` ਸੰਤ ਸੀਚੇਵਾਲ ਨੇ ਮਨੀਲਾ ਵਿੱਚ ਕੀਤੀ ਭਾਰਤੀ ਰਾਜਦੂਤ ਨਾਲ ਮੁਲਾਕਾਤ… – Azad Tv News
Breaking News
Home » Breaking News » ਸੰਤ ਸੀਚੇਵਾਲ ਨੇ ਮਨੀਲਾ ਵਿੱਚ ਕੀਤੀ ਭਾਰਤੀ ਰਾਜਦੂਤ ਨਾਲ ਮੁਲਾਕਾਤ…

ਸੰਤ ਸੀਚੇਵਾਲ ਨੇ ਮਨੀਲਾ ਵਿੱਚ ਕੀਤੀ ਭਾਰਤੀ ਰਾਜਦੂਤ ਨਾਲ ਮੁਲਾਕਾਤ…

੧੮ ਅਗਸਤ ਨੂੰ ਪਨਕੀ ਵਿੱਚ ਹੋਵੇਗਾ ਖੇਡ ਮੇਲਾ ਤੇ ਲੱਗੇਗਾ ਖੂਨਦਾਨ ਕੈਂਪ
ਸੁਲਤਾਨਪੁਰ ਲੋਧੀ ੧੪ ਅਗਸਤ
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਮਨੀਲਾ ਵਿਖੇ ਭਾਰਤ ਦੇ ਰਾਜਦੂਤ ਜੈਦੀਪ ਮਜੂਮਦਾਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸੰਤ ਸੀਚੇਵਾਲ ਨੇ ਮਨੀਲਾ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਰਾਜਦੂਤ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਉਨ੍ਹਾਂ ਰਾਜਦੂਤ ਜੈਦੀਪ ਨੂੰ ਲੋਕਾਂ ਨਾਲ ਸਿੱਧਾ ਸੰਪਰਕ ਕਰ ਸਮੱਸਿਆਵਾਂ ਦੂਰ ਕਰਨ ਲਈ ਕਿਹਾ।ਇਸ ਮੌਕੇ ਸਮੂਹ ਭਾਰਤੀ ਅਧਿਕਾਰੀਆਂ ਵੱਲੋਂ ਬਾਬਾ ਜੀ ਨੂੰ ਪਦਮਸ੍ਰੀ ਮਿਲਣ ਦੀਆਂ ਵੀ ਵਧਾਈਆਂ ਦਿੱਤੀਆਂ ਗਈਆਂ।
ਸੰਤ ਸੀਚੇਵਾਲ ਜੀ ਨੇ ਭਾਰਤ ਦੇ ਰਾਜਦੂਤ ਜੈਦੀਪ ਮਜੂਮਦਾਰ, ਸੈਕਟਰੀ ਐਨ ਰਾਮਾਕ੍ਰਿਸ਼ਨ ਅਤੇ ਸੰਤੋਸ਼ ਕੁਮਾਰ ਮਿਸ਼ਰਾ ਨੂੰ ੧੮ ਅਗਸਤ ਨੂੰ ਇੱਕ ਉਂਕਾਰ ਇੰਡੀਅਨ ਨਿਰਮਲ ਟੈਂਪਲ ਪਨਕੀ ਵਿਖੇ ਲਗਾਏ ਜਾ ਰਹੇ ਖੂਨਦਾਨ ਕੈਂਪ ਅਤੇ ਕਰਵਾਏ ਜਾ ਰਹੇ ਖੇਡ ਮੇਲੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ।
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਉਂਕਾਰ ਇੰਡੀਅਨ ਨਿਰਮਲ ਟੈਂਪਲ ਪਨਕੀ ਵੱਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਹਰ ਸਾਲ ਕਬੱਡੀ ਅਤੇ ਵਾਲੀਬਾਲ ਦਾ ਖੇਡ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਮਨੀਲਾ ‘ਚ ਰਹਿ ਰਹੇ ਪੰਜਾਬੀ ਹਿੱਸਾ ਲੈਂਦੇ ਹਨ।ਇੱਕ ਉਂਕਾਰ ਇੰਡੀਅਨ ਨਿਰਮਲ ਟੈਂਪਲ ਪਨਕੀ ਵੱਲੋਂ ਮਨੀਲਾ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।ਇਸ ਮੌਕੇ ਮਹੇਸ਼ ਯਾਦਵ ਪੀ ਏ ਰਾਜਦੂਤ,ਜਗਮੋਹਨ ਸਿੰਘ, ਦਰਬਾਰਾ ਸਿੰਘ, ਜਗਤਾਰ ਸਿੰਘ, ਰੇਸ਼ਮ ਸਿੰਘ, ਅਮਰੀਕ ਸਿੰਘ ਸੰਧੂ ਅਤੇ ਮਨਜਿੰਦਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...