` ਸੜਕ ਜਾਮ ਕਰ ਕੇ ਕੀਤੀ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ.. – Azad Tv News
Home » Breaking News » ਸੜਕ ਜਾਮ ਕਰ ਕੇ ਕੀਤੀ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ..

ਸੜਕ ਜਾਮ ਕਰ ਕੇ ਕੀਤੀ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ..

ਲਹਿਰਾਗਾਗਾ : ਪਿੰਡ ਲਹਿਲ ਕਲਾਂ ਵਿਖੇ ਛੱਪੜ ‘ਚੋਂ ਐਤਵਾਰ ਨੂੰ ਬਰਾਮਦ ਹੋਈ ਨੌਜਵਾਨ ਜਗਸੀਰ ਸਿੰਘ ਦੀ ਲਾਸ਼ ਨੂੰ ਲੈ ਕੇ ਪੁਲਿਸ ਖ਼ਿਲਾਫ਼ ਪਿੰਡ ਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੈਂਕੜੇ ਮਰਦਾਂ-ਅੌਰਤਾਂ ਨੇ ਸੜਕ ਜਾਮ ਕਰ ਕੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇਨਸਾਫ਼ ਮਿਲਣ ਤਕ ਧਰਨਾ ਜਾਰੀ ਰਹੇਗਾ ਤੇ ਨਾ ਹੀ ਲਾਸ਼ ਦਾ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿੰਡ ਦੇ ਇਸ ਨੌਜਵਾਨ ਨੂੰ ਚੋਰੀ ਦੇ ਕੇਸ ਵਿਚ ਪਿਛਲੇ ਦਿਨੀਂ ਲੱਡਾ ਪੁਲਿਸ ਚੁੱਕ ਕੇ ਲੈ ਗਈ ਸੀ। ਮਿ੍ਤਕ ਦੇ ਭਰਾ ਦਰਸ਼ਨ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਪੁਲਿਸ ਲਹਿਲ ਕਲਾਂ ਬੱਸ ਅੱਡੇ ‘ਤੇ ਜਗਸੀਰ ਸਿੰਘ ਨੂੰ ਦੋਵੇਂ ਹੱਥਾਂ ਵਿਚ ਹੱਥਕੜੀ ਲਾਈ ਹੋਈ ਸੀ ਪਰ ਉਹ ਪੁਲਿਸ ਅਨੁਸਾਰ ਗਿ੍ਫ਼ਤ ‘ਚੋਂ ਭੱਜ ਗਿਆ ਤੇ ਉਸ ਨੇ ਡਰਦਿਆਂ ਪਿੰਡ ਦੇ ਛੱਪੜ ਵਿਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਐਤਵਾਰ ਦੇਰ ਰਾਤ ਛੱਪੜ ‘ਚੋਂ ਮਿਲੀ ਸੀ।

ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ, ਬਲਜੀਤ ਸਿੰਘ ਸਰਾਓ ਸਰਪੰਚ, ਮੁਕਤੀ ਮੋਰਚੇ ਦੇ ਆਗੂ ਗੋਬਿੰਦ ਸਿੰਘ ਛਾਜਲੀ, ਅਕਾਲੀ ਆਗੂ ਬਰਿੰਦਰ ਧੱਕੜ, ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ, ਕਾਮਰੇਡ ਬੀਰਬਲ ਸਿੰਘ ਲਹਿਲ, ਬਹੁਜਨ ਸਮਾਜ ਪਾਰਟੀ ਦੇ ਆਗੂ ਬਾਲੀ ਸਿੰਘ ਆਦਿ ਨੇ ਕਿਹਾ ਕਿ ਪੁਲਿਸ ਦੀ ਅਣਗਹਿਲੀ ਕਾਰਨ ਜਗਸੀਰ ਸਿੰਘ ਦੀ ਮੌਤ ਹੋਈ ਹੈ। ਇਸ ਲਈ ਦੋਸ਼ੀ ਪੁਲਿਸ ਮੁਲਾਜ਼ਮਾਂ ‘ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...