Wednesday , July 8 2020
Breaking News

ਅਕਾਲੀਆਂ ਵੱਲੋਂ ਹਾਈਕੋਰਟ ਵਿ ਚਰਿੱਟ ਦਾਇਰ ਕਰਨ ਪਿੱਛੋਂ ਫੂਡ ਸਪਲਾਈ ਮਹਿਕਮੇ ਨੇ ਕੱਟੇ ਰਾਸਨ ਕਾਰਡ ਮੁੜ ਦਰਜ ਕਰਨ ਦੇ ਹੁਕਮ ਦਿੱਤੇ : ਝੂੰਦਾਂ

ਅਕਾਲੀਆਂ ਵੱਲੋਂ ਹਾਈਕੋਰਟ ਵਿ ਚਰਿੱਟ ਦਾਇਰ ਕਰਨ ਪਿੱਛੋਂ ਫੂਡ ਸਪਲਾਈ ਮਹਿਕਮੇ ਨੇ ਕੱਟੇ ਰਾਸਨ ਕਾਰਡ ਮੁੜ ਦਰਜ ਕਰਨ ਦੇ ਹੁਕਮ ਦਿੱਤੇ : ਝੂੰਦਾਂ
ਮਲੇਰਕੋਟਲਾ, ੧੧ ਜੂਨ (ਸ਼ਾਹਿਦ ਜ਼ੁਬੈਰੀ) ਸ੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠ ਹਲਕਾ ਅਮਰਗੜ੍ਹ ਦੇ ਚਾਰ ਪਿੰਡਾਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਇੱਕ ਪਟੀਸਨ ਪਿੱਛੋਂ ਫੂਡ ਸਪਲਾਈ ਵਿਭਾਗ ਪੰਜਾਬ ਨੇ ਗਰੀਬ ਪਰਿਵਾਰਾਂ ਦੇ ਕੱਟੇ ਨੀਲੇ ਰਾਸ਼ਨ ਕਾਰਡ ਮੁੜ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਅੱਜ ਇਥੇ ਦੱਸਿਆ ਕਿ ੮ ਜੂਨ ਨੂੰ ਹਲਕਾ ਅਮਰਗੜ੍ਹ ਦੇ ਪਿੰਡ ਧੀਰੋਮਾਜਰਾ, ਚੌਂਦਾ, ਅਕਬਰਪੁਰ ਛੰਨਾ ਅਤੇ ਅਹਿਮਦਗੜ੍ਹ ਛੰਨਾ ਦੇ ਪੀੜਤ ਪ੍ਰੀਵਾਰਾਂ ਨੇ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸਨ ਦਾਖਲ ਕੀਤੀ ਸੀ। ਪਟੀਸ਼ਨ ਕਰਤਾ ਤਰਸੇਮ ਸਿੰਘ ਵਾਸੀ ਧੀਰੋਮਾਜਰਾ ਵੱਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਰਾਹੀਂ ਦਾਇਰ ਇਸ ਪਟੀਸਨ ਦੀ ਕਾਪੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਫਤਰ ਨੂੰ ੯ ਮਿਲਣ ਤੋਂ ਤੁਰੰਤ ਬਾਅਦ ਇਸ ਦਾ ਸਪੱਸਟ ਅਸਰ ਦੇਖਣ ਨੂੰ ਮਿਲਿਆ ਹੈ। ਜਿਲ੍ਹਾ ਪ੍ਰਧਾਨ ਝੂੰਦਾਂ ਨੇ ਕਿਹਾ ਕਿ ਇਸ ਪਟੀਸ਼ਨ ਤੋਂ ਬਾਅਦ ਸਰਕਾਰ ਨੂੰ ਲੋੜਵੰਦ ਗਰੀਬਾਂ ਨਾਲ ਕੀਤੀਆਂ ਕਥਿਤ ਵਧੀਕੀਆਂ ਦਾ ਅਹਿਸਾਸ ਹੋਇਆ ਅਤੇ ਮਾਨਯੋਗ ਹਾਈਕੋਰਟ ਦੀ ਕਾਰਵਾਈ ਤੋਂ ਬਚਣ ਲਈ ਡਾਇਰੈਕਟਰ ਫੂਡ ਸਪਲਾਈ ਪੰਜਾਬ ਨੇ ੧੦ ਜੂਨ ਨੂੰ ਇੱਕ ਨੋਟੀਫੀਕੇਸ਼ਨ ਜਾਰੀ ਕਰਕੇ ਕੱਟੇ ਨੀਲੇ ਕਾਰਡ ਦੀ ਦੁਬਾਰਾ ਵੈਰੀਫਿਕੇਸ਼ਨ ਕਰਵਾਉਣ ਦਾ ਪੱਤਰ ਜਾਰੀ ਕੀਤਾ ਹੈ। ਐਡਵੋਕੇਟ ਝੂੰਦਾਂ ਨੇ ਫੂਡ ਸਪਲਾਈ ਮਹਿਕਮੇ ਦੇ ਨੋਟੀਫਿਕੇਸ਼ਨ ਨੂੰ ਅਨੇਕਾਂ ਤਰੁੱਟੀਆਂ ਨਾਲ ਭਰਿਆ ਪੱਤਰ ਦਸਦਿਆਂ ਕਿਹਾ ਕਿ ਇਸ ਵੇਲੇ ਮਸਲਾ ਕੱਟੇ ਗਏ ਰਾਸ਼ਨ ਕਾਰਡਾਂ ਦੀ ਕੇਵਲ ਵੈਰੀਫਿਕੇਸ਼ਨ ਨਾਲ ਹੱਲ ਨਹੀਂ ਹੋਣਾ, ਸਗੋਂ ਕਰੋਨਾ ਮਹਾਂਮਾਰੀ ਦੇ ਪਿਛਲੇ ਮਹੀਨਿਆਂ ਦੌਰਾਨ ਰਾਸ਼ਨ ਤੋਂ ਵਾਂਝੇ ਰੱਖੇ ਗਏ ਗਰੀਬ ਪਰਿਵਾਰਾਂ ਨੂੰ ਪਿਛਲਾ ਸਾਰਾ ਰਾਸ਼ਨ ਮੁਹੱਈਆਂ ਕਰਵਾਉਣਾਂ ਵੀ ਹੈ। ਉਨ੍ਹਾਂ ਸਪੱਸਟ ਕੀਤਾ ਕਿ ਉਨ੍ਹਾਂ ਨੂੰ ਮਾਣਯੋਗ ਹਾਈਕੋਰਟ ਤੋਂ ਬਗੈਰ ਸਰਕਾਰ ਤੋ ਕਿਸੇ ਤਰ੍ਹਾਂ ਦੇ ਇਨਸਾਫ ਦੀ ਨਾ ਉਮੀਦ ਹੈ ਅਤੇ ਨਾ ਹੀ ਉਮੀਦ ਸੀ। ਉਨ੍ਹਾਂ ਇਸ ਲੜਾਈ ਵਿੱਚ ਗਰੀਬ ਪਰਿਵਾਰਾਂ ਦਾ ਸਾਥ ਦੇਣ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਿਹਨਤੀ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਐਡਵੋਕੇਟ ਝੂੰਦਾਂ ਨੇ ਐਲਾਨ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਗਰੀਬ ਅਤੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਲੜਾਈ ਹਾਈ ਕੋਰਟ ਵਿੱਚ ਜਾਰੀ ਰੱਖੇਗਾ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *