` ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ.. – Azad Tv News
Home » Breaking News » ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ
8400 ਬੋਤਲਾਂ ਅੰਗਰੇਜ਼ੀ ਸ਼ਰਾਬ, ਭੁੱਕੀ ਤੇ ਨਸ਼ੀਲੀਆਂ ਗੋਲੀਆਂ ਵੀ ਕੀਤੀਆਂ ਬਰਾਮਦ
ਸੰਗਰੂਰ, 20 ਮਾਰਚ:
ਆਦਰਸ਼ ਚੋਣ ਜ਼ਾਬਤੇ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਸਖ਼ਤ ਨਾਕਾਬੰਦੀ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਦੀਪ ਗਰਗ ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਨਸ਼ਾ ਤਸਕਰਾਂ ਅਤੇ ਭੈੜੇ ਵਿਅਕਤੀਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਸਿੱਟੇ ਵਜੋਂ ਸ੍ਰੀ ਹਰਿੰਦਰ ਸਿੰਘ ਐਸ.ਪੀ. ਸ੍ਰੀ ਕਰਨਵੀਰ ਸਿੰਘ ਡੀ.ਐਸ.ਪੀ. ਅਤੇ ਨਿਗਰਾਨੀ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਸੀ.ਆਈ.ਏ ਸਟਾਫ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਵਾਈ ਗਈ। ਜਿਸ ਨਾਲ ਚੋਣ ਜਾਬਤੇ ਦੌਰਾਨ ਹੋ ਰਹੀ ਨਸ਼ਾ ਤਸਕਰੀ ਨੂੰ ਨਾਕਾਮ ਕਰਕੇ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਮਿਲਣ ‘ਤੇ ਡਰੇਨ ਪੁਲ ਭੀਖੀ ਰੋਡ ਸੁਨਾਮ ਬਾ ਹੱਦ ਸਹਿਰ ਸੁਨਾਮ ਨਾਕਾ ਬੰਦੀ ਕਰਕੇ ਇੱਕ ਟਰੱਕ ਨੰਬਰੀ PB-11BK-8599, ਜਿਸ ਵਿੱਚ 8400 ਬੋਤਲਾਂ ਅੰਗਰੇਜੀ ਸ਼ਰਾਬ ਮਾਰਕਾ Evening moment ਲੋਡ ਕੀਤੀ ਹੋਈ ਸੀ ਸਮੇਤ ਟਰੱਕ ਚਾਲਕ ਰਘਵੀਰ ਸਿੰਘ ਵਾਸੀ ਰਾਏਧਰਾਨਾ ਥਾਣਾ ਲਹਿਰਾ ਅਤੇ ਇਸ ਟਰੱਕ ਦੇ ਅੱਗੇ ਪਾਇਲਟ ਕਰ ਰਹੀ ਕਾਰ ਨੰਬਰੀ PB-64-A-0575 ਮਾਰਕਾ ਸਵਿਫਟ ਰੰਗ ਚਿੱਟਾ ਨੂੰ ਸਮੇਤ ਕਾਰ ਚਾਲਕ ਗੁਰਜਿੰਦਰ ਸਿੰਘ ਪੁੱਤਰ ਲੇਟ ਸਾਧੂ ਸਿੰਘ ਵਾਸੀ ਢੀਂਡਸਾ ਥਾਣਾ ਮੂਨਕ ਨੂੰ ਕਾਬੂ ਕੀਤਾ। ਜੋ ਰਘਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਉਕਤਾਨ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 45 ਮਿਤੀ 20-03-19 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਵਾਇਆ ਗਿਆ। ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਇਹ ਸ਼ਰਾਬ ਕਰਮਜੀਤ ਸਿੰਘ ਉਰਫ ਬਿੱਟੂ ਵਾਸੀ ਭੁਟਾਲ ਖੁਰਦ ਦੀ ਹੈ ਜੋ ਕਿ ਅੰਤਰਰਾਜੀ ਸ਼ਰਾਬ ਦਾ ਸਮਗਲਰ ਹੈ। ਜੋ ਕਿ ਬਿਹਾਰ ਸਟੇਟ ਵਿਚ ਸ਼ਰਾਬ ਬੰਦੀ ਹੋਣ ਕਾਰਨ ਇਹ ਸ਼ਰਾਬ ਅੱਗੇ ਪਟਨਾ ਸਾਹਿਬ (ਬਿਹਾਰ) ਵਿਖੇ ਭੇਜੀ ਜਾ ਰਹੀ ਸੀ। ਕਰਮਜੀਤ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਥਾਣੇਦਾਰ ਹਰਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਮਿਲਣ ਤੇ ਬਾ ਹੱਦ ਪਿੰਡ ਗਿਦੜਿਆਣੀ ਥਾਣਾ ਲਹਿਰਾ ਨਾਕਾ ਬੰਦੀ ਕਰਕੇ ਜਸਵੀਰ ਸਿੰਘ ਉਰਫ ਲਾਡੀ , ਗੁਰਪ੍ਰੀਤ ਸਿੰਘ ਉਰਫ ਗੁਰਮੀਤ ਸਿੰਘ ਅਤੇ ਸੁਖਚੈਨ ਸਿੰਘ ਉਰਫ ਚੈਨਾ ਵਾਸੀ ਹਰਿਆਊ ਨੂੰ ਸਮੇਤ 40 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਜੋ ਕਾਰ ਨੰਬਰੀ PB-13-BC-0572 ਮਾਰਕਾ ਡਿਜਾਇਰ ਵਿੱਚ ਰੱਖੀ ਹੋਈ ਸੀ ਕਾਬੂ ਕਰਕੇ ਮੁਕੱਦਮਾ ਨੰਬਰ 63 ਮਿਤੀ 20-03-19 ਅ/ਧ 15,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਹਿਰਾ ਦਰਜ ਕੀਤਾ ਗਿਆ। ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਇਹ ਭੁੱਕੀ ਚੂਰਾ ਪੋਸਤ ਬੰਟੀ ਵਾਸੀ ਤਲਵੰਡੀ ਮਲਿਕ ਥਾਣਾ ਸਦਰ ਸਮਾਣਾ ਜੋ ਕਿ ਅੰਤਰਰਾਜੀ ਸਮੱਗਲਰ ਹੈ ਥੋਕ ਵਿੱਚ ਲਿਆ ਕੇ ਆਪਣੀ ਵਰਨਾ ਕਾਰ ਰਾਹੀਂ ਆਪਣੇ ਰਿਸਤੇਦਾਰਾਂ ਨੂੰ ਸਪਲਾਈ ਕਰਦਾ ਹੈ ਜੋ ਅੱਗੇ ਇਹ ਭੁੱਕੀ ਚੂਰਾ ਪੋਸਤ ਪਰਚੂਨ ਵਿੱਚ ਵੇਚਦੇੇ ਹਨ। ਬੰਟੀ ਉਕਤ ਦੀ ਗ੍ਰਿਫਤਾਰੀ ਬਾਕੀ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਥਾਣੇਦਾਰ ਕੇਵਲ ਕ੍ਰਿਸਨ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਮਿਲਣ ‘ਤੇ ਪੁਲ ਗੰਦਾ ਨਾਲਾ ਸੰਗਰੂਰ ਸੋਹੀਆ ਰੋਡ ਬਾ ਹੱਦ ਸ਼ਹਿਰ ਸੰਗਰੂਰ ਨਾਕਾਬੰਦੀ ਕਰਕੇ ਰਮੇਸ਼ ਰਾਮ ਵਾਸੀ ਬਾਜੀਗਰ ਬਸਤੀ ਨਵਾਂ ਗਾਉਂ ਥਾਣਾ ਖਨੌਰੀ ਨੂੰ 5000 ਨਸ਼ੀਲੀਆ ਗੋਲੀਆਂ ਸਮੇਤ ਮੋਟਰ ਸਾਇਕਲ ਨੰਬਰੀ PB-64-A-3309 ਮਾਰਕਾ ਸਪਲੈਂਡਰ ਰੰਗ ਕਾਲਾ ਦੇ ਕਾਬੂ ਕਰਕੇ ਮੁਕੱਦਮਾ ਨੰਬਰ 56 ਮਿਤੀ 20-03-19 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਸੰਗਰੂਰ ਦਰਜ ਕੀਤਾ ਗਿਆ। ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ੀਲੀਆਂ ਗੋਲੀਆਂ ਰਮੇਸ਼ ਰਾਮ ਆਪਣੇ ਭਰਾ ਗੁਰਮੇਲ ਸਿੰਘ ਤੋਂ ਲੈ ਕੇ ਆਇਆ ਸੀ ਜੋ ਇਸ ਨੇ ਅੱਗੇ ਸਪਲਾਈ ਕਰਨੀਆ ਸਨ। ਰਮੇਸ਼ ਰਾਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਮੇਲ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਸ੍ਰੀ ਗਰਗ ਨੇ ਦੱਸਿਆ ਕਿ ਹੌਲਦਾਰ ਯਾਦਵਿੰਦਰ ਸਿੰਘ ਨੇ ਸਮੇਤ ਪੁਲਿਸ ਦੇ ਮੁਖਬਰੀ ਮਿਲਣ ਪਰ ਟੀ-ਪੁਆਇੰਟ ਪੁੰਨਾਵਾਲ ਰੋਡ ਬਾ ਹੱਦ ਪਿੰਡ ਕਾਂਝਲਾ ਥਾਣਾ ਸਦਰ ਧੂਰੀ ਨਾਕਾ ਬੰਦੀ ਕਰਕੇ ਸੁਖਵਿੰਦਰ ਸਿੰਘ ਵਾਸੀ ਖਲੀਲ ਪੱਤੀ ਸ਼ੇਰਪੁਰ ਨੂੰ 14 ਪੇਟੀਆ ਕੁੱਲ 168 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਕਾਰ ਨੰਬਰੀ DL-3-CAZ-0762 ਮਾਰਕਾ ਸਵਿਫਟ ਕਾਬੂ ਕਰਕੇ ਮੁਕੱਦਮਾ ਨੰਬਰ 64 ਮਿਤੀ 19-03-19 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਧੂਰੀ ਦਰਜ ਰਜਿਸਟਰ ਕਰਵਾਇਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...