` ਮੰਗਾਂ ਨੂੰ ਲੈ ਕੇ ਕੀਤੀ ਕਲਮਛੋੜ ਹੜਤਾਲ ਅਤੇ ਨਾਅਰੇਬਾਜ਼ੀ… – Azad Tv News
Home » Breaking News » ਮੰਗਾਂ ਨੂੰ ਲੈ ਕੇ ਕੀਤੀ ਕਲਮਛੋੜ ਹੜਤਾਲ ਅਤੇ ਨਾਅਰੇਬਾਜ਼ੀ…

ਮੰਗਾਂ ਨੂੰ ਲੈ ਕੇ ਕੀਤੀ ਕਲਮਛੋੜ ਹੜਤਾਲ ਅਤੇ ਨਾਅਰੇਬਾਜ਼ੀ…

ਮੰਗਾਂ ਨੂੰ ਲੈ ਕੇ ਕੀਤੀ ਕਲਮਛੋੜ ਹੜਤਾਲ ਅਤੇ ਨਾਅਰੇਬਾਜ਼ੀ
ਸੰਮਤੀ ਮੁਲਾਜ਼ਮਾਂ ਦੀ ਹੜਤਾਲ ਪੰੰਜਵੇਂ ਦਿਨ ਵਿੱਚ ਦਾਖਲ

ਲਹਿਰਾਗਾਗਾ ਸ਼ੰਭੂ ਗੋਇਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਲਾਰਿਆਂ ਤੋਂ ਤੰਗ ਆ ਕੇ ਸਥਾਨਕ ਬੀ.ਡੀ.ਪੀ.ਓ. ਦਫਤਰ ਲਹਿਰਾਗਾਗਾ ਦੇ ਸਮੂਹ ਸੰਮਤੀ ਮੁਲਾਜ਼ਮ ਅਤੇ ਪੰਚਾਇਤ ਸਕੱਤਰਾਂ ਵੱਲੋਂ ਕਲਮਛੋੜ ਹੜਤਾਲ ਪੰਜਵੇਂ ਦਿਨ ਵਿੱਚ ਦਾਖਲ ਹੋਈ ਹੈ। ਮੁਲਾਜ਼ਮਾਂ ਨੇ ਸਰਕਾਰ ਖਿਲਾਫ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੂ ਵੀ  ਕੀਤੀ ।ਇਸ ਧਰਨੇ ਨੂੰ ਸੰਬੋਧਿਤ ਕਰਦਿਆਂ ਹਰਦੀਪ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਲਹਿਰਾਗਾਗਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਾਡੀਆਂ ਅਹਿਮ ਮੰਗਾਂ ਜਿਵੇਂ ਕਿ ਸੰਮਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਸਰਕਾਰੀ ਖਜ਼ਾਨੇ ਰਾਹੀਂ ਲਗਾਤਾਰ ਜਾਰੀ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਪੰਚਾਇਤ ਅਫਸਰ ਅਤੇ ਸੁਪਰਡੈਂਟ ਨੂੰ ਕਾਰਜ ਸਾਧਕ ਅਫਸਰ, ਪੰਚਾਇਤ ਸੰਮਤੀ ਦੀ ਅਸਾਮੀ ਤੇ ਤਰੱਕੀ ਦੇਣਾ ਆਦਿ ਮਹਿਕਮੇ ਵੱਲੋਂ ਮੰਨਣ ਦੀ ਬਜਾਏ ਲਗਾਤਾਰ ਲਾਰੇ ਲਾਏ ਜਾ ਰਹੇ ਹਨ । ਜਿਸਦੇ ਰੋਸ ਵਜੋਂ ਸਮੂਹ ਸੰਮਤੀ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਸ਼ੁਰੂ ਕੀਤੀ ਹੈ। ਧਰਨਾਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਇਸ ਮੌਕੇ ਗੁਰਦੀਪ ਸਿੰਘ ਪੰਚਾਇਤ ਅਫਸਰ, ਵਰਿੰਦਰ ਸਿੰਘ, ਪੰਚਾਇਤ ਸਕੱਤਰ, ਸੁਨੀਲ ਕੁਮਾਰ ਮਿੱਤਲ, ਹਰਮੇਸ਼ ਕੁਮਾਰ ਪੰਚਾਇਤ ਸਕੱਤਰ, ਗੁਰਤੇਜ ਸਿੰਘ, ਗੁਰਸੇਵਕ ਸਿੰਘ, ਗੁਰਜੰਟ ਸਿੰਘ ਟੈਕਸ ਕੁਲੈਕਟਰ ਅਤੇ ਸਾਰੇ ਸੰਮਤੀ ਕਰਮਚਾਰੀ ਹਾਜ਼ਰ ਸਨ

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...