` ਸੰਗਰੂਰ, ਗਾਰਮੈਂਟਸ ਦੀ ਦਕਾਨ ਨੂੰ ਲੱਗੀ ਅੱਗ, ਲੱਖਾਂ ਦਾ ਕਪੜਾ ਸੜ ਕੇ ਸਵਾਹ… – Azad Tv News
Home » Breaking News » ਸੰਗਰੂਰ, ਗਾਰਮੈਂਟਸ ਦੀ ਦਕਾਨ ਨੂੰ ਲੱਗੀ ਅੱਗ, ਲੱਖਾਂ ਦਾ ਕਪੜਾ ਸੜ ਕੇ ਸਵਾਹ…

ਸੰਗਰੂਰ, ਗਾਰਮੈਂਟਸ ਦੀ ਦਕਾਨ ਨੂੰ ਲੱਗੀ ਅੱਗ, ਲੱਖਾਂ ਦਾ ਕਪੜਾ ਸੜ ਕੇ ਸਵਾਹ…

ਗਾਰਮੈਂਟਸ ਦੀ ਦਕਾਨ ਨੂੰ ਲੱਗੀ ਅੱਗ, ਲੱਖਾਂ ਦਾ ਕਪੜਾ ਸੜ ਕੇ ਸਵਾਹ
ਸੰਗਰੂਰ, 20 ਜੂਨ (ਭੀਮਾ ਭੱਟੀਵਾਲ) – ਸਥਾਨਕ ਪਟਿਆਲਾ ਗੇਟ ਸਥਿਤ ਇਕ ਰੈਡੀਮੈਟ ਕਪੜਿਆਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਲਿਵਾਬ ਗਾਰਮੈਂਟ ਨਾਮ ਦੀ ਦੁਕਾਨ ਨੂੰ ਅੱਧੀ ਰਾਤੀ ਅੱਗ ਲੱਗ ਗਈ। ਦੁਕਾਨ ਮਾਲਕ ਅਸ਼ਵਨੀ ਕੁਮਾਰ ਬੰਟੀ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ ਦੁਕਾਨ ਉਪਰ ਬਣੀ ਹੋਈ ਹੈ। ਬੀਤੀ ਰਾਤ ਕਰੀਬ 3 ਕੁ ਵਜੇ ਜਦੋਂ ਉਨ੍ਹਾਂ ਨੂੰ ਕੁਝ ਜਲਣ ਦੀ ਮੁਸ਼ਕ ਆਉਣ ਲੱਗੀ ਤਾਂ ਉਨ੍ਹਾਂ ਤੁਰੰਤ ਹੇਠਾਂ ਬਣੀ ਦੁਕਾਨ ਵਿਚ ਪਹੁੰਚਿਆ ਜਿਥੇ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦੁਕਾਨ ਦਾ ਸਟਰ ਖੋਲਿਆ ਅਤੇ ਅੱਗ ਲੱਗੇ ਕੱਪੜਿਆਂ ਨੂੰ ਕੰਬਲਾਂ ਅਤੇ ਖੇਸਾਂ ਦੀ ਮੱਦਦ ਨਾਲ ਦੁਕਾਨ ਵਿਚੋਂ ਬਾਹਰ ਸੁੱਟਿਆ। ਫਾਇਰਬ੍ਰੀਗੇਡ ਨੂੰ ਫੋਨ ਕੀਤਾ ਲੇਕਿਨ ਅੱਗੋ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ। ਲੋਕਾਂ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ। ਗਰਮੀ ਦਾ ਸੀਜਨ ਸ਼ੁਰੂ ਹੋਣ ਕਾਰਨ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਹੀ ਗਾਰਮੈਂਟਸ ਦਾ ਸਮਾਨ ਦੁਕਾਨ ਪਾਇਆ ਸੀ। ਦੁਕਾਨ ਦੀ ਫੀਟਿੰਗ ਅੱਗ ਦੀ ਭੇਂਟ ਚੜ ਗਈ। ਅੱਗ ਲੱਗਣ ਨਾਲ ਕਰੀਬ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸ੍ਰੀ ਬੰਟੀ ਨੇ ਦੱਸਿਆ ਕਿ ਉਨ੍ਹਾਂ ਕਦੇ ਦੁਕਾਨ ਦਾ ਬੀਮਾ ਨਹੀਂ ਕਰਵਾਇਆ ਸੀ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...