ਰਵੀ ਆਜ਼ਾਦ ਭਵਾਨੀਗਡ਼੍ਹ
ਦੁੱਲਾ ਤੇ ਬਰਾਤੀ ਯੂਨੀਅਨ ਦੇ ਝੰਡੇ ਲੈ ਕੇ ਛੜਿਆ ਚੜ੍ਹਿਆ ਬਰਾਤ
ਭਵਾਨੀਗੜ੍ਹ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸੰਘਰਸ਼ ਵਿਢੇ ਨੂੰ ਕਿਸਾਨਾਂ ਨੇ ਆਪਣੇ ਸਾਰੇ ਕੰਮ ਕਾਰ ਛੱਡ ਕੇ ਜਗ੍ਹਾ ਜਗ੍ਹਾ ਧਰਨੇ ਲਗਾ ਰਖੇ ਹਨ ਰਿਲਾਇੰਸ ਪੈਟਰੋਲ ਪੰਪ ਟੋਲ ਪਲਾਜਾ ਦੇ ਉੱਪਰ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਹਨ ਇੱਥੋਂ ਤਕ ਕਿ ਉਨ੍ਹਾਂ ਨੇ ਦੀਵਾਲੀ ਦੁਸਹਿਰਾ ਭਾਈ ਦੂਜ ਸਾਰੇ ਤਿਉਹਾਰ ਹੀ ਪ੍ਰਦਰਸ਼ਨ ਵਾਲੀ ਥਾਵਾਂ ਤੇ ਮਨਾਏ ਗਏ ਹਨ ਗੱਲ ਕਰੀਏ ਤਾਂ ਸਾਰਾ ਤਾਣਾ ਬਾਣਾ ਸਮਾਜਿਕ ਸੰਘਰਸ਼ਾਂ ਦੇ ਵਿੱਚ ਉਲਝ ਕੇ ਰਹਿ ਗਿਆ ਹੈ ਕਿਸਾਨ ਇਸ ਜ਼ਿੱਦ ਤੇ ਅੜੇ ਹੋਏ ਹਨ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅੱਜ ਭਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੀ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ ਦੇ ਮੁੰਡੇ ਦਾ ਵਿਆਹ ਸੀ ਵਿਆਹ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇੱਥੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਵਿਆਹ ਵਾਲੇ ਘਰ ਦੂਹਲੇ ਦੁਲਹਨ ਦੇ ਪਿਤਾ ਮਾਂ ਭੈਣ ਤੇ ਬਰਾਤੀਆਂ ਦੇ ਹੱਥ ਵਿਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ ਢੋਲ ਢਮੱਕਾ ਵੀ ਖ਼ੂਬ ਵੱਜ ਰਿਹਾ ਸੀ ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥ ਵਿੱਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੱੜੇ ਇਸ ਮੌਕੇ ਵਿਆਹ ਵਿੱਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਸਾਨੂੰ ਅਨੋਖਾ ਲਗ ਰਿਹਾ ਹੈ ਪਰ ਹੁਣ ਤਾਂ ਸਾਡੇ ਸਾਰੇ ਰਸਮੋ ਰਿਵਾਜ ਹੀ ਇਸੇ ਤਰ੍ਹਾਂ ਹੀ ਚੱਲਣਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