` ਬਾਦਲ ਨੂੰ ਆਮ ਆਦਮੀ ਦਾ ਮਤਲਵ ਵੀ ਨਹੀਂ ਪਤਾ, ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹ ਨੂੰ ਦੱਸਿਆ • ਪਿਛਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਇੱਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਭਾਜਪਾ ਮੁੱਖੀ ਨੂੰ ਚੁਣੌਤੀ.. – Azad Tv News
Home » Punjab » ਬਾਦਲ ਨੂੰ ਆਮ ਆਦਮੀ ਦਾ ਮਤਲਵ ਵੀ ਨਹੀਂ ਪਤਾ, ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹ ਨੂੰ ਦੱਸਿਆ • ਪਿਛਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਇੱਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਭਾਜਪਾ ਮੁੱਖੀ ਨੂੰ ਚੁਣੌਤੀ..

ਬਾਦਲ ਨੂੰ ਆਮ ਆਦਮੀ ਦਾ ਮਤਲਵ ਵੀ ਨਹੀਂ ਪਤਾ, ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹ ਨੂੰ ਦੱਸਿਆ • ਪਿਛਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਇੱਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਭਾਜਪਾ ਮੁੱਖੀ ਨੂੰ ਚੁਣੌਤੀ..

ਚੰਡੀਗੜ•, 25 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਵਾਸਤੇ ਬਾਦਲ ਸਰਕਾਰ ਵੱਲੋਂ ਕੀਤੇ ਕਾਰਜਾਂ ਲਈ ਨੰਗਾ ਚਿੱਟਾ ਝੂਠ ਬੋਲਣ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਭ ਤੋਂ ਵੱਡਾ ਅਕਾਲੀ ਆਗੂ ਤਾਂ ਆਮ ਆਦਮੀ ਦਾ ਮਤਲਵ ਵੀ ਨਹੀਂ ਜਾਣਦਾ।
ਕੈਪਟਨ ਸਰਕਾਰ ਵਿਰੁੱਧ ਝੂਠੇ ਦੋਸ਼ਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਸ਼ਾਹ ਵੱਲੋਂ ਕੀਤੀ ਕੋਸ਼ਿਸ਼ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਬੇਸ਼ਰਮੀ ਭਰੇ ਝੂਠ ‘ਚ ਬੁਰੀ ਤਰ•ਾਂ ਧਸ ਗਈ ਹੈ ਅਤੇ ਇਹ ਪੰਜਾਬ ਵਿਚ ਆਪਣੀ ਖੁਸੀ ਸਿਆਸੀ ਜ਼ਮੀਨ ਵਾਪਿਸ ਹਾਸਲ ਕਰਨ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈੇ ਅੱਤ ਦਰਜੇ ਦੇ ਘਟੀਆ ਦੋਸ਼ ਲਾਉਣ ਦੇ ਨਾਲ ਨਾਲ ਆਧਾਰਹੀਣ ਦਾਅਵੇ ਕਰ ਰਹੇ ਹਨ ਅਤੇ ਇਹ ਲੋਕਾਂ ਵਿਚ ਚਰਚਾ ‘ਚ ਆਉਣ ਲਈ ਘਟੀਆ ਦਾਅ ਪੇਚ ਵਰਤ ਰਹੇ ਹਨ। ਉਨ•ਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੋਦੀ ਸਰਕਾਰ ਕਾਰਜਹੀਣਤਾ ਦੇ ਕਾਰਨ ਪੂਰੀ ਤਰ•ਾਂ ਡਾਵਾਂ ਡੋਲ ਹੋ ਗਈ ਹੈ।
