` ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਕਰਨ ਦੇ ਮਕਸਦ ਨਾਲ ਅੱਠ ਦਿਨਾਂ “ਸਮਰ-ਕੈਂਪ” ਦਾ ਆਯੋਜਨ ….. – Azad Tv News
Home » Breaking News » ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਕਰਨ ਦੇ ਮਕਸਦ ਨਾਲ ਅੱਠ ਦਿਨਾਂ “ਸਮਰ-ਕੈਂਪ” ਦਾ ਆਯੋਜਨ …..

ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਕਰਨ ਦੇ ਮਕਸਦ ਨਾਲ ਅੱਠ ਦਿਨਾਂ “ਸਮਰ-ਕੈਂਪ” ਦਾ ਆਯੋਜਨ …..

ਪੜ੍ਹਾਈ ਦੇ ਰੁਝੇਵਿਆਂ ਵਿਚੋਂ ਵਿਦਿਆਰਥੀਆਂ ਨੂੰ ਕੁੱਝ ਸਮੇਂ ਲਈ ਤਰੋ-ਤਾਜ਼ਾ ਕਰਨ ਦੇ ਮਕਸਦ ਨਾਲ  ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਹੇਠ ਸਕੂਲ ਕੈਂਪਸ ਵਿੱਚ ਅੱਠ ਦਿਨਾਂ “ਸਮਰ-ਕੈਂਪ” ਦਾ ਆਯੋਜਨ ਕੀਤਾ ਗਿਆ ।ਇਸ ਕੈਂਪ ਵਿੱਚ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਤੋ ਇਲਾਵਾ ਸ਼ਹਿਰ ਦੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ।ਕੈਂਪ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕੁਕਿੰਗ, ਆਰਟ ਐਂਡ ਕਰਾਫਟ, ਸਪੋਕਨ ਇੰਗਲਿਸ਼, ਡਾਂਸ, ਸੰਗੀਤ, ਕੰਪਿਊਟਰ, ਤੈਰਾਕੀ ਅਤੇ ਖੇਡਾਂ (ਬਾਕਸਿੰਗ, ਫੁੱਟਬਾਲ, ਕ੍ਰਿਕੇਟ, ਸਕੇਟਿੰਗ, ਜੂਡੋ, ਬਾਸਕਿਟ-ਬਾਲ) । ਕੈਂਪ ਦੇ ਪਹਿਲੇ ਦਿਨ ਬੱਚਿਆਂ ਨੇ ਕੁਕਿੰਗ ਵਿੱਚ  ਮੌਕਟੇਲ, ਆਮ ਪੰਨਾ, ਟਿੱਕੀ ਬਰਗਰ, ਆਰਟ ਐਂਡ ਕਰਾਫਟ ਦੇ ਪੇਪਰ ਆਰਟ ਵਿੱਚ ਫਿਸ਼, ਫਲਾਵਰ ਕਾਰਡ, ਬੈਗ, ਗਲਿਟਰ ਬਾਸਕਿਟ, ਬਾਕਸ, ਪੈਨ-ਸਟੈਂਡ, ਚਿੜੀਆਂ ਤੇ ਸਜਾਵਟੀ ਫੁੱਲ ਬਣਾਉਣੇ  ਸਿੱਖੇ । ਇਸ ਤੋਂ ਇਲਾਵਾ ਸਪੋਕਨ ਇੰਗਲਿਸ਼, ਡਾਂਸ, ਸੰਗੀਤ, ਕੰਪਿਊਟਰ, ਤੈਰਾਕੀ ਅਤੇ ਖੇਡਾਂ (ਬਾਕਸਿੰਗ, ਫੁੱਟਬਾਲ, ਕ੍ਰਿਕੇਟ, ਸਕੇਟਿੰਗ, ਜੂਡੋ, ਬਾਸਕਿਟ-ਬਾਲ) ਦੇ ਬੇਸਿਕ ਸਿਖਾਏ ਗਏ ।ਬੱਚਿਆਂ ਵਿੱਚ ਕੁੱਝ ਨਵਾਂ ਸਿੱਖਣ ਦਾ ਜਜ਼ਬਾ ਸਾਫ ਦਿਖਾਈ  ਦੇ ਰਿਹਾ ਸੀ ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...