` 10 ਦਿਨ ਦੀ ਮੁਸ਼ੱਕਤ ਬਾਅਦ ਅਖੀਰ ਕਾਬੂ ਆਇਆ ਸੰਗਰੂਰ ਵਿੱਚ ਨਕਲੀ ਦੁੱਧ ਅਤੇ ਦੁੱਧ ਉਤਪਾਦ ਵੇਚਣ ਵਾਲਾ.. – Azad Tv News
Home » Breaking News » 10 ਦਿਨ ਦੀ ਮੁਸ਼ੱਕਤ ਬਾਅਦ ਅਖੀਰ ਕਾਬੂ ਆਇਆ ਸੰਗਰੂਰ ਵਿੱਚ ਨਕਲੀ ਦੁੱਧ ਅਤੇ ਦੁੱਧ ਉਤਪਾਦ ਵੇਚਣ ਵਾਲਾ..

10 ਦਿਨ ਦੀ ਮੁਸ਼ੱਕਤ ਬਾਅਦ ਅਖੀਰ ਕਾਬੂ ਆਇਆ ਸੰਗਰੂਰ ਵਿੱਚ ਨਕਲੀ ਦੁੱਧ ਅਤੇ ਦੁੱਧ ਉਤਪਾਦ ਵੇਚਣ ਵਾਲਾ..


• ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਛਾਪਿਆਂ ਰਾਹੀਂ ਨਕਲੀ ਪਨੀਰ, ਦੇਸੀ ਘਿਓ ਅਤੇ ਮਿਆਦ ਲੰਘ ਚੁੱਕੇ ਮਸਾਲੇ ਜ਼ਬਤ
• ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮੀਟਿੰਗਾਂ ਦਾ ਦੌਰ ਜਾਰੀ
ਚੰਡੀਗੜ•, 28 ਅਗਸਤ :
ਪੰਜਾਬ ਰਾਜ ਵਿੱਚ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹ ਦੇਰ-ਸਵੇਰ ਕਾਨੂੰਨ ਦੀ ਪਕੜ ਵਿੱਚ ਹੋਵੇਗਾ। ਉਕਤ ਪ੍ਰਗਟਾਵਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸ਼ਟ੍ਰੇਸ਼ਨ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਅੱਜ ਇੱਥੇ ਕੀਤਾ। ਉਨ•ਾਂ ਕਿਹਾ ਕਿ ਬੀਤੇ 10 ਦਿਨਾਂ ਤੋਂ ਫੂਡ ਸੇਫਟੀ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਜੋ ਨਿਰੰਤਰ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵਿਕਰੀ ਕਰ ਰਹੇ ਲੋਕਾਂ ਨੂੰ ਫੜਿ•ਆ ਜਾ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਮਲੇਰਕੋਟਲਾ ਦਾ ਇੱਕ ਨਕਲੀ ਦੁੱਧ ਅਤੇ ਦੁੱਧ ਉਤਪਾਦ ਤਿਆਰ ਕਰਕੇ ਲਧਿਆਣਾ ਵਿਖੇ ਵੇਚਣ ਵਾਲੇ ਵਿਅਕਤੀ ਨੂੰ ਫੜ•ਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ•ਾਂ ਦੱਸਿਆ ਕਿ ਉਕਤ ਵਿਅਕਤੀ ਆਪਣਾ ਤਿਆਰ ਕੀਤਾ ਮਾਲ ਇੱਕ ਵਹੀਕਲ ਰਾਹੀਂ ਲੁਧਿਆਣਾ ਵਿਖੇ ਲਿਆ ਕੇ ਇੱਥੇ ਪਹਿਲਾਂ ਤੋਂ ਤੈਅ ਜਗ•ਾ ਤੇ ਆਪਣੀ ਗੱਡੀ ਪਾਰਕ ਕਰ ਦਿੰਦਾ ਸੀ। ਇਸ ਸਬੰਧੀ ਸੂਹ ਮਿਲਣ ਤੇ ਫੂਡ ਸੇਫਟੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਹ ਮੌਕੇ ‘ਤੇ ਚਕਮਾ ਦਿੰਦਿਆਂ ਆਪਣਾ ਸਮਾਂ ਅਤੇ ਸਥਾਨ ਬਦਲ ਦਿੰਦਾ ਸੀ। ਫੂਡ ਸੇਫਟੀ ਟੀਮ ਵੱਲੋਂ ਆਪਣੀ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ ਅਤੇ ਡੇਅਰੀ ਡਿਵਲਪਮੈਂਟ ਦੇ ਅਧਿਕਾਰੀਆਂ ਨਾਲ ਇੱਕ ਸਾਂਝੀ ਰੇਡ ਰਾਹੀਂ 160 ਰੁਪਏ ਕਿਲੋ ਪਨੀਰ ਅਤੇ 30 ਰੁਪਏ ਲੀਟਰ ਦੁੱਧ ਵੇਚਦੇ ਨੂੰ ਕਾਬੂ ਕਰ ਲਿਆ ਗਿਆ। ਉਨ•ਾਂ ਕਿਹਾ ਕਿ ਜ਼ਬਤ ਕੀਤੇ ਸਮਾਨ ਦੇ ਨਮੂਨੇ ਲੈ ਲਏ ਗਏ ਹਨ ਅਤੇ ਅਗਲੇਰੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ•ਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਫੂਡ ਸੇਫਟੀ ਟੀਮਾਂ ਵੱਲੋਂ ਬਲਾਚੌਰ, ਪੋਜੇਵਾਲ ਸੜਕ ‘ਤੇ ਸਥਿਤ ਸ੍ਰੀ ਦੁਰਗਾ ਕਰਿਆਨਾ ਸਟੋਰ ਤੋਂ ਮਿਆਦ ਲੰਘ ਚੁੱਕੇ ਮਸਾਲੇ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਅਜਵਾਇਨ ਦੇ ਸਮੁੱਚੇ ਸਟਾਕ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਇੱਕ ਮਠਿਆਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ ਅਤੇ 10 ਕਿਲੋਗਾ੍ਰਮ ਦੇ ਕਰੀਬ ਖ਼ਰਾਬ ਹੋ ਚੁੱਕੀ ਮਠਿਆਈ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਅਤੇ ਦੁਕਾਨਦਾਰ ਨੂੰ ਭਵਿੱਖ ਵਿੱਚ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਸਾਫ਼-ਸਫ਼ਾਈ ਵੱਲੋ ਵੀ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ।
ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ਵਿਖੇ 120 ਕਿਲੋਗਾ੍ਰਮ ਨਕਲੀ ਪਨੀਰ ਬਰਾਮਦ ਕੀਤਾ ਗਿਆ ਜਦਕਿ ਫਰੀਦਕੋਟ ਜ਼ਿਲ•ੇ ਦੇ ਬਿਸ਼ੰਡੀ ਬਾਜ਼ਾਰ ਅਤੇ ਹਿੰਮਤਪੁਰਾ ਬਸਤੀ ਅਤੇ ਜੈਤੋ ਵਿਖੇ ਡੇਅਰੀ ਡਿਵਲਪਮੈਂਟ ਵਿਭਾਗ ਦੇ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ। ਟੀਮਾਂ ਵੱਲੋਂ ਗੁਰਦਾਸਪੁਰ ਜ਼ਿਲ•ੇ ਦੇ ਪੁਰਾਣਾਸ਼ਾਲਾ, ਭੈਣੀ ਮੀਆਂ ਖਾਂ ਅਤੇ ਸ਼ਜਾਨਪੁਰ ਵਿਖੇ ਦੁੱਧ, ਪਨੀਰ, ਖੁੱਲ•ੇ ਘਿਓ ਦੇ ਨਮੂਨੇ ਲਏ ਗਏ। ਇਸ ਤੋਂ ਇਲਾਵਾ ਇਨ•ਾਂ ਛਾਪਿਆਂ ਦੌਰਾਨ 2 ਕੁਇੰਟਲ ਪਨੀਰ ਅਤੇ ਢਾਈ ਕੁਇੰਟਲ ਦੁੱਧ ਵੀ ਬਰਾਮਦ ਕੀਤਾ ਗਿਆ ਜਿਨ•ਾਂ ਦੇ ਨਮੂਨੇ ਲਏ ਗਏ। ਇਸੇ ਤਰ•ਾਂ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਅਤੇ ਮੋਗਾ ਜ਼ਿਲ•ੇ ਵਿੱਚ ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਹਲਦੀ, ਲਾਲ ਮਿਰਚ, ਵੇਸਣ, ਜੂਸ ਅਤੇ ਦੁੱਧ ਅਤੇ ਦੁੱਧ ਉਤਪਾਦਾਂ ਤੇ ਵੀ ਨਮੂਨੇ ਭਰੇ ਗਏ।
