` ਭਵਾਨੀਗੜ੍ਹ ਦੇ ਰੌਸ਼ਨਵਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ 550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ: ਵਿਜੈ ਇੰਦਰ ਸਿੰਗਲਾ – Azad Tv News
Home » Breaking News » ਭਵਾਨੀਗੜ੍ਹ ਦੇ ਰੌਸ਼ਨਵਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ 550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ: ਵਿਜੈ ਇੰਦਰ ਸਿੰਗਲਾ

ਭਵਾਨੀਗੜ੍ਹ ਦੇ ਰੌਸ਼ਨਵਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ 550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ: ਵਿਜੈ ਇੰਦਰ ਸਿੰਗਲਾ

ਭਵਾਨੀਗੜ੍ਹ ਦੇ ਰੌਸ਼ਨਵਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ
550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ: ਵਿਜੈ ਇੰਦਰ ਸਿੰਗਲਾ

* ‘ਸੰਗਰੂਰ ਵਿਕਾਸ ਯਾਤਰਾ’ ਦੇ ਤੀਜੇ ਦਿਨ 8 ਪਿੰਡਾਂ ਦਾ ਪੈਦਲ ਦੌਰਾ ਕਰਕੇ ਪੰਚਾਇਤਾਂ ਨੂੰ 60 ਲੱਖ ਦੀਆਂ ਗਰਾਂਟਾਂ ਵੰਡੀਆਂ
*ਕੈਬਨਿਟ ਮੰਤਰੀ ਵੱਲੋਂ ਰੋਸ਼ਨਵਾਲਾ ਵਿਖੇ ਬਣ ਰਹੇ ਡਿਗਰੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਅਚਨਚੇਤ ਨਿਰੀਖਣ
* ‘ਸੰਗਰੂਰ ਵਿਕਾਸ ਯਾਤਰਾ’ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ, 3 ਮਾਰਚ ਤੱਕ 111 ਕਿਲੋਮੀਟਰ ਦੂਰੀ ਕਰਨਗੇ ਤੈਅ

ਰੌਸ਼ਨਵਾਲਾ (ਭਵਾਨੀਗੜ੍ਹ/ਸੰਗਰੂਰ), 1 ਮਾਰਚ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਰੌਸ਼ਨਵਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਉਹ ‘ਸੰਗਰੂਰ ਵਿਕਾਸ ਯਾਤਰਾ’ ਦੇ ਤੀਜੇ ਦਿਨ ਡਿਗਰੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਅਚਨਚੇਤ ਨਿਰੀਖਣ ਕਰਨ ਲਈ ਪੁੱਜੇ ਸਨ।
ਕਾਲਜ ਦੇ ਨਿਰਮਾਣ ਕਾਰਜਾਂ ਵਿੱਚ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ਵਿੱਚ ਵਿਸ਼ੇਸ਼ ਰੁਚੀ ਜ਼ਾਹਰ ਕਰਦਿਆਂ ਸ੍ਰੀ ਸਿੰਗਲਾ, ਜੋ ਖ਼ੁਦ ਇੰਜਨੀਅਰਿੰਗ ਗਰੈਜੁਏਟ ਹਨ, ਨੇ ਕੰਪਰੈਸ਼ਨ ਟੈਸਟਿੰਗ ਮਸ਼ੀਨ ਵਿੱਚ ਕੰਕਰੀਟ ਬਲਾਕ ਦੀ ਸਮਰੱਥਾ ਪਰਖੀ। ਇਸ ਪ੍ਰੀਖਣ ਦੇ ਨਤੀਜਿਆਂ ਤੋਂ ਖ਼ੁਸ਼ ਸ੍ਰੀ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਾਰੇ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਸੈਂਟੀਮੀਟਰ*15 ਸੈਂਟੀਮੀਟਰ*15 ਸੈਂਟੀਮੀਟਰ ਦੇ ਕੰਕਰੀਟ ਬਲਾਕ ਦੀ ਔਸਤਨ ਸਮਰੱਥਾ 25 ਨਿਊਟਨ/ਐਮ.ਐਮ.2 ਹੁੰਦੀ ਹੈ ਪਰ 28 ਦਿਨ ਪਕਾਉਣ ਤੋਂ ਬਾਅਦ ਅਤੇ ਮੌਕੇ ‘ਤੇ ਕੀਤੇ ਪ੍ਰੀਖਣਾਂ ਤੋਂ ਬਾਅਦ ਇਸ ਕਾਲਜ ਵਿੱਚ ਕੰਕਰੀਟ ਬਲਾਕ ਦੀ ਸਮਰੱਥਾ 30 ਨਿਊਟਨ/ਐਮ.ਐਮ.2 ਰਹੀ, ਜਿਹੜੀ ਲੋੜੀਂਦੀ ਸਮਰੱਥਾ ਤੋਂ ਕਿਤੇ ਵੱਧ ਹੈ।
ਹੋਰ ਵੇਰਵੇ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 14 ਕਰੋੜ ਰੁਪਏ ਹੈ। ਇਸ ਕਾਲਜ ਦੀ ਇਮਾਰਤ ਦਾ ਨਿਰਮਾਣ ਸੱਤ ਏਕੜ ਰਕਬੇ ਵਿੱਚ ਹੋ ਰਿਹਾ ਹੈ ਅਤੇ ਇਸ ਵਿੱਚ ਦੋ ਮੰਜ਼ਿਲਾ ਸਾਇੰਸ ਬਲਾਕ ਅਤੇ ਦੋ ਮੰਜ਼ਿਲਾ ਆਰਟਸ ਬਲਾਕ ਤੋਂ ਇਲਾਵਾ, ਇਕ ਮੰਜ਼ਿਲਾ ਪ੍ਰਸ਼ਾਸਕੀ ਬਲਾਕ, ਇਕ ਬਹੁਮੰਤਵੀ ਹਾਲ, ਕੰਟੀਨ, ਅਥਲੈਟਿਕਸ ਟਰੈਕ, ਬਾਸਕਟਬਾਲ ਤੇ ਵਾਲੀਬਾਲ ਮੈਦਾਨ ਸ਼ਾਮਲ ਹੋਣਗੇ। ਪਹਿਲੀ ਮੰਜ਼ਿਲ ਦਾ ਛੱਤ ਹੇਠਲਾ ਖੇਤਰ 39200 ਵਰਗ ਫੁੱਟ ਅਤੇ ਦੂਜੀ ਮੰਜ਼ਿਲ ਦਾ 19 ਹਜ਼ਾਰ ਵਰਗ ਫੁੱਟ ਹੈ। ਇਸ ਇਮਾਰਤ ਵਿੱਚ ਪਖਾਨਿਆਂ ਤੇ ਹੋਰ ਲਾਜ਼ਮੀ ਸਹੂਲਤਾਂ ਤੋਂ ਇਲਾਵਾ 17 ਕਲਾਸ ਰੂਮ, ਪੰਜ ਸਾਇੰਸ ਤੇ ਕੰਪਿਊਟਰ ਲੈਬਾਰਟਰੀਆਂ, ਇਕ ਲਾਇਬ੍ਰੇਰੀ, ਇਕ ਕਮੇਟੀ ਰੂਮ ਤੇ ਦੋ ਸਟਾਫ਼ ਕਮਰੇ ਸ਼ਾਮਲ ਹਨ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਮਾਰਤ ਦਾ ਨਿਰਮਾਣ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ।
ਇਸ ਦੌਰਾਨ ‘ਸੰਗਰੂਰ ਵਿਕਾਸ ਯਾਤਰਾ’ ਦੇ ਤੀਜੇ ਦਿਨ ਸ੍ਰੀ ਸਿੰਗਲਾ ਨੇ ਲੋਕਾਂ ਨਾਲ ਗੱਲਬਾਤ ਕਰਕੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਪੰਚਾਂ ਨੂੰ ਤਕਰੀਬਨ 60 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਫੱਗੂਵਾਲਾ, ਰੌਸ਼ਨਵਾਲਾ, ਰਾਏ ਸਿੰਘ ਵਾਲਾ, ਕਾਕੜਾ, ਆਲੋਅਰਖ, ਬਖਤੜੀ ਅਤੇ ਬਖੋਪੀਰ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕ ਮਸਲਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ‘ਤੇ ਹੱਲ ਵੀ ਕੀਤਾ । ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਰੇਕ ਪਿੰਡ ਪੱਧਰ ‘ਤੇ ਕਰੀਬ 3 ਤੋਂ 5 ਕਿਲੋਮੀਟਰ ਦੂਰੀ ਤੈਅ ਕਰਕੇ 27 ਕਿਲੋਮੀਟਰ ਪੈਦਲ ਯਾਤਰਾ ਕਰਕੇ ਲੋਕਾਂ ਤੱਕ ਪਹੁੰਚ ਕੀਤੀ। ਵੱਖ-ਵੱਖ ਪਿੰਡਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ, ਗਰੀਬਾ ਅਤੇ ਲੋੜਵੰਦਾਂ ਦੀ ਹਿਤੈਸ਼ੀ ਹੈ ਅਤੇ ਲੋਕ ਹਿੱਤਾਂ ਦੇ ਪਹਿਰਾ ਦੇਣ ਲਈ ਪਹਿਲਕਦਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੋਂ ਹਲਕੇ ਦੇ ਲੋਕਾਂ ਨੂੰ ਵਾਂਝਾਂ ਨਹੀ ਰਹਿਣ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜ਼ਾਂ ਨੂੰ ਪਾਰਦਰਸ਼ੀ ਅਤੇ ਸਮਾਂਬੰਧ ਢੰਗ ਨਾਲ ਕਰਵਾਉਣ ਲਈ ਹਰੇਕ ਕਾਰਜ਼ ਦਾ ਆਪਣੇ ਪੱਧਰ ‘ਤੇ ਨਿਰੀਖਣ ਕੀਤਾ ਜਾਵੇਗਾ।
ਸ੍ਰੀ ਸਿੰਗਲਾ ਨੇ ਦੱਸਿਆ ਰਾਜ ਸਰਕਾਰ ਵੱਲੋਂ ਅਨੁਸੂਚਿਤ ਜਾਤੀਆ ਦੇ ਪਰਿਵਾਰਾਂ ਲਈ 200 ਯੂਨਿਟ ਪ੍ਰਤੀ ਮਹੀਨਾ ਮਾਫ਼ੀ ਸ਼ਲਾਘਾਯੋਗ ਕਾਰਜ਼ ਹੈ, ਜਿਸਦੇ ਨਾਲ ਲੋੜਵੰਦ ਲੋਕਾਂ ‘ਤੇ ਵਾਧੂ ਬਿਜਲੀ ਦਾ ਬੋਝ ਨਹੀ ਪਵੇਗਾ। ਉਨ੍ਹਾਂ ਆਪਣੇ ਦੌਰੇ ਦਰਮਿਆਨ ਪਿੰਡ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ, ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਆਪਣੇ ਪਿੰਡ ਦੇ ਮਸਲਿਆਂ ਨੂੰ ਆਪਸ ਵਿੱਚ ਸੁਲਝਾਉਣ ਦੀ ਪੁਰਜ਼ੋਰ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਅੰਦਰ ਐਸ.ਸੀ. ਧਰਮਸ਼ਾਲਾ ਦੇ ਨਵੀਨੀਕਰਨ, ਖੇਡ ਮੈਦਾਨ, ਸੈੱਡ ਬਣਾਉਣ, ਧਰਮਸ਼ਾਲਾ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ ਨਾਲੀਆਂ ਦੀ ਮੁਰੰਮਤ ਆਦਿ ਲਈ 60 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦੇ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਜਾਰੀ ਕੀਤੀਆ। ਉਨ੍ਹਾਂ ਦੱਸਿਆ ਕਿ ਪਿੰਡ ਰਾਏ ਸਿੰਘ ਵਾਲਾ ਤੋਂ ਸੰਗਤਪੁਰਾ, ਘਮੰਡ ਸਿੰਘ ਵਾਲਾ, ਗਹਿਲਾਂ, ਦਿੱਤੂਪਰ, ਨੰਦਗੜ੍ਹ ਸੜਕ ਨੂੰ ਚੋੜਾ ਕਰਨ ਅਤੇ ਮਜ਼ਬੂਤ ਕਰਨ ਲਈ 10 ਕਰੋੜ ਰੁਪਏ, ਬਾਲੀਆ ਤੋਂ ਲੱਡੀ, ਜਲਾਨ, ਘਾਬਦਾ, ਹਰਕ੍ਰਿਸ਼ਨਪੁਰਾ, ਦਿਆਲਪੁਰਾ, ਬਖੌਪੀਰ, ਬਖਤੜੀ, ਬਖਤੜਾ, ਸੜਕ ਨੂੰ ਚੋੜਾ ਕਰਨ ‘ਤੇ ਮਜ਼ਬੂਤ ਕਰਨ ਲਈ 16.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਕਿਸ਼ਨਪੁਰਾ ਜਲਾਨ ਪੁਲ ਨੂੰ ਚੋੜਾ ਕਰਨ ਲਈ 1.8 ਕਰੋੜ  ਅਤੇ ਪਿੰਡ ਦੇ ਛੱਪੜ ਨੂੰ ਸਾਫ਼ ਕਰਵਾਉਣ ਲਈ 17.48 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...