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਆਮ ਆਦਮੀ ਵਜੋਂ ਪੰਜਾਬ ਦੀ ਸੱਤਾ ਚਲਾਉਣ ਦੇ ਸ਼ਾਹ ਦੇ ਹਾਸੋਹੀਣੇ ਦਾਅਵਿਆਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਆਮ ਆਦਮੀ ਨਾਲੋਂ ਪੂਰੀ ਤਰ•ਾਂ ਟੁੱਟਿਆ ਰਿਹਾ ਅਤੇ ਉਸ ਦੇ ਸੂਬੇ ਵਿੱਚ  ਕੁਸ਼ਾਸਨ ਦੌਰਾਨ ਉਸ ਦੇ ਲੰਗੋਟੀਆਂ ਨੇ ਬੇਸ਼ਰਮੀ ਨਾਲ ਲੁੱਟਮਾਰ ਕੀਤੀ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਲਈ ਇੱਕ ਵੀ ਪਹਿਲਕਦਮੀ ਕਰਨ ਤੋਂ ਅਸਫ਼ਲ ਰਹੀ। ਸੂਬੇ ਵਿੱਚ ਗੰਭੀਰ ਵਿੱਤੀ ਸੰਕਟ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਦੀ ਮਦਦ ਕਰਨ ਵਿੱਚ ਅੱਗੇ ਆਉਣ ਤੋਂ ਨਾਕਾਮ ਰਹੀ।
ਅੱਜ ਇੱਥੇ ਜਾਰੀ ਇੱਕ ਤਾਬੜਤੋੜ ਬਿਆਨ ਵਿਚ ਮੁੱਖ ਮੰਤਰੀ ਨੇ ਸ਼ਾਹ ਤੋਂ ਪੁੱਛਿਆ, ”ਉਨ•ਾਂ ਨੇ ਕਿਸਾਨਾਂ ਲਈ ਕੀ ਕੀਤਾ? ਪਰਾਲੀ ਸਾੜਨ ਤੋਂ ਰੋਕਣ ਲਈ ਉਨ•ਾਂ ਨੇ ਇਨ•ਾਂ ਸਾਲਾਂ ਦੌਰਾਨ ਕੀ ਕੀਤਾ? ਉਦਯੋਗ ਵਿੱਚ ਉਨ•ਾਂ ਨੇ ਕਿਹੜੀਆਂ ਪਹਿਲਕਦਮੀਆਂ ਕੀਤੀਆਂ? ਨੌਜਵਾਨਾਂ ਨੂੰ ਨਸ਼ਿਆਂ ਵਿੱਚ ਕਿਸ ਨੇ ਧੱਕਿਆ?” ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਤੋਂ ਪੁੱਛਿਆ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਪਿਛਲੀ ਬਾਦਲ ਸਰਕਾਰ ਨੇ ਸਿਹਤ ਤੋਂ ਸਿੱਖਿਆ ਅਤੇ ਵਾਤਾਵਰਣ ਤੋਂ ਵਿਕਾਸ ਤੱਕ ਕੋਈ ਵੀ ਸਕੀਮ ਸ਼ੁਰੂ ਕੀਤੀ।
ਸ਼ਾਹ ਵੱਲੋਂ ਬਾਦਲ ਦੇ ਆਮ ਆਦਮੀ ਵਜੋਂ ਕੰਮ ਕਾਜ ਕਰਨ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਮੁੱਖੀ ਪੰਜਾਬ ਦੀਆਂ ਜ਼ਮੀਨੀਆਂ ਹਕੀਕਤਾਂ ਤੋਂ ਪੂਰੀ ਤਰ•ਾਂ ਟੁੱਟਿਆ ਹੋਇਆ ਹੈ। ਉਨ•ਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਸਰਕਾਰ ਨੇ ਸਿਰਫ ਸੂਬੇ ਦੇ ਵਿਕਾਸ ਨੂੰ ਸੁਰਜੀਤ ਹੀ ਨਹੀਂ ਕੀਤਾ ਸਗੋਂ ਸੂਬੇ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਆਮ ਆਦਮੀ ਬਾਰੇ ਸੱਚਮੁੱਚ ਚਿੰਤਤ ਸਨ ਤਾਂ ਉਨ•ਾਂ ਨੇ ਕਿਸਾਨਾਂ ਨੂੰ ਭਾਰੀ ਭਰਕਮ ਕਰਜ਼ ਤੋਂ ਬਚਾਉਣ ਦੀ ਥਾਂ ਉਨ•ਾਂ ਨੂੰ ਖੁਦਕੁਸ਼ੀਆਂ ਦੇ ਰਾਹ ‘ਤੇ ਤੁਰੇ ਰਹਿਣ ਦੀ ਆਗਿਆ ਕਿਉਂ ਦਿੱਤੀ? ਉਨ•ਾਂ ਨੇ ਮੌਜੂਦਾ ਸਰਕਾਰ ਦੀ ਤਰ•ਾਂ ਐਸ.ਟੀ.ਐਫ ਦੀ ਸਥਾਪਨਾ ਨਹੀਂ ਕੀਤੀ ਅਤੇ ਨਾ ਹੀ ਉਨ•ਾਂ ਨੇ ਨਸ਼ੇ ਦੇ ਮਾਫੀਏ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਕੋਈ ਹੋਰ ਸਕੀਮ ਸ਼ੁਰੂ ਕੀਤੀ।
ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਲਈ ਆਪਣੀ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਯੋਜਨਾ ਸ਼ੁਰੂ ਕਰਨ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਬਾਦਲ ਸਰਕਾਰ ਕੋਲ ਸੂਬੇ ਦੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਲਈ ਅਜਿਹੀ ਕੋਈ ਵੀ ਸਕੀਮ ਨਹੀਂ ਸੀ। ਉਨ•ਾਂ ਕਿਹਾ, ”ਮੇਰੀ ਸਰਕਾਰ ਨੇ ਉਦਯੋਗਿਕ ਬਿਜਲੀ ਸਬਸਿਡੀ ਦਿੱਤੀ, ਅਸੀਂ ਵੇਲਨੈਸ ਕਲੀਨਿਕਸ ਸ਼ੁਰੂ ਕੀਤੇ, ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਪ੍ਰੋਜੈਕਟ ਸ਼ੁਰੂ ਕੀਤੇ, ਦਿਹਾਤੀ ਸੜਕਾਂ ਦੀ ਮੁਰੰਮਤ, ਸਮਾਰਟ ਸਿਟੀ ਅਤੇ ਸਮਾਰਟ ਵਿਲੇਜ਼ ਮੁਹਿੰਮਾਂ ਸ਼ੁਰੂ ਕੀਤੀਆਂ। ਅਸੀਂ ਸਕੂਲ, ਕਾਲਜ, ਸੜਕਾਂ ਤੇ ਪੁਲ ਬੁਣਾਏ। ਅਸੀਂ ਪੈਨਸ਼ਨ, ਅਸ਼ੀਰਵਾਦ ਅਤੇ ਹੋਰ ਸਕੀਮਾਂ ਵਿੱਚ ਵਾਧਾ ਕੀਤਾ। ਅਸਲ ਹੱਕਦਾਰਾਂ ਨੂੰ ਲਾਭ ਮਿਲਣ ਨੂੰ ਯਕੀਨੀ ਬਣਾਇਆ ਅਤੇ ਪੈਸਾ ਜਾਅਲੀ ਸ਼ਾਸਕਾਂ ਤੇ ਕਰਮਚਾਰੀਆਂ ਦੀਆਂ ਜੇਬਾਂ ਵਿੱਚ ਨਹੀਂ ਗਿਆ। ਅਸੀਂ ਖੁਸੇ ਉਦਯੋਗ ਤੇ ਨਿਵੇਸ਼ ਨੂੰ ਵਾਪਿਸ ਲਿਆ ਰਹੇ ਹਾਂ।”
ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਸਾਬਕਾ ਮੁੱਖ ਮੰਤਰੀ ਨੇ ਕੋਈ ਅਸਰਦਾਇਕ ਭਲਾਈ ਸਕੀਮ ਸ਼ੁਰੂ ਕੀਤੀ? ਜੇ ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਲੋਕ ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤੋਂ ਲਾਂਭੇ ਨਾ ਕਰਦੇ। ਉਨ•ਾਂ ਕਿਹਾ ਕਿ ਆਉਂਦਿਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੋਰ ਨਿਵਾਣਾ ਵਿਚ ਚਲੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਸ਼ਾਹ ਨੂੰ ਕਿਹਾ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਹਾਡੀ ਸਰਕਾਰ ਨੇ ਪਿਛਲੇ ਪੰਜ ਸਾਲ ਕੀ ਕੀਤਾ। ਉਨ•ਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਯਕੀਨੀ ਬਣਾਉਣ ਵਾਸਤੇ ਫੰਡ ਦੇਣ ਵਿਚ ਵੀ ਅਸਫ਼ਲ ਰਹੀ ਹੈ। ਇਸ ਤੋਂ ਉਸ ਦੀ ਮਾਨਸਿਕਤਾ ਅਤੇ ਲੋਕ ਵਿਰੋਧੀ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਨ•ਾਂ ਦੇ ਝੂਠ ਵਿਚ ਆਉਣ ਤੋਂ ਸਾਵਧਾਨ ਕੀਤਾ ਹੈ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...