Subscribe Now

* You will receive the latest news and updates on your favorite celebrities!

Trending News

Blog Post

ਊ ਦੇ ਗੋਬਰ ਤੋਂ ਬਣੇ ਦੀਵਿਆਂ ਤੇ ਹੋਰ ਸਮੱਗਰੀ ਦੀ ਮੰਗ ਵਧੀ-ਸਚਿਨ ਸ਼ਰਮਾ
Lifestyle

ਊ ਦੇ ਗੋਬਰ ਤੋਂ ਬਣੇ ਦੀਵਿਆਂ ਤੇ ਹੋਰ ਸਮੱਗਰੀ ਦੀ ਮੰਗ ਵਧੀ-ਸਚਿਨ ਸ਼ਰਮਾ 

ਊ ਦੇ ਗੋਬਰ ਤੋਂ ਬਣੇ ਦੀਵਿਆਂ ਤੇ ਹੋਰ ਸਮੱਗਰੀ ਦੀ ਮੰਗ ਵਧੀ-ਸਚਿਨ ਸ਼ਰਮਾ

-ਗਊ ਸੇਵਾ ਕਮਿਸ਼ਨ ਵੱਲੋਂ ਇੱਕ ਹੋਰ ਉਪਰਾਲਾ, ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਯਤਨਸ਼ੀਲ-ਸਚਿਨ ਸ਼ਰਮਾ

ਚੰਡੀਗੜ, 12 ਨਵੰਬਰ:

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਖੁਸ਼ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਕਮਿਸ਼ਨ ਨਵੇਂ ਉਪਰਾਲੇ ਕਰਦਿਆਂ ਰਾਜ ਦੀਆਂ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਵੱਲ ਵੱਧ ਰਿਹਾ ਹੈ। ਉਨਾਂ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਇਛਾਵਾਂ ਦਿੰਦਿਆਂ ਇਸ ਦੀਵਾਲੀ ਨੂੰ ਵਾਤਾਵਰਣ ਪੱਖੀ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਹੁਣ ਗਊ ਦੇ ਗੋਬਰ ਦੀ ਸਮਝ ਆ ਰਹੀ ਹੈ, ਹੁਣ ਤੱਕ ਇਸਨੂੰ ਕੇਵਲ ਖਾਦ ਬਣਾਉਣ ਲਈ ਹੀ ਵਰਤਿਆ ਜਾਂਦਾ ਸੀ ਪਰੰਤੂ ਹੁਣ ਇਸ ਤੋਂ ਬਣੀਆਂ ਵਸਤੂਆਂ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ।

ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿੱਥੇ ਦੀਵਾਲੀ ਦੇ ਸ਼ੁੱਭ ਤਿਉਹਾਰ ਮੌਕੇ ਚਾਈਨੀਜ਼ ਦੀਵੇ, ਮੋਮਬੱਤੀਆਂ, ਆਦਿ ਵੇਚਣ-ਖ੍ਰੀਦਣ ਦਾ ਪ੍ਰਚਲਣ ਆਮ ਗੱਲ ਸੀ, ਅਜਿਹੇ ਵਿੱਚ ਵਾਤਾਵਰਣ ਪ੍ਰਦੂਸ਼ਣ ਤੋਂ ਰਹਿਤ ਅਤੇ ਮਨੁੱਖ ਲਈ ਉਪਯੋਗੀ ਗੋਬਰ ਤੋਂ ਬਣੇ ਪਦਾਰਥਾਂ ਖਾਸ ਕਰਕੇ ਦੀਵਿਆਂ ਦੀ ਉਪਲਬੱਧਤਾ, ਇੱਕ ਰਾਹਤ ਦੀ ਸੂਚਕ ਹੈ। ਉਨਾਂ ਦੱਸਿਆ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਗਊਸ਼ਾਲਾਵਾਂ ‘ਚ ਬਣੇ ਜੈਵਿਕ ਦੀਵੇ ਆਮ ਲੋਕਾਂ ਤੱਕ ਪੁੱਜ ਰਹੇ ਹਨ ਅਤੇ ਬਾਜ਼ਾਰਾਂ ‘ਚ ਮੁਹੱਈਆ ਹੋਣਗੇ।

