` ਰਾਸ਼ਨ ਵੰਡ ਸਮਾਰੋਹ ਅਤੇ ਮੈਡੀਕਲ ਕੈਂਪ ਲਗਾਇਆ ਗਿਆ.. – Azad Tv News
Home » Breaking News » ਰਾਸ਼ਨ ਵੰਡ ਸਮਾਰੋਹ ਅਤੇ ਮੈਡੀਕਲ ਕੈਂਪ ਲਗਾਇਆ ਗਿਆ..

ਰਾਸ਼ਨ ਵੰਡ ਸਮਾਰੋਹ ਅਤੇ ਮੈਡੀਕਲ ਕੈਂਪ ਲਗਾਇਆ ਗਿਆ..

ਲਹਿਰਾਗਾਗਾ ਸ਼ੰਭੂ ਗੋਇਲ, ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਅਤੇ ਗਉ ਗਰੀਬ ਸੋਸਾਇਟੀ ਵੱਲੋ ਜੀ.ਪੀ.ਐਫ. ਧਰਮਸ਼ਾਲਾ ਲਹਿਰਾਗਾਗਾ ਵਿੱਚ ਸੰਸਥਾਂ ਨੇ ੧੦੬ ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਸੰਸਥਾਂ ਦੇ ਸੰਸਥਾਪਕ ਜਸ਼ ਪੇਂਟਰ ਅਤੇ ਸੰਸਥਾਂ ਦੇ ਮੈਂਬਰਾਂ ਨੇ ਆਪਣੇ ਬੇਸਹਾਰਾ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਿਸ ਵਿੱਚ ਆਟਾ, ਚੀਨੀ, ਚਾਹ ਪੱਤੀ, ਸਾਬਨ, ਦਾਲਾਂ ਆਦਿ ਸ਼ਾਮਿਲ ਹਨ।ਇਹ ਸੰਸਥਾਂ ਉਹਨਾਂ ਗਰੀਬ, ਬੇਸਹਾਰਾ ਵਿਧਵਾ ਅੋਰਤਾਂ ਜਿਨਾਂ ਕੋਲ ਮਕਾਨ ਨਹੀਂ ਤੇ ਛੋਟੇ-ਛੋਟੇ ਬੱਚੇ ਜੋ ਪੜਦੇ ਹਨ ਉਹਨਾਂ ਦੀ ਆਰਥਿਕ ਤੋਰ ਤੇ ਮਦਦ ਵੀ ਕਰਦੀ ਹੈ ।ਇਥੇ ਇਹ ਗੱਲ ਵੀ ਵਰਣਨ ਯੋਗ ਹੈ ਜਿਥੇ ਸੰਸਥਾਂ ਗਰੀਬ ਪਰਿਵਾਰਾ ਦੀ ਮਦਦ ਕਰਦੀ ਹੈ ਉਥੇ ਹਰ ਮਹੀਨੇ ਮੈਡੀਕਲ ਕੈਂਪ ਨੂੰ ਵੀ ਤਰਜੀਹ ਦਿੰਦੀ ਹੈ ਅੱਜ ਗੋਡੇ ਬਦਲਣ ਦੇ ਮਾਹਿਰ ਡਾ.ਸੋਨਿਤ ਅਗਰਵਾਲ ਜਲੰਧਰ ਵਾਲਿਆਂ ਨੇ ਐਮ.ਐਸ. ਆਰਥੋ ਸਬੰਧੀ ੧੧੦ ਮਰੀਜਾ ਦਾ ਚੈਕਅਪ ਕੀਤਾ ਅਤੇ ਇਸਦੇ ਨਾਲ ਹੀ ਪ੍ਰਸਿੱਧ ਡਾ. ਅਜੇ ਕੁਮਾਰ ਐਮ.ਡੀ. ਪਟਿਆਲਾ ਵਾਲਿਆਂ ਨੇ ੮੦ ਮਰੀਜਾਂ ਦਾ ਚੈਕਅਪ ਕੀਤਾ। ਉਹਨਾਂ ਨੇ ਕੰਪਿਊਟਰ ਰਾਇਜਡ ਮਸ਼ੀਨ ਨਾਲ ਮਰੀਜਾਂ ਦੀ ਕੈਲਸ਼ੀਅਮ ਦੀ ਮੁਫਤ ਜਾਂਚ ਕੀਤੀ।ਇਸ ਮੌਕੇ ‘ਤੇ ਸੰਸਥਾਂ ਦੇ ਇਹਨਾਂ ਨੋਜਵਾਨ ਮੈਂਬਰਾਂ ਨੇ ਪੁਰਾ ਸਾਥ ਦਿੱਤਾ ਸੰਸਥਾਪਕ ਜਸ਼ ਪੇਂਟਰ, ਪ੍ਰਧਾਨ ਲੱਬੂ ਰਾਮ ਗੋਇਲ, ਵਾਇਸ ਪ੍ਰਧਾਨ ਤਰਸੇਮ ਚੰਦ, ਚੇਅਰਮੈਨ ਬਾਬੂ ਜ਼ੈ ਪ੍ਰਕਾਸ਼ ਜਿੰਦਲ, ਕੈਸ਼ੀਅਰ ਗੋਰਵ ਵਿੱਕੀ, ਸੈਕਟਰੀ ਆਰ.ਕੇ. ਬਾਂਸਲ, ਜੋਤ ਇੰਚਾਰਜ ਗੋਰਾ ਲਾਲ, ਸੁਰੇਸ਼ ਠੇਕੇਦਾਰ, ਜੀ.ਪੀ.ਐਫ ਦੇ ਪ੍ਰਧਾਨ ਸੰਦੀਪ ਦੀਪੂ, ਸੰਜੀਵ ਕੁਮਾਰ ਰੋਡਾ, ਹਿਤੇਸ਼ ਕੁਮਾਰ, ਸੁਰੇਸ਼ ਕੁਮਾਰ ਪੱਪਾ, ਰਮੇਸ਼ ਕੱਪੜੇ ਵਾਲੇ , ਬਲਵੰਤ ਬਿਲੂ ,ਜਗਸੀਰ ਸਿੰਘ ਜਵਾਹਰ ਵਾਲਾ ਅਤੇ ਸੰਸਥਾਂ ਦੇ ਪ੍ਰੈਸ ਸਕੱਤਰ ਅਨਿਲ ਕੁਮਾਰ ‘ਲਿੱਲੀ’ ਵੀ ਹਾਜ਼ਿਰ ਹੋਏ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...