-0.4 C
New York
Wednesday, January 19, 2022

Buy now

spot_img

ਆਪ੍ਰੇਸ਼ਨ ਰੈਡ ਰੋਜ਼ ਆਬਕਾਰੀ ਵਿਭਾਗ ਨੇ ਲੁਧਿਆਣਾ ਜ਼ਿਲੇ ਦੇ ਪਿੰਡਾਂ ਖੈਰਾ ਬੇਟ ਤੇ ਨਿਊ ਰਾਜਾਪੁਰ ਤੋਂ 1.30 ਲੱਖ ਲੀਟਰ ਲਾਹਨ ਫੜ ਕੇ ਨਸ਼ਟ ਕੀਤੀ

ਆਪ੍ਰੇਸ਼ਨ ਰੈਡ ਰੋਜ਼
ਆਬਕਾਰੀ ਵਿਭਾਗ ਨੇ ਲੁਧਿਆਣਾ ਜ਼ਿਲੇ ਦੇ ਪਿੰਡਾਂ ਖੈਰਾ ਬੇਟ ਤੇ ਨਿਊ ਰਾਜਾਪੁਰ ਤੋਂ 1.30 ਲੱਖ ਲੀਟਰ ਲਾਹਨ ਫੜ ਕੇ ਨਸ਼ਟ ਕੀਤੀ
ਚੰਡੀਗੜ•/ਲੁਧਿਆਣਾ, 19 ਨਵੰਬਰ
ਆਬਕਾਰੀ ਵਿਭਾਗ ਵੱਲੋਂ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਜੜ•ੋਂ ਖਤਮ ਕਰਨ ਲਈ ਆਪ੍ਰੇਸ਼ਨ ਰੈਡ ਰੋਜ਼ ਤਹਿਤ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਲੁਧਿਆਣਾ ਜ਼ਿਲੇ ਦੇ ਪਿੰਡਾਂ ਖੈਰਾ ਬੇਟ ਤੇ ਨਿਊ ਰਾਜਾਪੁਰ ਵਿਖੇ ਛਾਪਾ ਮਾਰਿਆ ਗਿਆ। ਇਹ ਕਾਰਵਾਈ ਆਬਕਾਰੀ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਉਤੇ ਕੀਤੀ ਗਈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1.30 ਲੱਖ ਲੀਟਰ ਲਾਹਨ ਫੜੀ ਗਈ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਰਪਾਲਾਂ, 2 ਡਰੰਮ, ਇਕ ਪਾਈਪ ਤੇ ਇਕ ਚਾਲੂ ਭੱਠੀ ਵੀ ਜ਼ਬਤ ਕੀਤੀ ਗਈ। ਵਿਭਾਗ ਵੱਲੋਂ ਅਧਿਕਾਰਤ ਪੁਲਿਸ ਥਾਣੇ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਗਿਆ।
ਗੈਰ ਸਮਾਜੀ ਤੱਤਾਂ ਨੂੰ ਸਖਤ ਸੁਨੇਹਾ ਦਿੰਦਿਆਂ ਬੁਲਾਰੇ ਨੇ ਵਿਭਾਗ ਵੱਲੋਂ ਅਜਿਹੇ ਤੱਤਾਂ ਨੂੰ ਠੱਲ• ਪਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ•ਾਂ ਕਿਹਾ ਕਿ ਨਜਾਇਜ਼ ਸ਼ਰਾਬ, ਸ਼ਰਾਬ ਦੀ ਤਸਕਰੀ ਆਦਿ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।
———-

Related Articles

LEAVE A REPLY

Please enter your comment!
Please enter your name here

Stay Connected

0FansLike
3,121FollowersFollow
0SubscribersSubscribe
- Advertisement -spot_img

Latest Articles