ਉਨਾਂ ਦੱਸਿਆ ਕਿ ਦੇਖਣ ਨੂੰ ਰੰਗ ਬਿਰੰਗੇ ਤੇ ਇਨਾਂ ਸੋਹਣੇ ਦੀਵਿਆਂ ਦੀ ਇਨਾਂ ਦੀ ਗਿਣਤੀ ਵਧਾਈ ਜਾਵੇਗੀ, ਜਿਸ ਨਾਲ ਵਾਤਾਵਰਣ ਪ੍ਰਦੂਸ਼ਤ ਹੋਣ ਤੋਂ ਬਚੇਗਾ। ਉਨਾਂ ਦੱਸਿਆ ਕਿ ਇਨਾਂ ਦੀਵਿਆਂ ‘ਚ ਗੂਗਲ ਤੇ ਹਵਨ ਸਮੱਗਰੀ ਮਿਲੀ ਹੋਣ ਕਰਕੇ ਇਹ ਵਾਤਾਵਰਣ ਨੂੰ ਸ਼ੁੱਧ ਕਰਕੇ ਖ਼ੁਸ਼ਬੂ ਫੈਲਾਉਂਦੇ ਹਨ ਤੇ ਕੀੜੇ ਮਕੌੜੇ ਵੀ ਖ਼ਤਮ ਹੁੰਦੇ ਹਨ। ਜਦੋਂਕਿ ਘਰ ਤੇ ਕਾਰੋਬਾਰੀ ਸਥਾਨਾਂ ‘ਤੇ ਜਲਾਉਣ ਨਾਲ ਲਕਸ਼ਮੀ ਜੀ ਦਾ ਆਗਮਨ ਵੀ ਹੁੰਦਾ ਹੈ। ਇਸ ਤੋਂ ਬਿਨਾਂ ਦੀਵਾਲੀ ਪੂਜਨ, ਗੋਵਰਧਨ ਪੂਜਨ ਜਾਂ ਵਿਸ਼ਵਕਰਮਾ ਪੂਜਨ ਮੌਕੇ ਗਊ ਦੇ ਗੋਬਰ ਦੀ ਮਹੱਤਤਾ ਪੁਰਾਤਨ ਸਮੇਂ ਤੋਂ ਹੈ, ਜਿਸ ਲਈ ਇਸ ਦੀ ਮੰਗ ਹੋਰ ਵਧ ਰਹੀ ਹੈ।

ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਦੀ ਪਹਿਲਕਦਮੀ ਸਦਕਾ ਗੋਬਰ ਤੋਂ ਗਮਲੇ, ਹਵਨ ਤੇ ਪੂਜਾ ਸਮੱਗਰੀ, ਖਾਦ ਸਮੇਤ ਬਾਗਬਾਨੀ ਲਈ ਉਪਯੋਗੀ ਵਸਤਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨਾਂ ਖਾਣਾ ਬਣਾਉਣ ਲਈ ਚੁੱਲੇ ‘ਚ ਵਰਤਣ ਵਾਲੇ ਬਲਾਕ ਸਮੇਤ ਦਾਹ ਸਸਕਾਰ ਮੌਕੇ ਵਰਤੀ ਜਾਣ ਵਾਲੀ ਗੋਹੇ ਦੀ ਲੱਕੜੀ ਦੇ ਬੱਲੇ ਵੀ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਇਸ ਸਬੰਧੀਂ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕਮਿਸ਼ਨ ਇਸ ਸਬੰਧੀਂ ਰਾਜ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਾ ਹੈ ਤਾਂ ਜੋ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਇਆ ਜਾ ਸਕੇ।

Related posts

Leave a Reply

Required fields are marked *