` ਸ਼ਪਤਾਹ ਸਮੇਂ 108 ਸੁਹਾਗਣਾਂ ਨੇ ਮਿਲ ਕੇ ਕੱਢੀ ਕਲਸ਼ ਯਾਤਰਾ.. – Azad Tv News
Home » Breaking News » ਸ਼ਪਤਾਹ ਸਮੇਂ 108 ਸੁਹਾਗਣਾਂ ਨੇ ਮਿਲ ਕੇ ਕੱਢੀ ਕਲਸ਼ ਯਾਤਰਾ..

ਸ਼ਪਤਾਹ ਸਮੇਂ 108 ਸੁਹਾਗਣਾਂ ਨੇ ਮਿਲ ਕੇ ਕੱਢੀ ਕਲਸ਼ ਯਾਤਰਾ..

ਲ਼ਹਿਰਾਗਾਗਾ 19 ਮਈ (ਸ਼ੰਭੂ ਗੋਇਲ) ਅੱਜ ਸਨਾਤਨ ਧਰਮ ਮੰਡੀ ਵਾਲਾ ਮੰਦਰ ਵਿਖੇ ਪੰਡਤ ਕ੍ਰਿਸ਼ਨ ਕੁਮਾਰ ਵਰਿੰਦਾਵਨ ਵਾਲਿਆਂ ਦੀ ਰਹਿਨੁਮਾਈ ਹੇਠ ਕਲਸ਼ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ੧੦੮ ਸੁਹਾਗਣਾਂ ਨੇ ਭਾਗ ਲਿਆ।ਇਹ ਯਾਤਰਾ ਮੰਡੀ ਵਾਲੇ ਮੰਦਰ ਤੋਂ ਸ਼ੁਰੂ ਹੋ ਕੇ ਲੋਹਟੀਆਂ ਵਾਲੀ ਗਲੀ ਅਤੇ ਮਲਿਕਾਂ ਵਾਲੇ ਮੁਹੱਲੇ ਵਿਚੋਂ ਦੀ ਹੁੰਦੀ ਹੋਈ ਦੁਬਾਰਾ ਮੰਦਰ ਵਿਖੇ ਪਹੁੰਚੀ।ਇਸ ਸਮੇਂ ਪੰਡਿਤ ਕ੍ਰਿਸ਼ਨ ਕੁਮਾਰ ਨੇ ਅਪਣੇ ਪ੍ਰਵਚਨਾਂ ਵਿੱਚ ਦੱਸਿਆ ਕਿ ਆਪਾਂ ਨੂੰ ਪ੍ਰਭੂ ਭਗਤੀ ਨਾਲ ਜੁੜਨਾ ਚਾਹੀਦਾ ਹੈ।ਉਨ੍ਹਾਂ ਸਪਤਾਹ ਦਾ ਮਹੱਤਵ ਦੱਸਦਿਆਂ ਕਿਹਾ ਕਿ ਸਪਤਾਹ ਸੁਣਨ ਨਾਲ ਵਿਅਕਤੀ ਦੇ ਪਾਪ ਹਰਨ ਹੋ ਜਾਂਦੇ ਹਨ ਅਤੇ ਹਿਰਦਾ ਵੀ ਸ਼ੁੱਧ ਹੋ ਜਾਂਦਾ ਹੈ।ਇਸ ਲਈ ਸ਼ਰਧਾਲੂਆਂ ਨੂੰ ਸਪਤਾਹ ਸ਼ਰਧਾ ਨਾਲ ਸੁਣ ਕੇ ਉਸ ਤੇ ਅਮਲ ਕਰਨਾ ਚਾਹੀਦਾ ਹੈ।ਇਸ ਲਈ ਉਨ੍ਹਾਂ ਨੇ ਕਿਹਾ ਕਿ ਮੰਦਰ ਵਿੱੱਚ ਹੋ ਰਹੀ ਸਪਤਾਹ ਵਿਚ ਹਰੇਕ ਪ੍ਰਾਣੀ ਨੂੰ ਪਹੁੰਚਣਾਂ ਚਾਹੀਦਾ ਹੈ।ਇਹ ਸਪਤਾਹ ਲਗਾਤਾਰ ਸੱਤ ਦਿਨ ਚੱੱਲੇਗੀ।ਇਸ ਕਲਸ਼ ਯਾਤਰਾ ਸਮੇਂ ਐਡਵੋਕੇਟ ਅਨਿੱਲ ਗਰਗ, ਮੈਨੇਜਰ ਰਾਜ ਕੁਮਾਰ ਗਰਗ, ਸੋਮਨਾਥ ਭੱਠੇ ਵਾਲੇ, ਸਤੀਸ਼ ਕੁਮਾਰ ਡੇਅਰੀ ਵਾਲੇ, ਰਾਜ ਕੁਮਾਰ ਠੇਕੇਦਾਰ, ਦੀਪੂ ਗਰਗ ਯੂਥ ਆਗੂ ਅੱਗਰਵਾਲ ਸਭਾ, ਸੋਮੀ ਟੈਲੀਕਾਮ, ਅਸ਼ਵਨੀ ਅੱਛੀ, ਐਡਵੋਕੇਟ ਅਸ਼ੋਕ ਕੁਮਾਰ, ਸੁਰੇਸ਼ ਕੁਮਾਰ ਜਵਾਹਰ ਵਾਲੇ, ਰਾਮਪਾਲ ਭੂਟਾਲ ਵਾਲੇ, ਭੂਸ਼ਣ ਗੋਇਲ ਤੋਂ ਇਲਾਵਾ ਕਾਫੀ ਗਿਣਤੀ ਵਿਚੱ ਔਰਤਾਂ ਨੇ ਵੀ ਭਾਗ ਲਿਆ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...