ਅੱਜ ਸੁਵੱਖਤੇ ਦੁੱਧ ਢੋਣ ਵਾਲੇ ਵਹੀਕਲਾਂ ਦੀ ਜਾਂਚ ਲਈ ਲਗਾਏ ਗਏ ਵਿਸ਼ੇਸ਼ ਨਾਕਿਆਂ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਬਲਾਕ ਵਿੱਚ ਲਗਾਏ ਗਏ ਨਾਕੇ ‘ਤੇ ਜੋਸ਼ੀ ਡੇਅਰੀ ਫਾਰਮ ਬੰਗਾ ਚੌਕ ਗੜ•ਸ਼ੰਕਰ ਦਾ ਵਹੀਕਲ 2 ਕੁਇੰਟਲ ਦੁੱਧ ਲਿਜਾਂਦਾ ਫੜਿ•ਆ ਗਿਆ। ਇਸ ਤੋਂ ਇਲਵਾ ਚੌਧਰੀ ਡੇਅਰੀ ਬੀਰੋਵਾਲ ਦਾ ਵਹੀਕਲ ਵੀ 1 ਕੁਇੰਟਲ ਮਿਲਾਵਟੀ ਦੁੱਧ ਲਿਜਾਂਦਾ ਫੜਿ•ਆ ਗਿਆ। ਇਨ•ਾਂ ਸਾਰਿਆਂ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ।
ਛਾਪੇਮਾਰੀ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਜ਼ਿਲ•ਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ‘ਤੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕੀਤਾ ਗਿਆ ਹੈ। ਇਸ ਅਧੀਨ ਫਰੀਦਕੋਟ, ਸੰਗਰੂਰ ਅਤੇ ਕਪੂਰਥਲਾ ਜ਼ਿਲ•ੇ ਵਿੱਚ ਵਧੀਕ ਡਿਪਟੀ ਕਮਿਸ਼ਨਰਜ਼ ਦੀ ਅਗਵਾਈ ਹੇਠ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਜਿਨ•ਾਂ ਵਿੱਚ ਡੇਅਰੀ ਮਾਲਕਾਂ, ਹਲਵਾਈ, ਦੁੱਧ ਵਿਕਰੇਤਾ, ਢਾਬਾ, ਹੋਟਲ ਅਤੇ ਰੈਸਟੋਰੈਂਟ ਮਾਲਕ ਸ਼ਾਮਲ ਹੋਏ। ਮੀਟਿੰਗ ਵਿੱਚ ਸ਼ਾਮਲ ਸਮੂਹ ਵਿਅਕਤੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਹੀ ਵਿਕਰੀ ਕਰਨ ਅਤੇ ਦੁੱਧ ਦੀ ਖਰੀਦ ਸਬੰਧੀ ਰਿਕਾਰਡ ਰੱਖਣ। ਇਸ ਤੋਂ ਇਲਾਵਾ ਉਨ•ਾਂ ਨੂੰ ਖੋਆ ਅਤੇ ਪਨੀਰ ਆਪਣੀਆਂ ਦੁਕਾਨਾਂ ‘ਤੇ ਹੀ ਜਾਂ ਭਰੋਸੇਯੋਗ ਵਸੀਲੇ ਤੋਂ ਹੀ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਕੋਈ ਗੈਰ ਮਿਆਰੀ ਦੁੱਧ ਜਾਂ ਦੁੱਧ ਤੋਂ ਬਣੀਆਂ ਵਸਤਾਂ ਵੇਚਦਾ ਫੜਿ•ਆ ਗਿਆ ਤਾਂ ਉਸ ਖ਼ਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਿਉਂ ਕਿ ਇਹ ਮਨੁੱਖਤਾ ਦੇ ਖਿਲਾਫ਼ ਕੀਤਾ ਗਿਆ ਇੱਕ ਅਪਰਾਧ ਹੈ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...