` ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਦਾ ਅਹਿਮ ਯੋਗਦਾਨ: ਕਾਂਗੜ ‘ਐਗਰੋਵੈਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ… – Azad Tv News
Breaking News
Home » Punjab » ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਦਾ ਅਹਿਮ ਯੋਗਦਾਨ: ਕਾਂਗੜ ‘ਐਗਰੋਵੈਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ…

ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਦਾ ਅਹਿਮ ਯੋਗਦਾਨ: ਕਾਂਗੜ ‘ਐਗਰੋਵੈਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ…

ਚੰਡੀਗੜ•, 24 ਜਨਵਰੀ
ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਅੱਜ ਇੱਥੇ ‘ਵੇਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਊਰਜਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਅਹਿਮ ਰੋਲ ਨਿਭਾਅ ਰਹੀ ਹੈ।
ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਨੂੰ ਪ੍ਰਫੁੱਲਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਕਿਉਂਕਿ ਅੱਜ ਕੱਲ• ਖੇਤੀਬਾੜੀ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਆ ਰਹੀ ਹੈ। ਉਨ•ਾਂ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੱਡਾ ਯੋਗਦਾਨ ਪਾਵੇਗੀ। ਇਸ ਵਾਸਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ‘ਐਗਰੋ ਵੇਸਟ ਟੂ ਐਨਰਜੀ’ ਉਤੇ ਆਧਾਰਤ ਪ੍ਰਾਜੈਕਟ ਲਾਉਣ ਵਾਸਤੇ ਬਹੁਤ ਮਾਲੀ ਅਤੇ ਹੋਰ ਰਿਆਇਤਾਂ ਦੇ ਰਹੀ ਹੈ। ਜਿਵੇਂ ਕਿ ਪੰਜਾਬ ਸਰਕਾਰ ਆਪਣੀ ਐਨ.ਆਰ.ਐਸ.ਈ. ਪਾਲਿਸੀ ਤਹਿਤ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ, ਜਿਸ ਤਹਿਤ ਇਸ ਖੇਤਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਜ਼ਮੀਨ ਦੀ ਖਰੀਦ/ਲੀਜ਼ ‘ਤੇ ਲੈਣ ਲਈ ਲੱਗਣ ਵਾਲੀ ਅਸ਼ਟਾਮ ਡਿਊਟੀ ‘ਤੇ 100 ਫੀਸਦੀ ਛੋਟ, ਸੀ.ਐਲ.ਯੂ. ਅਤੇ ਈ.ਡੀ.ਸੀ. ਖਰਚੇ ਤੋਂ ਛੋਟ, 100 ਫੀਸਦੀ ਬਿਜਲੀ ਡਿਊਟੀ ਦੀ ਛੋਟ ਅਤੇ ਸੋਲਰ ਪ੍ਰਾਜੈਕਟਾਂ ਲਈ ਪ੍ਰਦੂਸ਼ਣ ਅਤੇ ਵਾਤਾਵਰਨ ਮਨਜ਼ੂਰੀਆਂ ‘ਤੇ ਲਗਦੇ ਖ਼ਰਚੇ ਤੋਂ 100 ਫੀਸਦੀ ਛੋਟ ਦਿੱਤੀ ਗਈ ਹੈ।
ਇਸ ਸਮੱਸਿਆ ਦੇ ਹੱਲ ਲਈ ਕਦਮ ਪੁੱਟਦਿਆਂ ਪੰਜਾਬ ਸਰਕਾਰ/ਪੇਡਾ ਵੱਲੋਂ ਇਸ ਖੇਤਰ ਵਿੱਚ ਮਾਹਿਰ ਕਈ ਨਾਮੀ ਕੰਪਨੀਆਂ ਨਾਲ ‘ਵੇਸਟ ਟੂ ਐਨਰਜੀ ਪ੍ਰਾਜੈਕਟ’ ਲਾਉਣ ਲਈ ਸਮਝੌਤੇ ਕੀਤੇ ਗਏ ਹਨ, ਜਿਨ•ਾਂ ਵਿੱਚੋਂ ਕੁੱਝ ਪ੍ਰਾਜੈਕਟਾਂ ਲਈ ਉਸਾਰੀ ਦਾ ਕੰਮ ਵੱਖ ਵੱਖ ਪੜਾਵਾਂ ਉੱਤੇ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਕਾਨਫਰੰਸ ਸਰਕਾਰ ਦੀਆਂ ਵਾਤਾਵਰਨ ਪੱਖੀ ਕੋਸ਼ਿਸ਼ਾਂ ਵਿੱਚ ਬਹੁਤ ਲਾਭਕਾਰੀ ਸਿੱਧ ਹੋਵੇਗੀ।
ਇਸ ਮੌਕੇ ਚੇਅਰਪਰਸਨ ਪੀ.ਐਸ.ਈ.ਆਰ.ਸੀ. ਕੁਸਮਜੀਤ ਸਿੱਧੂ, ਸ੍ਰੀਮਤੀ ਅਲੈਗਜੈਂਡਰਾ ਫੀਫਰ ਜਰਮਨੀ, ਜੋਹਨਬਰਗਰੇਨ ਸਵੀਡਨ, ਡਾ. ਕ੍ਰਿਸਟੋਫ ਕੈਸਲਰ ਡਾਇਰੈਕਟਰ, ਮੈਂਬਰ ਪੀ.ਐਸ.ਈ.ਆਰ.ਸੀ. ਇੰਜਨੀਅਰ ਐਸ.ਐਸ. ਸਰਨਾ, ਮੈਂਬਰ ਪੀ.ਐਸ.ਈ.ਆਰ.ਸੀ. ਮੈਡਮ ਅੰਜੂਲੀ ਚੰਦਰਾ, ਡਾਇਰੈਕਟਰ ਐਮ.ਐਨ.ਆਰ.ਈ., ਭਾਰਤ ਸਰਕਾਰ ਡਾ. ਜੀ.ਪ੍ਰਸ਼ਾਦ, ਸਾਬਕਾ ਸਲਾਹਕਾਰ ਐਮ.ਐਨ.ਆਰ.ਈ., ਭਾਰਤ ਸਰਕਾਰ ਸ੍ਰੀ ਏ.ਕੇ. ਦੂਸਾ, ਡਾਇਰੈਕਟਰ ਟੈਕਨੀਕਲ ਈਰੇਡਾ ਸ੍ਰੀ ਚਿੰਤਨ ਸ਼ਾਹ, ਡਾ. ਸੁਮਨ ਕੁਮਾਰ ਨਾਬਾਰਡ, ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ. ਅਤੇ ਆਈ.ਓ.ਸੀ.ਐਲਤੋ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...