` ਮ੍ਰਿਤਕ ਨੌਜਵਾਨ ਨੂੰ ਇੰਨਸਾਫ ਦਵਾਉਣ ਲਈ ਲਾਇਆ ਥਾਣੇ ਮੂਹਰੇ ਧਰਨਾ, ਪਰਿਵਾਰ ਨੂੰ ਜਲਦੀ ਦਵਾਇਆ ਜਾਵੇਗਾ ਇੰਨਸਾਫ – ਸਿਟੀ ਇੰਚਾਰਜ – Azad Tv News
Home » Breaking News » ਮ੍ਰਿਤਕ ਨੌਜਵਾਨ ਨੂੰ ਇੰਨਸਾਫ ਦਵਾਉਣ ਲਈ ਲਾਇਆ ਥਾਣੇ ਮੂਹਰੇ ਧਰਨਾ, ਪਰਿਵਾਰ ਨੂੰ ਜਲਦੀ ਦਵਾਇਆ ਜਾਵੇਗਾ ਇੰਨਸਾਫ – ਸਿਟੀ ਇੰਚਾਰਜ

ਮ੍ਰਿਤਕ ਨੌਜਵਾਨ ਨੂੰ ਇੰਨਸਾਫ ਦਵਾਉਣ ਲਈ ਲਾਇਆ ਥਾਣੇ ਮੂਹਰੇ ਧਰਨਾ, ਪਰਿਵਾਰ ਨੂੰ ਜਲਦੀ ਦਵਾਇਆ ਜਾਵੇਗਾ ਇੰਨਸਾਫ – ਸਿਟੀ ਇੰਚਾਰਜ

ਲਹਿਰਾਗਾਗਾ ਸ਼ੰਭੂ ਗੋਇਲ – ਸਥਾਨਾਕ ਸ਼ਹਿਰ ਦੇ ਅੰਦਰ ਇੱਕ ਯੋਗੀ ਜਾਤੀ ਨਾਲ ਸਬੰਧਤ ਨੌਜਵਾਨ ਨੂੰ ਇਨਸਾਫ ਦਵਾਉਣ ਲਈ ਟਰੇਡ ਯੂਨੀਅਨ ਕੌਸਲ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਬਾਗੀ ਦੀ ਆਗਵਾਈ ਹੇਠ ਸੈਂਕੜੇ ਮਰਦ ਔਰਤਾਂ ਅਨਾਜ ਮੰਡੀ ਵਿੱਚ ਇਕੱਠੇ ਹੋਏ।ਇਸ ਉਪਰੰਤ ਪੁਲਸ ਚੌਕੀ ਅੱਗੇ ਧਰਨਾ ਲਾਇਆ ਅਤੇ ਪਿਲਸ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੋਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਾਗੀ, ਮਜਦੂਰ ਮੁੱਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਛਾਜਲੀ, ਟਰੇਡ ਯੂਨੀਅਨ ਕੌਸਲ ਬਲਾਕ ਜਰਨਲ ਸਕੱਤਰ ਸੁਖਜਿੰਦਰ ਸਿੰਘ ਭੁਟਾਲ ਕਲਾਂ, ਬੀਰਬਲ ਸਿੰਘ ਲਹਿਲ ਕਲਾਂ, ਕਾਮਰੇਡ ਮਹਿੰਦਰ ਸਿੰਘ ਲਹਿਰਾ, ਬਲਵਿੰਦਰ ਸਿੰਘ ਕਾਮਰੇਡ ਖੰਡੇਬਾਦ ਆਦਿ ਨੇ ਦੱਸਿਆ ਕਿ ਯੋਗੀ ਬਰਾਦਰੀ ਨਾਲ ਸਬੰਧਿਤ ਇੱਕ ਸੋਮੀ ਨਾਮ ਦਾ ਲੜਕਾ ਸਾਊਡ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਉਸ ਦੀ ਇੱਕ ਸੜਕ ਹਾਦਸੇ ਵਿੱਚ ਪਿਛਲੇ ਮਹੀਨੇ ਹਿਸਾਰ ਨੇੜੇ ਮੌਤ ਹੋ ਗਈ ਸੀ।ਪਰ ਉਕਤ ਦੁਕਾਨਦਾਰ ਨੇ ਪਰਿਵਾਰ ਦੀ ਕੋਈ ਵੀ ਆਰਥਿਕ ਮਦੱਦ ਨਹੀ ਕੀਤੀ, ਜਿਸ ਦੇ ਰੋਸ ਵਜੋ ਇਹ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ।ਇਸ ਧਰਨੇ ਸਬੰਧੀ ਸਿਟੀ ਇੰਚਾਰਜ ਧਰਮਵੀਰ ਚੌਧਰੀ ਨੇ ਕਿਹਾ ਧਰਨਕਾਰੀਆਂ ਨੂੰ ਵਿਸਵਾਸ਼ ਦਵਾਇਆ ਕਿ ਜਲਦੀ ਤੋ ਜਲਦੀ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ, ਧਰਨਾਕਾਰੀਆਂ ਨੇ ਇਸ ਤੇ ਸਹਿਮਤ ਹੁੰਦੇ ਹੋਏ ਧਰਨਾ ਸਮਾਪਤ ਕਰ ਦਿੱਤਾ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...