ਲ਼ਹਿਰਾਗਾਗਾ ਸ਼ੰਭੂ ਗੋਇਲ, ਸ਼ਹਿਰ ਦੇ ਜੀ.ਪੀ.ਐਫ ਕੰਪਲੈਕਸ ਵਿਖੇ ਤੰਦਰੁਸਤ ਮਿਸ਼ਨ ਪੰਜਾਬ ਅਤੇ ਸਰਬੱਤ ਵਿਕਾਸ ਯੋਜਨਾ ਤਹਿਤ ਲਹਿਰਾ ਅਤੇ ਮੂਨਕ ਸਬ ਡਵੀਜ਼ਨ ਦਾ ਇੱਕ ਵਿਸ਼ਾਲ ਸੈਮੀਨਾਰ ਲਗਾਇਆ ਗਿਆ ਜਿਸ ਤਹਿਤ ਹਲਕੇ ਦੇ ਭਾਰੀ ਲੋਕਾਂ ਨੇ ਸਮੂਲੀਅਤ ਕੀਤੀ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਲਹਿਰਾ ਸੂਬਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਬਲਿਕ ਦੇ ਭਲੇ ਲਈ ਚਲਾਈਆਂ ਸਕੀਮਾਂ ਨੂੰ ਸੰਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਤੰਦਰੁਸਤ ਮਿਸ਼ਨ ਪੰਜਾਬ ਤਹਿਤ ਵੱਧ ਤੋਂ ਵੱਧ ਰੁੱਖ ਲਾਓ, ਰੁੱਖ ਲਾਉਣ ਦਾ ਵਧੀਆ ਸਮਾਂ ੩੧ ਅਗਸਤ ਤੱਕ ਹੈ। ਸਾਰੇ ਪੰਜਾਬ ਵਾਸੀਆਂ ਨੂੰੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਉਨ੍ਹਾਂ ਸਰਬੱਤ ਯੋਜਨਾ ਤਹਿਤ ਸਕੀਮਾਂ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਦੇ ਹਾਜ਼ਰ ਅਫਸਰਾਂ ਨੂੰ ਆਦੇਸ਼ ਦਿੱਤੇ। ਇਹ ਵੀ ਕਿਹਾ ਕਿ ਕੋਈ ਵੀ ਜੋ ਵਿਅਕਤੀ ਸਰਕਾਰ ਦੀਆਂ ਸਕੀਮਾਂ ਤੋਂਂ ਵਾਝਾਂ ਨਾ ਰਹੇ। ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਾਰਕ ਸਨਮੀਨ ਸਿੰਘ ਹੈਨਰੀ ਨੇ ਕਿਹਾ ਕਿ ਸਰਕਾਰ ਨਸ਼ੇ ਰੋਕਣ ਲਈ ਪੂਰੀ ਤਰ੍ਹਾਂ ਵਚਨੱਬਧ ਹੈ। ਇਸ ਲਈ ਨਸ਼ੇ ਰੋਕਣ ਵਿੱਚ ਸਰਕਾਰ ਦਾ ਸਾਥ ਦਿਉ। ਸਭਨਾਂ ਦੇ ਸਹਿਯੋਗ ਨਾਲ ਹੀ ਪੰਜਾਬ ਵਿੱਚ ਨਸ਼ੇ ਦਾ ਮੁਕੰਮਲ ਖਤਮ ਕੀਤਾ ਜਾ ਸਕਦਾ ਹੈ। ਇਸ ਸਮੇਂ ਉਨ੍ਹਾਂ ਤੋਂ ਇਲਾਵਾ ਤਹਿਸੀਲਦਾਰ ਸੁਰਿੰਦਰ ਸਿੰੰਘ, ਨਾਇਬ ਤਹਿਸੀਲਦਾਰ ਬਹਾਦਰ ਸਿੰਘ, ਨਾਇਬ ਤਹਿਸੀਲਦਾਰ ਮੂਨਕ ਹਮੀਰ ਸਿੰਘ, ਜੰਗਲਾਤ ਅਫਸਰ ਹਰੀਸ਼ ਕੁਮਾਰ, ਬੀ.ਡੀ.ਪੀ.ਓ ਗੁਰਨੇਤ ਸਿੰਘ, ਬੀ.ਡੀ.ਪੀ.ਓ ਮੂਨਕ ਪਰਮਜੀਤ ਕੌਰ, ਚੋਕੀ ਇੰਚਾਰਜ ਧਰਮਵੀਰ ਸਿੰਘ, ਥਾਣਾ ਮੁਖੀ ਬਲਵੰਤ ਸਿੰਘ, ਕਾਰਜ ਸਾਧਕ ਅਫਸਰ ਸੁਰਿੰਦਰ ਗਰਗ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਿਲ ਸਨ।
