` ਮੁੱਖ ਮੰਤਰੀ ਦੇ ਸਲਾਹਕਾਰ ਨੇ ਦੀਪਕ ਸਿੰਗਲਾ ਦੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਕੀਤੀ ਰਿਲੀਜ਼ ਜੋਤਿਸ਼ ਦੇ ਰਹੱਸਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਕੀਤੀ ਪ੍ਰਸੰਸਾ.. – Azad Tv News
Home » Punjab » ਮੁੱਖ ਮੰਤਰੀ ਦੇ ਸਲਾਹਕਾਰ ਨੇ ਦੀਪਕ ਸਿੰਗਲਾ ਦੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਕੀਤੀ ਰਿਲੀਜ਼ ਜੋਤਿਸ਼ ਦੇ ਰਹੱਸਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਕੀਤੀ ਪ੍ਰਸੰਸਾ..

ਮੁੱਖ ਮੰਤਰੀ ਦੇ ਸਲਾਹਕਾਰ ਨੇ ਦੀਪਕ ਸਿੰਗਲਾ ਦੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਕੀਤੀ ਰਿਲੀਜ਼ ਜੋਤਿਸ਼ ਦੇ ਰਹੱਸਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਕੀਤੀ ਪ੍ਰਸੰਸਾ..

ਚੰਡੀਗੜ•, 22 ਫਰਵਰੀ:
ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਸ. ਭਾਰਤ ਇੰਦਰ ਚਾਹਲ ਨੇ ਜੇ.ਡਬਲਿਊ ਮੈਰਿਟ, ਚੰਡੀਗੜ• ਵਿਖੇ ਕਰਵਾਏ ਇਕ ਸਮਾਰੋਹ ਵਿਚ ਡਾ. ਦੀਪਕ ਸਿੰਗਲਾ ਵੱਲੋਂ ਜੋਤਿਸ਼ ਬਾਰੇ ਲਿਖੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਨੂੰ ਰਿਲੀਜ਼ ਕੀਤਾ।
ਜੋਤਿਸ਼ ਦੇ ਰਹੱਸਾਂ ਨੂੰ ਸੁਲਝਾਉਣ ਲਈ ਲੇਖਕ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਸ. ਚਾਹਲ ਨੇ ਲੋਕਾਂ ਦੇ ਜੀਵਨ ਵਿੱਚ ਗ੍ਰਹਿ ਚਾਲ ਦੇ ਪ੍ਰਭਾਵ ਨੂੰ ਅੰਧ-ਵਿਸ਼ਵਾਸ ਦੀ ਬਜਾਇ ਜੋਤਿਸ਼ ਸ਼ਾਸਤਰ ਨਾਲ ਜੁੜੇ ਵਿਗਿਆਨਕ ਤੱਥਾਂ ਨਾਲ ਸਮਝਾਉਣ ਦੇ ਯਤਨਾਂ ਲਈ ਲੇਖਕ ਨੂੰ ਸਰਾਹਿਆ।
ਨੋਸ਼ਨ ਪ੍ਰੈਸ ਨੇ ਡਾ. ਦੀਪਕ ਸਿੰਗਲਾ ਦੀ ਇਸ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਨੂੰ ਪ੍ਰਕਾਸ਼ਿਤ ਕੀਤਾ। ਪੜ•ਨ ਅਤੇ ਅਮਲ ਵਿਚ ਲਿਆਉਣ ਲਈ ਬੇਹੱਦ ਆਸਾਨ ਤਰੀਕੇ ਵਾਲੀ ਇਹ ਪੁਸਤਕ ਉੱਚ ਯੋਗਤਾ ਪ੍ਰਾਪਤ ਵੈਦਿਕ ਜੋਤਿਸ਼ੀ ਵੱਲੋਂ ਲਿਖੀ ਗਈ ਹੈ। ਇਹ ਪੁਸਤਕ ਉਨ•ਾਂ ਲੋਕਾਂ ਲਈ ਇੱਕ ਖ਼ਜ਼ਾਨਾ ਹੈ ਜੋ ਜੋਤਿਸ਼ ਸ਼ਾਸਤਰ ਦੇ ਦੋਸ਼ਾਂ ਨੂੰ ਸੁਲਝਾਉਣਾ ਤੇ ਉਨ•ਾਂ ਕਾਬੂ ਪਾਉਣਾ ਚਾਹੁੰਦੇ ਹਨ।
