖੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਮੰਨਿਆਂ ਕਿ ਉਹ ਦੋਵੇਂ ਉਸ ਦੀ ਸੁਸਾਇਟੀ ਦੇ ਸਿਟੀ ਪ੍ਰਧਾਨ ਤੇ ਵਾਇਸ ਪ੍ਰਧਾਨ ਹਨ। ਡੀ.ਐਸ.ਪੀ. ਸੂਦ ਮੁਤਾਬਿਕ ਸੁਸਾਇਟੀ ਦੇ ਸੰਗਰੂਰ ਵਾਸੀ ਮੁੱਖੀ ਉਪਰ ਵੀ ਪਹਿਲਾਂ ਹੀ ਪੁਲਿਸ ਕੇਸ ਦਰਜ ਹੋਣ ਦਾ ਪਤਾ ਲੱਗਿਆ ਹੈ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *