` ਹੋਲੀ ਮਿਸ਼ਨ ਸਕੂਲ ਵਿੱਚ ਲੱਗਿਆ ਤੀਆਂ ਦਾ ਮੇਲਾ.. – Azad Tv News
Home » Breaking News » ਹੋਲੀ ਮਿਸ਼ਨ ਸਕੂਲ ਵਿੱਚ ਲੱਗਿਆ ਤੀਆਂ ਦਾ ਮੇਲਾ..

ਹੋਲੀ ਮਿਸ਼ਨ ਸਕੂਲ ਵਿੱਚ ਲੱਗਿਆ ਤੀਆਂ ਦਾ ਮੇਲਾ..

ਹੋਲੀ ਮਿਸ਼ਨ ਸਕੂਲ ਵਿੱਚ ਲੱਗਿਆ ਤੀਆਂ ਦਾ ਮੇਲਾ

ਲਹਿਰਾਗਾਗਾ ਸ਼ੰਭੂ ਗੋਇਲ, ਹੋਲੀ ਮਿਸ਼ਨ ਸਕੂਲ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਬੋਲੀਆਂ ਟੱਪੇ ਮਾਹੀਏ ਆਦਿ ਗਾਏ ਗਏ। ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਲਈ ਸੱਭਿਆਚਾਰਕ ਪੰਜਾਬੀ ਲੋਕ ਖੇਡਾਂ ਦਾ ਪ੍ਰਬੰਧ ਕੀਤਾ। ਜਿਸ ਵਿੱਚ ਸਾਰਿਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।ਸਕੂਲ ਦੀ ਪ੍ਰਿੰਸੀਪਲ ਮੋਹਨਜੀਤ ਕੌਰ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਹੋਇਆ ਕਿਹਾ, ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ।ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਨਾ ਬਹੁਤ ਜਰੂਰੀ ਹੈ। ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਰਵੀਨਾ ਗਰਗ ਪ੍ਰਧਾਨ ਨਗਰ ਕੌਂਸਲ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚ ਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਤੀਆਂ ਦੀ ਵਧਾਈ ਦਿੱਤੀ।ਸਕੂਲ ਦੇ ਚੇਅਰਮੈਨ ਰਾਜੇਸ਼ ਗਰਗ, ਪ੍ਰਬੰਧਕ ਅਸ਼ੋਕ ਧੀਮਾਨ ਅਤੇ ਡਾਇਰੈਕਟਰ ਜਗਜੀਤ ਸਿੰਘ ਤੋਂ ਇਲਾਵਾ ਗੁਰੂ ਤੇਗ ਬਹਾਦਰ ਕਾਲਜ ਦੀ ਪਿੰ੍ਰਸੀਪਲ ਰੀਤੂ ਗੋਇਲ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...