` ਵਿਜੀਲੈਂਸ ਨੇ 6000 ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਕੀਤਾ ਕਾਬੂ.. – Azad Tv News
Breaking News
Home » Breaking News » ਵਿਜੀਲੈਂਸ ਨੇ 6000 ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਕੀਤਾ ਕਾਬੂ..

ਵਿਜੀਲੈਂਸ ਨੇ 6000 ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਕੀਤਾ ਕਾਬੂ..

ਚੰਡੀਗੜ•, 11 ਦਸੰਬਰ:
Êਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਗੁਰੂਹਰਸਹਾਏ ਜਿਲਾ ਫਿਰੋਜਪੁਰ  ਵਿਖੇ ਤਾਇਨਾਤ ਕਾਨੂੰਗੋ ਪ੍ਰਦੀਪ ਕੁਮਾਰ ਧਵਨ ਨੂੰ ਰੰਗੇ ਹੱਥੀਂ ਕਾਬੂ ਕੀਤਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗੁਰੂਹਰਸਹਾਏ ਜਿਲਾ ਕਾਨੂੰਗੋ ਪ੍ਰਦੀਪ ਕੁਮਾਰ ਧਵਨ ਨੂੰ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਵਾਸੀ ਪਿੰਡ ਸ਼ਰੀਹ ਵਾਲਾ ਬਰਾੜ ਜ਼ਿਲ•ਾ ਫਿਰੋਜਪੁਰ  ਦੀ ਸ਼ਿਕਾਇਤ ‘ਤੇ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਕਤ ਕਾਨੂੰਗੋ ਵਲੋਂ ਉਸ ਦੀ ਜਮੀਨ ਦੇ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ 6,000 ਰੁਪਏ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਕਰਤਾ ਦੀ ਜਾਣਕਾਰੀ ਨੂੰ ਪੜਚੋਲਣ ਤੋਂ ਬਾਅਦ ਵਿਜੀਲੈਂਸ ਨੇ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਜਸਵਿੰਦਰ ਸਿੰਘ ਤੋਂ 6,000 ਰੁਪਏ ਰਿਸ਼ਵਤ ਲੈਂਦੇ ਹੋਏ ਉਕਤ ਦੋਸ਼ੀ ਕਾਨੂੰਗੋ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੋਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...