` ਲੋੜਬੰਦ ਵਿਆਕਤੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਵੰਡੇ ਚੈੱਕ.. – Azad Tv News
Home » Breaking News » ਲੋੜਬੰਦ ਵਿਆਕਤੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਵੰਡੇ ਚੈੱਕ..

ਲੋੜਬੰਦ ਵਿਆਕਤੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਵੰਡੇ ਚੈੱਕ..

ਲ਼ਹਿਰਾਗਾਗਾ ਸੰਭੂ ਗੋਇਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪਿੰਡ ਰਾਏਧਰਾਣਾ ਅਤੇ ਭਾਈ ਕੀ ਪਿਸ਼ੌਰ ਦੇ ਗਰੀਬ ਅਤੇ ਲੋੜਬੰਦ ਵਿਆਕਤੀਆਂ ਨੂੰ ਦਸ-ਦਸ ਹਜ਼ਾਰ ਅਤੇ ਪੰਜ-ਪੰਜ ਹਜਾਰ ਦੇ ਚੱੈਕ ਆਪਣੇ ਅਖਤਿਆਰੀ ਫੰਡ ਵਿੱਚੋਂ ਮਾਲੀ ਮੱਦਦ ਲਈ ਦਿੱਤੇ। ਇਹ ਚੈੱਕ ਪ੍ਰਾਪਤ ਕਰਨ ਵਾਲਿਆਂ ਵਿੱਚ ਜਸਵੀਰ ਕੌਰ ਰਾਏਧਰਾਣਾ, ਕ੍ਰਿਸ਼ਨਾਂ ਕੌਰ ਰਾਏਧਰਾਣਾ, ਸੁਨੀਤਾ ਰਾਣੀ ਭਾਈ ਕੀ ਪਿਸ਼ੌਰ, ਮਨਜੀਤ ਕੌਰ ਲਹਿਰਾ ਅਤੇ ਬਲਦੇਵ ਸਿੰਘ ਲਹਿਰਾ ਆਦਿ ਹਾਜ਼ਰ ਸਨ।ਇਸ ਸਮੇਂ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਨਿਕਟ ਭਵਿੱਖ ਵਿੱਚ ਵੀ ਸ਼ੋਮਣੀ ਕਮੇਟੀ ਵੱਲੋਂ ਅਜਿਹੀ ਮੱਦਦ ਉਨਾਂ ਪਰਿਵਾਰਾਂ ਨੂੰ ਕੀਤੀ ਜਾਵੇਗੀ ਜਿੰਨਾਂ ਦਾ ਕੋਈ ਸਹਾਰਾ ਨਹੀਂ ਹੈ।ਇਸ ਸਮੇਂ ਜਿਲਾ ਪਰਿਸ਼ਦ ਮੈਂਬਰ ਮਦਨ ਸਿੰਘ ਕਲੇਰ, ਬੀਬੀ ਹਰਦੀਪ ਕੌਰ ਰਾਏਧਰਾਣਾ ਹਲਕਾ ਇੰਚਾਰਜ ਇਸਤਰੀ ਵਿੰਗ ਲਹਿਰਾ, ਛੱਜੂ ਸਿੰਘ ਧਾਲੀਵਾਲ ਮੈਂਬਰ ਬਲਾਕ ਸੰਮਤੀ, ਕੌਰ ਸਿੰਘ ਸਰਪੰਚ ਸੇਖੂਵਾਸ ਅਤੇ ਜੀਤ ਸਿੰੰਘ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...