` ਹਮਲੇ ਦੇ ਦੋਸ਼ੀਆਂ ਨੂੰ ਨਾ ਫੜਨ ਵਿਰੁੱਧ ਕੀਤੀ ਨਾਅਰੇਬਾਜ਼ੀ… – Azad Tv News
Home » Breaking News » ਹਮਲੇ ਦੇ ਦੋਸ਼ੀਆਂ ਨੂੰ ਨਾ ਫੜਨ ਵਿਰੁੱਧ ਕੀਤੀ ਨਾਅਰੇਬਾਜ਼ੀ…

ਹਮਲੇ ਦੇ ਦੋਸ਼ੀਆਂ ਨੂੰ ਨਾ ਫੜਨ ਵਿਰੁੱਧ ਕੀਤੀ ਨਾਅਰੇਬਾਜ਼ੀ…

ਹਮਲੇ ਦੇ ਦੋਸ਼ੀਆਂ ਨੂੰ ਨਾ ਫੜਨ ਵਿਰੁੱਧ ਕੀਤੀ ਨਾਅਰੇਬਾਜ਼ੀ
ਮਾਮਲਾ ਬਿਜਲੀ ਮੁਲਾਜ਼ਮਾਂ ਤੇ ਜਲੂਰ ਵਿਖੇ ਹੋਏ ਹਮਲੇ ਦਾ
ਲਹਿਰਾਗਾਗਾ ਸ਼ੰਭੂ ਗੋਇਲ, ਪਿਛਲੇ ਦਿਨੀਂ ਬਿਜਲੀ ਮੁਲਾਜਮਾਂ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਪਰਚਾ ਦਰਜ ਹੋਣ ਦੇ ਬਾਵਯੂਦ ਗ੍ਰਿਫਤਾਰ ਨਾ ਕਰਨ ਦੀ ਪੁਲਿਸ਼ ਪ੍ਰਸ਼ਾਸਨ ਦੀ ਸਖਤ ਨਿਖੇਧੀ ਕਰਦਿਆਂ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਸ਼ਰੇਆਮ ਖੁੱਲੇ ਫਿਰ ਰਹੇ ਹਨ, ਤੇ ਪੁਲਿਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ । ਜਿਸ ਤੋਂ ਸਾਫ ਜਾਹਿਰ ਹੈ ਕਿ ਪੁਲਿਸ਼ ਤੇ ਰਾਜਨੀਤਕ ਦਬਾਅ ਹੈ ਅਤੇ ਦੋਸ਼ੀਆਂ ਨਾਲ ਮਿਲੀ ਹੋਈ ਹੈ।ਸ਼ਾਝੀ ਸੰਘਰਸ਼ ਕਮੇਟੀ ਲਹਿਰਾਗਾਗਾ ਦੀ ਮੀਟਿੰਗ ਦਿਹਾਤੀ ਉੱਪ ਮੰਡਲ ਲਹਿਰਾਗਾਗਾ ਵਿਖੇ ਇਸ ਸੰਬੰਧੀ ਹੋਈ।ਸੰਘਰਸ਼ ਕਮੇਟੀ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਸੰਘਰਸ਼ ਦੀ ਲੜੀ ਵਜਂੋ ੬ ਅਗਸਤ ਨੂੰ ਮੰਡਲ ਦਫਤਰ ਅਧੀਨ ਪੈਦੀਆਂ ਸਬ ਡਵੀਜਨਾਂ ਦਿਹਾਤੀ ਲਹਿਰਾਗਾਗਾ, ਸ਼ਹਿਰੀ ਲਹਿਰਾਗਾਗਾ, ਮੂਣਕ ਅਤੇ ਬੰਗਾਂ ਦਾ ਸਵੇਰੇ ੯ ਵਜੇ ਤੋਂ ੧੨ ਵਜੇ ਤੱਕ ਕੰਮ ਬੰਦ ਰੱਖਣਗੇ ਅਤੇ ਪ੍ਰਸ਼ਾਸਨ ਖਿਲਾਫ ਧਰਨੇ ਦੇਣਗੇ। ਜੇਕਰ ਫਿਰ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਹੋਰ ਸਖਤ ਸੰਘਰਸ਼ ਕੀਤਾ ਜਾਵੇਗਾ ।ਜਿਸਦੀ ਸਾਰੀ ਜਿੰਮੇਵਾਰੀ ਪਾਵਰਕਾਮ ਮਨੇਜਮੈਂਟ ਅਤੇ ਪ੍ਰਸ਼ਾਸਨਦੀ ਹੋਵੇਗੀ ।ਇਸ ਮੀਟਿੰਗ ਸਮੇਂ ਲੀਲਾ ਸਿੰਘ,ਗੁਰਮੇਲ ਸਿੰਘ ਖਾਈ, ਮਹਿੰਦਰ ਸਿੰਘ ਲਹਿਰਾ, ਦਵਿੰਦਰ ਸਿੰਘ ਪਸ਼ੋਰ, ਸੁਖਚੈਨ ਸਿੰਘ, ਗੁਰਤੇਜ ਸਿੰਘ, ਜਸਵਿੰਦਰ ਸਿੰਘ ਜੱਸਾ ਪਸ਼ੋਰ, ਗੁਰਮੇਲ ਸਿੰਘ ਘੋੜੇਨਾਬ, ਨਰੰਜਣ ਸਿੰਘ ਗਿਦੜਿਆਣੀ ਹਾਜਰ ਸਨ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...