` ਮੁਲਾਜ਼ਮ ਕਮੇਟੀ ਨੇ ਚੁੱਕਿਆ ਰੁੱਖਾਂ ਦੀ ਦੇਖਭਾਲ ਕਰਨ ਦਾ ਬੀੜਾ.. – Azad Tv News
Home » Breaking News » ਮੁਲਾਜ਼ਮ ਕਮੇਟੀ ਨੇ ਚੁੱਕਿਆ ਰੁੱਖਾਂ ਦੀ ਦੇਖਭਾਲ ਕਰਨ ਦਾ ਬੀੜਾ..

ਮੁਲਾਜ਼ਮ ਕਮੇਟੀ ਨੇ ਚੁੱਕਿਆ ਰੁੱਖਾਂ ਦੀ ਦੇਖਭਾਲ ਕਰਨ ਦਾ ਬੀੜਾ..

ਮੁਲਾਜ਼ਮ ਕਮੇਟੀ ਨੇ ਚੁੱਕਿਆ ਰੁੱਖਾਂ ਦੀ ਦੇਖਭਾਲ ਕਰਨ ਦਾ ਬੀੜਾ

ਲ਼ਹਿਰਾਗਾਗਾ ਸ਼ੰਭੂ ਗੋਇਲ, ਮੁਲਾਜ਼ਮ ਕਮੇਟੀ ਪਿੰਡ ਘੋੜੇਨਬ ਵੱਲੋਂ ਪਹਿਲਾਂ ਲਾਏ ਗਏ ਰੁੱਖਾਂ ਦੀ ਦੇਖਭਾਲ ਕਰਨ ਦਾ ਬੀੜਾ ਚੁੱਕਿਆ ਹੈ। ਇਸ ਵਾਰੇ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਅੱਜ ਕੱਲ੍ਹ ਵਣ-ਮਹਾਂਉਤਸਵ, ਤੰਦਰੁਸਤ ਮਿਸ਼ਨ ਪੰਜਾਬ ਅਤੇ ਹੋਰ ਸੰਸਥਾਵਾਂ ਰਾਹੀਂ ਰੁੱਖ ਲਗਾਉਣ ਦੀ ਹੋੜ ਲੱਗੀ ਹੋਈ ਹੈ ਜੋ ਕਿ ਮਾੜੀ ਗੱਲ ਨਹੀਂ, ਬਹੁਤ ਵਧੀਆ ਉਪਰਾਲਾ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਲਾਏ ਦਰੱਖਤਾਂ ਦੀ ਦੇਖਭਾਲ ਕਰਨੀ। ਰੁੱਖ ਲਾ ਕੇ ਉਨ੍ਹਾਂ ਵਿੱਚ ਪਾਣੀ ਪਾਉਣਾ ਅਤੇ ਪਸ਼ੂਆਂ ਆਦਿ ਤੋਂ ਬਚਾਅ ਕਰਨ ਨਾਲ ਹੀ ਦਰੱਖਤ ਵੱਡੇ ਹੁੰਦੇ ਹਨ ਨਹੀਂ ਤਾਂ ੮੦ ਫੀਸਦੀ ਹੀ ਦਰੱਖਤ ਸਾਂਭ ਸੰਭਾਲ ਤੋਂ ਬਗੈਰ ਸੁੱਕ ਜਾਂਦੇ ਹਨ। ਇਸ ਲਈ ਹਰੇਕ ਪਿੰਡ ਵਿੱਚ ਕਲੱਬਾਂ ਜਾਂ ਸੰਸਥਾਵਾਂ ਵੱਲੋਂ ਰੁੱਖ ਦੇਖਭਾਲ ਅਭਿਆਨ ਵੀ ਚਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੇਖਭਾਲ ਕਰਨ ਨਾਲ ਇਹ ਛੋਟੇ ਪੌਦੇ ਇੱਕ ਦਿਨ ਦਰੱਖਤ ਬਣ ਸਕਣ ਅਤੇ ਪੰਜਾਬ ਵਿੱਚੋਂ ਪ੍ਰਦੂਸ਼ਣ ਖਤਮ ਹੋ ਸਕੇ। ਇਸ ਸਮੇ ਉਨ੍ਹਾਂ ਨਾਲ ਮੁਲਾਜ਼ਮ ਕਮੇਟੀ ਦੇ ਹੋਰ ਵੀ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...