` ਰਾਜਪਾਲ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਰੈਡ ਕਰਾਸ ਐਵਾਰਡ ਪ੍ਰਦਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੀਤੇ ਬਿਹਤਰੀਨ ਭਲਾਈ ਕਾਰਜਾਂ ਲਈ ਕੀਤਾ ਗਿਆ ਸਨਮਾਨਿਤ.. – Azad Tv News
Breaking News
Home » Breaking News » ਰਾਜਪਾਲ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਰੈਡ ਕਰਾਸ ਐਵਾਰਡ ਪ੍ਰਦਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੀਤੇ ਬਿਹਤਰੀਨ ਭਲਾਈ ਕਾਰਜਾਂ ਲਈ ਕੀਤਾ ਗਿਆ ਸਨਮਾਨਿਤ..

ਰਾਜਪਾਲ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਰੈਡ ਕਰਾਸ ਐਵਾਰਡ ਪ੍ਰਦਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੀਤੇ ਬਿਹਤਰੀਨ ਭਲਾਈ ਕਾਰਜਾਂ ਲਈ ਕੀਤਾ ਗਿਆ ਸਨਮਾਨਿਤ..

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਲੋਕ ਸੇਵਾ ਦੀ ਮੁਹਿੰਮ ਨੂੰ ਲੋਕ ਲਹਿਰ ਵਜੋਂ ਉਤਸ਼ਾਹਿਤ ਕਰਾਂਗੇ: ਘਨਸ਼ਿਆਮ ਥੋਰੀ
ਸੰਗਰੂਰ, 9 ਜੂਨ:
ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸੰਗਰੂਰ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੂੰ ਰੈਡ ਕਰਾਸ ਸੁਸਾਇਟੀ ਦੀਆਂ ਬਿਹਤਰੀਨ ਲੋਕ ਭਲਾਈ ਪ੍ਰਾਪਤੀਆਂ ਲਈ ਰੈਡ ਕਰਾਸ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਮੈਗਸੀਪਾ, ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੌਰਾਨ ਸ਼੍ਰੀ ਘਨਸ਼ਿਆਮ ਥੋਰੀ ਨੇ ਇਹ ਸਨਮਾਨ ਪ੍ਰਾਪਤ ਕੀਤਾ।
ਐਵਾਰਡ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ‘ਚ ਲੋਕ ਸੇਵਾ ਦੀ ਇਸ ਮੁਹਿੰਮ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਲੋਕ ਲਹਿਰ ਵਜੋਂ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈਡ ਕਰਾਸ ਦੇ ਰਾਹੀਂ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਮਦਦ ਪਹੁੰਚਾਉਣ ਦੇ ਯਤਨ ਹੋਰ ਵੀ ਤੇਜ਼ੀ ਨਾਲ ਅਮਲ ਵਿੱਚ ਲਿਆਂਦੇ ਜਾਣਗੇ ਅਤੇ ਐਵਾਰਡ ਰਾਹੀਂ ਪ੍ਰਾਪਤ ਹੋਈ ਹੱਲਾਸ਼ੇਰੀ ਭਵਿੱਖ ਵਿੱਚ ਸਾਡੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਵਾਧਾ ਕਰੇਗੀ। ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੀ ‘ਸਾਡੀ ਰਸੋਈ’ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਲੋੜਵੰਦ ਲੋਕ ਮਹਿਜ਼ ਦਸ ਰੁਪਏ ਨਾਲ ਮਿਆਰੀ ਭੋਜਨ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਬ ਡਵੀਜ਼ਨ ਪੱਧਰ ‘ਤੇ ਵੀ ਸਾਂਝੀ ਰਸੋਈ ਸਥਾਪਤ ਕੀਤੀ ਜਾਵੇਗੀ ਤਾਂ ਜੋ ਵੱਡੀ ਗਿਣਤੀ ਲੋੜਵੰਦਾਂ ਨੂੰ ਇਸ ਦਾ ਲਾਭ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਮੈਡੀਕਲ ਕੈਂਪ ਲਗਾ ਕੇ ਵੀ ਲੋਕ ਸੇਵਾ ਕੀਤੀ ਜਾਂਦੀ ਹੈ ਅਤੇ ਅੰਗਹੀਣਾਂ ਨੂੰ ਟਰਾਈਸਾਈਕਲ ਤੇ ਮਹਿਲਾ ਸ਼ਸਕਤੀਕਰਨ ਵਜੋਂ ਗਰੀਬ ਔਰਤਾਂ ਨੂੰ ਸਿਲਾਈ ਮਸ਼ੀਨਾਂ ਪ੍ਰਦਾਨ ਕਰਨਾ ਰੈਡ ਕਰਾਸ ਸੁਸਾਇਟੀ ਦੇ ਅਹਿਮ ਉਪਰਾਲਿਆਂ ਵਿੱਚ ਸ਼ਾਮਲ ਹੈ।
