` ਭਵਾਨੀਗੜ੍ਹ,…ਇਨਸਾਫ ਦਿਵਾਉਣ ਲਈ ਥਾਣੇ ਦਾ ਘਿਰਾਓ.. – Azad Tv News
Home » Breaking News » ਭਵਾਨੀਗੜ੍ਹ,…ਇਨਸਾਫ ਦਿਵਾਉਣ ਲਈ ਥਾਣੇ ਦਾ ਘਿਰਾਓ..

ਭਵਾਨੀਗੜ੍ਹ,…ਇਨਸਾਫ ਦਿਵਾਉਣ ਲਈ ਥਾਣੇ ਦਾ ਘਿਰਾਓ..

ਇਨਸਾਫ ਦਿਵਾਉਣ ਲਈ ਥਾਣੇ ਦਾ ਘਿਰਾਓ

ਭਵਾਨੀਗੜ੍ਹ, 18 ਅਗਸਤ-ਮਹੀਨਾ ਕੁ ਪਹਿਲਾਂ ਜਿੰਮੀਦਾਰ ਦੇ ਖੇਤ ਵਿਚ ਇਕ ਮਜਦੂਰ ਦੀ ਹੋਈ ਮੌਤ ਦੇ ਮਾਮਲੇ ਵਿਚ ਅੱਜ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਥੇ ਪੰਜ ਜਥੇਬੰਦੀਆਂ ਵਲੋਂ ਭਵਾਨੀਗੜ੍ਹ ਥਾਣੇ ਦਾ ਘਿਰਾਓ ਕੀਤਾ।
ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਨੌ-ਜੁਆਨ ਭਾਰਤ ਨੌਜਵਾਨ ਸਭਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਪੰਜਾਬ ਅਤੇ ਐਫ ਸੀ ਆਈ ਤੇ ਪੰਜਾਬ ਫੂਡ ਏਜੰਸੀਜ ਪੱਲੇਦਾਰ ਆਜ਼ਾਦ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਪੁਲੀਸ ਤੋਂ ਮ੍ਰਿਤਕ ਮਜ਼ਦੂਰ ਹਰਦੀਪ ਸਿੰਘ ਦੀ ਮੌਤ ਲਈ ਜਿੰਮੇਵਾਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਉਕਤ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਬਾਲਦ ਖੁਰਦ ਆਪਣੇ ਪਿੰਡ ਦੇ ਹੀ ਜਿੰਮੀਦਾਰਾਂ ਤਰਸੇਮ ਸਿੰਘ ਅਤੇ ਚਮਕੌਰ ਸਿੰਘ ਨਾਲ ਨੌਕਰੀ ਕਰਦਾ ਸੀ। 20 ਜੁਲਾਈ ਨੂੰ ਉਨ੍ਹਾਂ ਦੇ ਖੇਤਾਂ ਵਿਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦਿਆਂ ਦਵਾਈ ਚੜਨ ਨਾਲ ਉਸਦੀ ਮੌਤ ਹੋ ਗਈ ਸੀ। ਆਗੂਆਂ ਨੇ ਦੋਸ਼ ਲਾਉਂਦਿਆਂ  ਕਿਹਾ ਕਿ ਹਰਦੀਪ ਸਿੰਘ ਦੀ ਮੌਤ ਉਕਤ ਜਿੰਮੀਦਾਰਾਂ ਦੀ ਅਣਗਹਿਲੀ ਨਾਲ ਹੋਈ ਅਤੇ ਬਾਅਦ ਵਿਚ ਪੁਲਸ ਨਾਲ ਮਿਲ ਕੇ 174 ਦੀ ਕਾਰਵਾਈ ਕਰਵਾਕੇ ਮਾਮਲਾ ਰਫਾ ਦਫਾ ਕਰ ਦਿੱਤਾ। ਧਰਨੇ ਵਿਚ ਸ਼ਾਮਲ ਮ੍ਰਿਤਕ ਹਰਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਐਸ ਐਸ ਪੀ ਸੰਗਰੂਰ ਨੂੰ ਮਿਲਕੇ ਵੀ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ, ਜਿਸ ਕਰਕੇ ਅੱਜ ਵੱਖ-ਵੱਖ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ।
ਥਾਣਾ ਮੁਖੀ ਨੇ ਦੱਸਿਆ ਕਿ ਮਜ਼ਦੂਰ ਦੀ ਮੌਤ ਦਾ ਇਹ ਮਾਮਲਾ ਲਗਭਗ ਇਕ ਮਹੀਨਾ ਪੁਰਾਣਾ ਹੈ, ਪੁਲੀਸ ਨੇ ਆਪਣੀ ਕਰਵਾਈ ਕੀਤੀ ਸੀ, ਅੱਜ ਧਰਨਾਕਰੀਆਂ ਨੂੰ ਮ੍ਰਿਤਕ ਦੀ ਵਿਸਰਾ ਰਿਪੋਰਟ ਆਉਣ ਤੱਕ ਇੰਤਜਾਰ ਕਰਨ ਲਈ ਕਿਹਾ ਗਿਆ ਹੈ। ਹੁਣ ਰਿਪੋਰਟ ਦੇ ਆਧਾਰ ਤੇ ਹੀ ਪੁਲੀਸ ਅਗਲੀ ਕਾਰਵਾਈ ਕਰੇਗੀ। ਬਾਅਦ ਵਿਚ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਦੇ ਦਿੱਤੇ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।
ਇਸ ਮੌਕੇ ਕਰਮ ਦਿਓਲ, ਰਾਮਪਾਲ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਮੇਜਰ ਸਿੰਘ ਬਾਲਦ, ਜੀਵਨ ਸਿੰਘ ਘਰਾਚੋਂ, ਹਾਕਮ ਸਿੰਘ, ਰਾਮ ਸਿੰਘ ਦਿੜਬਾ, ਸੀਸਪਾਲ ਖਨੌਰੀ, ਜੱਗਾ ਸੰਗਰੂਰ, ਸੁਖਪਾਲ ਸਿੰਘ, ਸੰਜੀਵ ਮਿੰਟੂ, ਕੁਲਵਿੰਦਰ ਬੰਟੀ, ਗੋਗੀ ਕਾਲਾਝਾੜ, ਜਗਤਾਰ ਸਿੰਘ, ਬੰਤ ਭੋੜੇ, ਨਾਰੰਗ ਸਿੰਘ ਭਵਾਨੀਗੜ੍ਹ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...