` ਸਰਕਾਰੀ ਸਕੂਲ ਕਾਲਵੰਜਾਰਾ ਵਿਖੇ ਲਾਇਆ ਤਿੰੰਨ ਰੋਜਾ ਸਮਰ ਕੈਂਪ… – Azad Tv News
Breaking News
Home » Breaking News » ਸਰਕਾਰੀ ਸਕੂਲ ਕਾਲਵੰਜਾਰਾ ਵਿਖੇ ਲਾਇਆ ਤਿੰੰਨ ਰੋਜਾ ਸਮਰ ਕੈਂਪ…

ਸਰਕਾਰੀ ਸਕੂਲ ਕਾਲਵੰਜਾਰਾ ਵਿਖੇ ਲਾਇਆ ਤਿੰੰਨ ਰੋਜਾ ਸਮਰ ਕੈਂਪ…

ਲ਼ਹਿਰਾਗਾਗਾ ਸ਼ੰਭੂ ਗੋਇਲ , ਜਿਲਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਅਤੇ ਡੀ.ਐਮ. ਰਾਕੇਸ਼ ਗਰਗ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਕਾਲਵੰਜਾਰਾ ਵਿਖੇ ਤਿੰਨ ਰੋਜਾ ਸਮਰ ਕੈਂਪ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ।ਇਸ ਕੈਂਪ ਦੌਰਾਨ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਜਿਵੇਂ ਯੋਗਾ, ਕਲੇਅ ਮਾਡਲਿੰਗ, ਮਾਰਸ਼ਲ ਆਰਟ, ਗਤਕਾ, ਰਿਪੋਰਟਿੰਗ, ਸੰਗੀਤ, ਪੇਟਿੰਗ, ਇੰਗਲਿਸ਼ ਸਪੀਕਿੰਗ ਆਦਿ ਵਿੱਚ ਭਾਗ ਲਿਆ।ਸਵੇਰ ਸਮੇਂ ਹਰ ਰੋਜ ਬੱਚਿਆਂ ਨੇ ਰਤਨ ਕੁਮਾਰ ਐਸ.ਐਸ. ਮਾਸਟਰ ਦੀ ਅਗਵਾਈ ਹੇਠ ਯੋਗਾ ਕੀਤਾ।ਇਸ ਤੋਂ ਇਲਾਵਾ ਗੁਰਦੀਪ ਸਿੰਘ, ਮੈਥ ਮਿਸਟ੍ਰੈਸ ਕਿਰਨ ਬਾਲਾ, ਮਾਸਟਰ ਨਰਿੰਦਰ ਸਿੰਘ, ਰਾਗੀ ਮਨਦੀਪ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਇਹਨਾਂ ਬਾਰੇ ਵੱਖ ਵੱਖ ਅਧਿਆਪਕਾਂ ਤੋਂ ਜਾਣਕਾਰੀ ਲਈ।ਮੁੱਖ ਮਹਿਮਾਨ ਵਜੋਂ ਪਹੁੰਚੇ ਪਨਸ਼ਪ ਇੰਸਪੈਕਟਰ ਰਜਿੰਦਰ ਸੱਗੂ ਨੇ ਬੱਚਿਆਂ ਨੂੰ ਭੰਗੜੇ ਦੇ ਸਟੈੱਪ ਦੱਸੇ ਤੇ ਉਨਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਵੀ ਬਹੁਤ ਅੱਗੇ ਵਧ ਰਹੇ ਹਨ ਜੋ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਨਾਲ ਜੋੜ ਰਹੇ ਹਨ।ਕੈਂਪ ਦੇ ਆਖੀਰ ਵਿੱਚ ਸਕੂਲ ਦੀ ਮੁੱਖ ਅਧਿਆਪਕ ਮੈਡਮ ਜਸਪਾਲ ਕੌਰ ਅਤੇ ਐਸ.ਐਸ. ਮਾਸਟਰ ਰਤਨ ਕੁਮਾਰ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਬਾਲ ਸ਼ਖਸ਼ੀਅਤ ਉਸਾਰੀ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।ਸੱਚ ਮੁੱਚ ਹੀ ਇਹ ਸਮਰ ਕੈਂਪ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...