Saturday , May 30 2020
Breaking News

ਆਨਲਾਈਨ ਕਲਾਸਾਂ ਦੇ ਮਾਪਦੰਡਾਂ ਕਾਇਮ ਰੱਖਣ ਲਈ ਨਿਗਰਾਨੀ ਪਿੱਛੋਂ ਜਾਰੀ ਕੀਤੀ ਜਾਵੇਗੀ ਐਡਵਾਇਜ਼ਰੀ : ਸਿੱਖਿਆ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਫੇਸਬੁੱਕ ਲਾਈਵ ਦੇ ਜ਼ਰੀਏ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਹੋਰ ਭਾਈਵਾਲਾਂ ਦੇ ਸਵਾਲਾਂ ਦਿੱਤੇ ਜਵਾਬ

ਚੰਡੀਗੜ•, 20 ਮਈ:
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਹੋਰ ਹਿੱਸੇਦਾਰਾਂ ਨਾਲ  ਫੇਸਬੁੱਕ ਤੇ ਸਿੱਧੀ ਗੱਲਬਾਤ ਕੀਤੀ ਜਿੱਥੇ ਉਨ•ਾਂ ਨੂੰ  ਇਸਦਾ ਭਰਵਾਂ ਹੁੰਗਾਰਾ ਮਿਲਿਆ ਉੱਥੇ ਬਹੁਤ ਸਾਰੇ ਪ੍ਰਸ਼ਨ ਸਾਹਮਣੇ ਆਏ। ਗੱਲਬਾਤ ਦੌਰਾਨ ਸ੍ਰੀ ਸਿੰਗਲਾ ਨੇ ਲੋਕਾਂ ਦੁਆਰਾ ਕੀਤੀਆਂ ਸਾਰੀਆਂ ਟਿੱਪਣੀਆਂ, ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ। ਕੈਬਨਿਟ ਮੰਤਰੀ ਨੇ ਉਨ੍ਹਾਂ  ਨੂੰ ਕੋਵਿਡ -19 ਮਹਾਂਮਾਰੀ ਫੈਲਣ ਕਾਰਨ ਵਿਦਿਆਰਥੀਆਂ ਦੇ ਹੋਏ ਨੁਕਸਾਨ ਨਾਲ ਸਿੱਝਣ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਬਾਰੇ ਵੀ ਜਾਣੂ ਕਰਵਾਇਆ।
ਸਿੱਖਿਆ ਮੰਤਰੀ ਨੇ ਕਿਹਾ ਕਿ ਆਨਲਾਈਨ ਕਲਾਸਾਂ ਦੀ ਪ੍ਰਕਿਰਤੀ ਦਾ ਨਿਰੀਖਣ ਕਰ ਕੇ ਅਤੇ ਜਲਦੀ ਹੀ ਇਨ•ਾਂ ਜਮਾਤਾਂ ਦੇ ਮਾਪਦੰਡਾਂ ਨੂੰ ਕਾਇਮ ਰੱਖਣ ਲਈ ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਜਾਏਗੀ। ਉਨ੍ਹਾਂ  ਅੱਗੇ ਕਿਹਾ ਕਿ ਸਕੂਲ ਸਿਰਫ ਉਸ ਤਾਰੀਖ ਤੋਂ ਹੀ ਟਿਊਸ਼ਨ ਫੀਸ ਲੈ ਸਕਦੇ ਹਨ ਜਦੋਂ ਤੋਂ ਉਨ੍ਹਾਂ ਨੇ ਕਲਾਸਾਂ ਦੀ ਸ਼ੁਰੂਆਤ ਕੀਤੀ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇੰਟਰਨੈੱਟ ਨਾਲ ਸਬੰਧਤ ਸਮੱਸਿਆਵਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਤੀਜੀ ਤੋਂ ਨੌਵੀਂ ਅਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਟੀ ਵੀ, ਡੀ ਡੀ ਪੰਜਾਬੀ ਉੱਤੇ ਪਾਠਕ੍ਰਮ ਦਾ ਪ੍ਰਸਾਰਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ  ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਵਾਰ ਵਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ। ਉਨ•ਾਂ ਕਿਹਾ ਕਿ ਡੀ.