ਸ਼ੁਰੂਆਤ ਵਿਚ ਇਹ ਪੁਸਤਕ ਦਰਸਾਉਂਦੀ ਹੈ ਕਿ ਮਨੁੱਖੀ ਜੀਵਨ ਤਾਰਿਆਂ ਦੁਆਰਾ ਕਿਵੇਂ ਪ੍ਰਭਾਵਿਤ ਹੁੰਦਾ ਹੈ ਅਤੇ ਅਸੀਂ ਕਿਵੇਂ ਆਪਣੀ ਖੁਸ਼ਹਾਲੀ ਲਈ ਸਹਾਈ ਰਾਹ ਲੱਭ ਕੇ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ।
ਇਸ ਪੁਸਤਕ ਦਾ ਦੂਜਾ ਭਾਗ 9 ਵੱਖੋ-ਵੱਖਰੇ ਦੋਸ਼ਾਂ ਅਤੇ ਉਨ•ਾਂ ਦੇ ਇਲਾਜ ਤਰੀਕਿਆਂ ਨੂੰ ਵਿਸਥਾਰ ਨਾਲ ਸਪੱਸ਼ਟ ਕਰਦਾ ਹੈ। ਪੁਸਤਕ ਦਾ ਤੀਜਾ ਅਤੇ ਅੰਤਿਮ ਭਾਗ 11 ਵੱਖੋ-ਵੱਖਰੇ ਅਸ਼ੁੱਭ ਯੋਗਾਂ ਅਤੇ ਉਨ•ਾਂ ਦੇ ਉਪਾਵਾਂ ਬਾਰੇ ਸਪੱਸ਼ਟ ਕਰਦਾ ਹੈ।
ਡਾ. ਸਿੰਗਲਾ ਵੱਲੋਂ ਉਨ•ਾਂ ਦੀ ਕਿਤਾਬ ਵਿੱਚ ਦੱਸੇ ਗਏ ਉਪਾਅ ਨੂੰ ਕੋਈ ਵੀ ਅਪਣਾ ਸਕਦਾ ਹੈ। ਇਹ ਮਹਿਜ਼ ਉਹ ਉਪਾਅ ਨਹੀਂ, ਜੋ ਲੇਖਕ ਨੇ ਕਿਤਾਬ ਰਾਹੀਂ ਆਪਣੇ ਪਾਠਕਾਂ ਨੂੰ ਸੁਝਾਏ ਹਨ, ਸਗੋਂ ਇਹ ਅਜਿਹੇ ਉਪਾਅ ਹਨ ਜੋ ਲੇਖਕ ਨੇ ਲੰਮੇ ਤਜਰਬੇ ਸਦਕਾ ਲੋਕਾਂ ਨੂੰ ਸੁਝਾਏ ਹਨ ਅਤੇ ਇਨ•ਾਂ ਨੂੰ ਅਪਣਾ ਕੇ ਲੋਕਾਂ ਨੂੰ ਮਿਲੇ ਚੰਗੇ ਨਤੀਜੇ ਵੀ ਦੇਖੇ ਹਨ। ਸੁਖਾਲੇ ਤੇ ਸਾਦੇ ਢੰਗ  ਨਾਲ ਲਿਖੀ ਇਹ ਕਿਤਾਬ ਪਾਠਕਾਂ ਨੂੰ ਖੁਸ਼ੀ ਤੇ ਹੈਰਾਨੀ ਦੇ ਭਾਵਾਂ ਨਾਲ ਭਰ ਦਿੰਦੀ ਹੈ।
ਡਾ. ਸਿੰਗਲਾ ਪਿਛਲੇ ਕਈ ਸਾਲਾਂ  ਤੋਂ ਇੱਕ ਉੱਘੇ ਵੈਦਿਕ ਜੋਤਿਸ਼ੀ ਹਨ, ਜਿਨ•ਾਂ ਨੇ ਆਪਣੇ ਸੁਚੱਜੇ ਕੰਮ ਨਾਲ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਤੇ ਬਿਹਤਰ ਬਣਾਈਆਂ ਹਨ। ਆਪਣੇ ਪੇਸ਼ੇਵਰ  ਜੀਵਨ ਦੌਰਾਨ ਉਨ•ਾਂ ਨੇ ਆਪਣੇ ਸੁਹਿਰਦ ਤੇ ਚੰਗੇ ਕੰਮ ਸਦਕਾ ਕਈ ਐਵਾਰਡ ਜਿੱਤੇ ਤੇ ਨਾਮਣਾ ਖੱਟਿਆ ਹੈ। ਡਾ. ਸਿੰਗਲਾ ਇਕ  ਵਾਸਤੂ ਸਲਾਹਕਾਰ, ਅਧਿਆਤਮਕ ਸਲਾਹਕਾਰ ਅਤੇ ਸਮਾਜ ਸੇਵਕ ਵੀ ਹਨ।
ਇਹ ਕਿਤਾਬ ਨੋਸ਼ਨ ਪ੍ਰੈਸ ਬੁੱਕ ਸਟੋਰ ਅਤੇ ਐਮਾਜ਼ੌਨ ਤੇ ਫਲਿੱਪਕਾਰਟ ਵਰਗੇ ਪੋਰਟਲਾਂ ‘ਤੇ ਈ-ਬੁੱਕ ਫਾਰਮੈਟ ਤੇ ਪੇਪਰ ਫਾਰਮੈਟਜ਼ ਵਿੱਚ ਉਪਲਬਧ ਹੈ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...