` ਰੋਪੜ ਨੇੜੇ ਕਾਰ ’ਤੇ ਡਿੱਗਾ ਬਜਰੀ ਵਾਲਾ ਟਰੱਕ, ਇੱਕ ਮੌਤ–ਦੋ ਫੱਟੜ..ਭਵਾਨੀਗੜ੍ਹ .ਮੋਟਰਸਾਈਕਲ ਚਾਲਕ ਦੀ ਸੜਕ ਹਾਦਸੇ ‘ਚ ਮੌਤ.. – Azad Tv News
Home » Breaking News » ਰੋਪੜ ਨੇੜੇ ਕਾਰ ’ਤੇ ਡਿੱਗਾ ਬਜਰੀ ਵਾਲਾ ਟਰੱਕ, ਇੱਕ ਮੌਤ–ਦੋ ਫੱਟੜ..ਭਵਾਨੀਗੜ੍ਹ .ਮੋਟਰਸਾਈਕਲ ਚਾਲਕ ਦੀ ਸੜਕ ਹਾਦਸੇ ‘ਚ ਮੌਤ..

ਰੋਪੜ ਨੇੜੇ ਕਾਰ ’ਤੇ ਡਿੱਗਾ ਬਜਰੀ ਵਾਲਾ ਟਰੱਕ, ਇੱਕ ਮੌਤ–ਦੋ ਫੱਟੜ..ਭਵਾਨੀਗੜ੍ਹ .ਮੋਟਰਸਾਈਕਲ ਚਾਲਕ ਦੀ ਸੜਕ ਹਾਦਸੇ ‘ਚ ਮੌਤ..

ਰੋਪੜ–ਚੰਡੀਗੜ੍ਹ ਸੜਕ ’ਤੇ ਜੇਆਰ ਥੀਏਟਰ ਕੋਲ ਬਜਰੀ ਨਾਲ ਲੱਦਿਆ ਇੱਕ ਟਰੱਕ ਪਲਟ ਕੇ ਕਾਰ ਉੱਤੇ ਡਿੱਗ ਪਿਆ। ਇਸ ਹਾਦਸੇ ’ਚ 50 ਸਾਲਾ ਔਰਤ ਦੀ ਮੌਤ ਹੋ ਗਈ, ਜਦ ਕਿ ਉਨ੍ਹਾਂ ਦੇ ਪਤੀ ਤੇ ਪੁੱਤਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਰਾਜਿੰਦਰ ਕੌਰ (50) ਨਿਵਾਸੀ ਅਨੰਦਪੁਰ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੇ ਪਤੀ ਸਤਪਾਲ ਸਿੰਘ (58) ਅਤੇ ਪੁੱਤਰ ਵਰਿੰਦਰ ਪਾਲ ਸਿੰਘ ਫੱਟੜ ਹਨ। ਸ੍ਰੀ ਸਤਪਾਲ ਸਿੰਘ ਦਾ ਕੱਪੜੇ ਦਾ ਕਾਰੋਬਾਰ ਹੈ। ਇਹ ਪਰਿਵਾਰ ਆਪਣੀ ਮਾਰੂਤੀ ਸੁਜ਼ੂਕੀ ਡੀਜ਼ਾਇਰ ਕਾਰ ਰਾਹੀਂ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਜਾ ਰਿਹਾ ਸੀ। ਜਦੋਂ ਉਹ ਜੇਆਰ ਥੀਏਟਰ ਨੇੜੇ ਪੁੱਜੇ, ਉਨ੍ਹਾਂ ਚਮਕੌਰ ਸਾਹਿਬ ਵਾਲ਼ੀ ਸੜਕ ਵੱਲ ਜਾਣ ਲਈ ਜਿਵੇਂ ਹੀ ਸੱਜੇ ਪਾਸੇ ਮੋੜ ਕੱਟਣਾ ਚਾਹਿਆ; ਤਿਵੇਂ ਹੀ ਬਜਰੀ ਨਾਲ ਲੱਦੇ ਟਰੱਕ ਦੇ ਡਰਾਇਵਰ ਨੇ ਵੀ ਉਸੇ ਪਾਸੇ ਜਾਣ ਲਈ ਮੋੜ ਕੱਟਿਆ ਤਾਂ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਕਾਰ ਉੱਤੇ ਡਿੱਗ ਗਿਆ। ਭਵਾਨੀਗੜ੍ਹ -ਪਿੰਡ ਨਾਗਰਾ ਨੇੜੇ ਕਾਰ ਦੀ ਲਪੇਟ ਵਿਚ ਆਉਣ ਨਾਲ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹਰਦੇਵ ਸਿੰਘ ਨਾਗਰਾ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਬਿੱਕਰ ਸਿੰਘ ਵਾਸੀ ਨਾਗਰਾ ਜੋ ਪੀ.ਡਬਲਿਊ.ਡੀ.ਪਬਲਿਕ ਹੈਲਥ ਵਿਭਾਗ ਸੰਗਰੂਰ ਵਿਖੇ ਡਿਊਟੀ ਕਰਦਾ ਸੀ, ਡਿਊਟੀ ਖਤਮ ਕਰਕੇ ਮੋਟਰਸਾਈਕਲ ਤੇ ਪਿੰਡ ਵਾਪਸ ਮੁੜ ਰਿਹਾ ਸੀ ਤਾਂ ਪਿੱਛੋਂ ਆਉਂਦੀ ਇਕ ਤੇਜ਼ ਰਫਤਾਰ ਕਾਰ ਨੇ ਬੜੀ ਲਾਪਰਵਾਹੀ ਨਾਲ ਉਸ(ਬਿੱਕਰ ਸਿੰਘ) ਨੂੰ ਟੱਕਰ ਮਾਰ ਦਿੱਤੀ ਤੇ ਕਾਰ ਸਮੇਤ ਚਾਲਕ ਮੌਕੇ ਤੋਂ ਫਰਾਰ ਹੋ ਗਿਆ

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...