` ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ*ਜੈਵਿਕ ਢੰਗ ਨਾਲ ਸਬਜ਼ੀਆਂ ਤੇ ਫਲ ਉਗਾਉਣ ਦੇ ਦੱਸੇ ਢੰਗ… – Azad Tv News
Home » Breaking News » ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ*ਜੈਵਿਕ ਢੰਗ ਨਾਲ ਸਬਜ਼ੀਆਂ ਤੇ ਫਲ ਉਗਾਉਣ ਦੇ ਦੱਸੇ ਢੰਗ…

ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ*ਜੈਵਿਕ ਢੰਗ ਨਾਲ ਸਬਜ਼ੀਆਂ ਤੇ ਫਲ ਉਗਾਉਣ ਦੇ ਦੱਸੇ ਢੰਗ…

ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ
* ਜੈਵਿਕ ਢੰਗ ਨਾਲ ਸਬਜ਼ੀਆਂ ਤੇ ਫਲ ਉਗਾਉਣ ਦੇ ਦੱਸੇ ਢੰਗ

ਅਹਿਮਦਗੜ੍ਹ/ਸੰਗਰੂਰ, 25 ਜੂਨ:
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਅਹਿਮਦਗੜ੍ਹ ਦੇ ਪਿੰਡ ਖੁਰਦ ਦੇ ਸ਼ਹੀਦ ਭਾਈ ਮਨੀ ਸਿੰਘ ਆਈ.ਟੀ.ਆਈ ਸੰਸਥਾ ਵਿਖੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਬਾਗਬਾਨੀ ਵਿਕਾਸ ਅਫ਼ਸਰ ਡਾ.ਸਿਮਰਤ ਸਿੰਘ ਨੇ ਕਿਸਾਨਾਂ ਨੂੰ ਸ਼ਬਜ਼ੀ ਘਰ ਬਗੀਚੀ ਅਤੇ ਪੋਸ਼ਟਿਕ ਫਲ ਬਗੀਚੀ ਦੀ ਸੁਚੱਜੇ ਢੰਗ ਨਾਲ ਵਿਉਂਤ ਕਰਕੇ ਸ਼ਬਜ਼ੀ ਬੀਜ ਅਤੇ ਫਲਦਾਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਘਰ ਵਿੱਚ ਜੈਵਿਕ ਤਰੀਕੇ ਨਾਲ ਉਗਾਈ ਸਬਜ਼ੀ ਅਤੇ ਫਲ ਜਿੱਥੇ ਘਰ ਪਰਿਵਾਰ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਕਰਨ ਵਿੱਚ ਸਹਾਈ ਹੁੰਦੇ ਹਨ ਉੱਥੇ ਬਜ਼ਾਰ ਵਿੱਚ ਮਹਿੰਗੇ ਮੁੱਲ ਦੀ ਸਬਜ਼ੀ ਅਤੇ ਫਲ ਦੀ ਖਰੀਦ ਤੇ ਖਰਚਾ ਵੀ ਘੱਟਦਾ ਹੈ। ਬਾਗਬਾਨੀ ਵਿਭਾਗ ਅਫ਼ਸਰ ਮਲੇਰਕੋਟਲਾ ਡਾ.ਬਲਜੀਤ ਕੁਮਾਰ ਨੇ ਬਰਸਾਤ ਰੁੱਤ ਵਿੱਚ ਲੱਗਣ ਵਾਲੇ ਸਦਾਬਹਾਰ ਫਲਦਾਰ ਬੂਟਿਆਂ ਦੀਆਂ ਕਿਸਮਾਂ ਅਤੇ ਬੂਟਿਆਂ ਦੀ ਲੁਆਈ ਦੇ ਢੰਗ ਬਾਰੇ ਜਾਣਕਾਰੀ ਦਿੱਤੀ। ਡਾ.ਸੁਖਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਨੇ ਹਵਾ, ਪਾਣੀ ਅਤੇ ਮਿੱਟੀ ਦੀ ਸਿਹਤ ਪ੍ਰਤੀ ਉਚੇਚਾ ਧਿਆਨ ਦੇਣ ਲਈ ਕਿਹਾ ਅਤੇ ਜਿੰਮੀਦਾਰ ਭਰਾਵਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾ ਕੇ ਰਿਪੋਰਟ ਅਨੁਸਾਰ ਸਿਫ਼ਾਰਿਸ਼ ਖਾਦਾਂ ਦੀ ਵਰਤੋਂ ਕਰਨ ਲਈ ਕਿਹਾ ।
ਕੈਂਪ ਵਿੱਚ ਸੰਸਥਾ ਦੇ ਪ੍ਰਧਾਨ ਸ੍ਰ.ਸਿਮਰਜੀਤ ਸਿੰਘ, ਮਾਸਟਰ ਅਜੈਬ ਸਿੰਘ, ਬਾਗਬਾਨ ਸ੍ਰ ਜਗਜੀਤ ਸਿੰਘ, ਸ੍ਰ ਬਾਰਾ ਸਿੰਘ, ਬਾਗਬਾਨੀ ਫੀਲਡ ਵਰਕਰ ਸ੍ਰ ਅਮ੍ਰਿਤਪਾਲ ਸਿੰਘ, ਸ੍ਰ ਜਰਨੈਲ ਸਿੰਘ ਹਾਜ਼ਰ ਸਨ ਅਤੇ ਅੰਤ ਵਿੱਚ ਸੰਸਥਾ ਦੇ

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...