ਕੈਪਸ਼ਨ:
ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੌਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੂੰ ਲੋਕ ਭਲਾਈ ਕਾਰਜਾਂ ਲਈ ਰੈਡ ਕਰਾਸ ਐਵਾਰਡ ਪ੍ਰਦਾਨ ਕਰਦੇ ਹੋਏ।
कार्यलय जिला लोक संपर्क अफसर, संगरूर
राज्यपाल पंजाब द्धारा डिप्टी कमिशनर घनश्याम थोरी को रेड क्रास अवार्ड प्रदान
जिला रेड क्रास सोसायटी द्धारा किये बेहतरीन भलाई कार्यो के लिए किया गया सम्मानित
लोक सेवा की मुहिम को लोग लहर द्धारा उत्साहित करेंगेः घनश्याम थोरी
संगरूर, 9 जूनः
पंजाब के राज्यपाल श्री वी. पी सिंह बदनौर द्धारा जिला रेड क्रास सोसायटी संगरूर के चेयरमैन और डिप्टी कमिशनर श्री घनश्याम थोरी को रेड क्रास सोसायटी की बेहतरीन लोक भलाई प्राप्तियों के लिए रेड क्रास अवार्ड प्रदान किया गया है। मैगसीपा, चंडीगढ़ में आयोजित एक शानदार समागम दौरान श्री घनश्याम थोरी ने यह सम्मान प्राप्त किया।
अवार्ड पर खुशी जाहर करते श्री थोरी ने कहा कि जिला संगरूर में लोक सेवा की इस मुहिम को जिला रेड क्रास सोसायटी के द्वारा लोक लहर द्धारा उत्साहित किया जायेगा। उन्होंने कहा कि रेड क्रास के द्वारा अधिक से अधिक जरूरतमंद लोगों को मदद पहुँचाने के यत्न ओर भी तेजी के साथ अमल में लाए जाएंगे और अवार्ड के द्वारा प्राप्त हुई प्रोत्साहन भविष्य में हमारी प्राप्तियों की सूची में विस्तार करेगी। श्री घनश्याम थोरी ने कहा कि जिला रेड क्रास सोसायटी द्धारा चलाई जा रही‘ सांझी रसोई‘के द्वारा हररोज बड़ी संख्या में जरूरतमंद लोग केवल दस रुपए में भोजन खा रहे हैं। उन्होंने कहा कि अब सब डिविजन स्तर पर भी सांझी रसोई स्थापित की जायेगी जिससे बड़ी संख्या में जरूरतमंदों को इस का लाभ हासिल हो सके। उन्होंने कहा कि समय- समय पर मैडीकल कैंप लगा कर भी लोक सेवा की जाती है और अंगहीनों को ट्राईसाईकल और महिला शसकतीकरन के तौर पर गरीब औरतें को सिलाई मशीनें प्रदान करना रेड क्रास सोसायटी के अहम उपरालों में शामिल है।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...