ਈ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ, ਉਹ ਆਪਣੇ ਆਪਣੇ ਖੇਤਰਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਅਤੇ ਆਪਣੇ ਵੇਰਵੇ ਨੋਡਲ ਅਫਸਰਾਂ ਨਾਲ ਸਾਂਝੇ ਕਰਨ। ਇਸ ਦੌਰਾਨ ਉਨ•ਾਂ ਨੇ ਆਪਣੀ ਈ ਮੇਲ vijayindersingla0gmail.com ਵੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ, ਉਨ•ਾਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਸਕੂਲ ਸਿੱਖਿਆ ਨਾਲ ਸਬੰਧਿਤ ਉਹ ਸ਼ਿਕਾਇਤਾਂ ਇਸ ‘ਤੇ ਭੇਜਣ ਲਈ ਕਿਹਾ ਜੋ ਨੋਡਲ ਅਫਸਰਾਂ ਵੱਲੋਂ ਨਾ ਹੱਲ ਕੀਤੀਆਂ ਜਾਣ। ਉਨ•ਾਂ ਭਰੋਸਾ ਦਵਾਇਆ ਕਿ ਮਾਪਿਆਂ ਵੱਲੋਂ ਪ੍ਰਾਪਤ ਹਰ ਸ਼ਿਕਾਇਤ ਨੂੰ ਹੱਲ ਕੀਤਾ ਜਾਵੇਗਾ।
ਸਕੂਲ ਟਾਂਸਪੋਰਟਰਾਂ ਸਬੰਧੀ ਮੁੱਦੇ ‘ਤੇ ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਕੋਲ ਉਠਾਉਣਗੇ ਅਤੇ ਉਨ੍ਹਾਂ  ਨੂੰ ਉਸ ਦੇ ਅਨੁਸਾਰ ਹੀ ਢੁਕਵੀਂ ਰਾਹਤ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੇ ਸਕੂਲ ਆਨ ਲਾਈਨ ਕਲਾਸਾਂ ਲੈ ਰਹੇ ਹਨ, ਉਨ੍ਹਾਂ  ਨੂੰ  ਕਰਫਿਊ/ਲਾਕਡਾਊਨ ਸਮੇਂ ਲਈ ਸਿਰਫ ਟਿਉਸ਼ਨ ਫੀਸ ਲੈਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ  ਕਿਹਾ ਕਿ ਦਾਖਲਾ ਫੀਸ, ਵਰਦੀਆਂ ਜਾਂ ਹੋਰ ਚਾਰਜ ਸਣੇ ਹੋਰ ਕਿਸੇ ਵੀ ਤਰ•ਾਂ ਚਾਰਜਜ਼ ਉਹ  ਵਿਦਿਆਰਥੀਆਂ ਤੋਂ ਨਹੀਂ ਲੈ ਸਕਦੇ। ਉਨ੍ਹਾਂ  ਕਿਹਾ ਕਿ ਸਾਰੇ ਸਕੂਲਾਂ ਨੂੰ ਘੱਟੋ ਘੱਟ ਦੋ ਸਾਲਾਂ ਲਈ ਵਰਦੀਆਂ ਵਿੱਚ ਤਬਦੀਲੀ ਨਾ ਕਰਨ ਲਈ ਹਦਾਇਤ ਕੀਤੀ ਗਈ ਹੈ ਅਤੇ ਮੈਨਿਜਮੈਟ ਕਿਸੇ ਸਕੂਲ ਵਿਚਲੀ ਜਾਂ ਬਾਹਰੀ ਖਾਸ ਦੁਕਾਨ ਤੋਂ ਵਰਦੀਆਂ, ਕਿਤਾਬਾਂ ਜਾਂ ਹੋਰ ਵਸਤਾਂ ਖਰੀਦਣ ਲਈ ਕਿਸੇ ਵੀ ਵਿਦਿਅਰਥੀ ਨੂੰ ਮਜ਼ਬੂਰ ਨਹੀਂ ਕਰ ਸਕਦੀ।

About admin

Check Also

प्रबंधन में नई ऊर्जा और जोश लाने के लिए पंजाब सरकार द्वारा नियुक्त किए जाएंगे नौजवान जि़ला विकास सहचर- विनी महाजन

चंडीगढ़, 29 मई: पंजाब सरकार का प्रशासकीय सुधार और लोक शिकायत विभाग, अशोका यूनिवर्सिटी की …

Leave a Reply

Your email address will not be published. Required fields are marked *