` ਬਲਾਕ ਭਵਾਨੀਗੜ• ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ… – Azad Tv News
Home » Breaking News » ਬਲਾਕ ਭਵਾਨੀਗੜ• ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ…

ਬਲਾਕ ਭਵਾਨੀਗੜ• ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ…

ਬਲਾਕ ਭਵਾਨੀਗੜ• ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ jk
* 92 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 5.42 ਕਰੋੜ ਦੀਆਂ ਗ੍ਰਾਂਟਾਂ ਦੇ ਗੱਫੇ ਵੰਡਦਿਆਂ 111 ਕਿਲੋਮੀਟਰ ਦਾ ਸਫ਼ਰ ਪੈਦਲ ਕੀਤਾ ਤੈਅ
* ਸੰਗਰੂਰ ਵਿੱਚ ਬੇਘਰਿਆਂ ਨੂੰ ਮਿਲੇ ਪੰਜ-ਪੰਜ ਮਰਲੇ ਦੇ ਪਲਾਟ

ਘਾਬਦਾਂ/ਸੰਗਰੂਰ, 3 ਮਾਰਚ:
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫਰਵਰੀ ਤੋਂ ਬਲਾਕ ਭਵਾਨੀਗੜ• ਤੇ ਸੰਗਰੂਰ ਦੇ ਪਿੰਡਾਂ ‘ਚ ਆਰੰਭੀ ‘ਸੰਗਰੂਰ ਵਿਕਾਸ ਯਾਤਰਾ’ ਅੱਜ ਪੰਜਵੇਂ ਦਿਨ ਹਜ਼ਾਰਾਂ ਵਰਕਰਾਂ ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਮਗਰੋਂ ਅਮਿੱਟ ਛਾਪ ਛੱਡਦੀ ਹੋਈ ਸਮਾਪਤ ਹੋ ਗਈ। ਆਪਣੇ ਇਸ ਸਫ਼ਰ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ 111 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦਿਆਂ ਨਾ ਕੇਵਲ ਵਿਧਾਨ ਸਭਾ ਹਲਕਾ ਸੰਗਰੂਰ ਬਲਕਿ ਪੰਜਾਬ ਵਿੱਚ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ। ਸ਼੍ਰੀ ਸਿੰਗਲਾ ਨੇ ਹਲਕੇ ਦੇ 92 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.42 ਕਰੋੜ ਤੋਂ ਵੱਧ ਰਾਸ਼ੀ ਦੀਆਂ ਗਰਾਂਟਾਂ ਦੀ ਵੰਡ ਕੀਤੀ।
ਅੱਜ ਪੰਜਵੇਂ ਅਤੇ ਅੰਤਿਮ ਦਿਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਪਿੰਡ ਘਾਬਦਾਂ ਤੋਂ ਕੀਤੀ ਜਿਥੇ ਕਿ ਭਰਵੇਂ ਇਕੱਠ ਦੌਰਾਨ ਉਨ•ਾਂ ਨੇ 190 ਯੋਗ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਮਹੱਤਵਪੂਰਨ ਕਿਸਾਨ ਕਰਜ਼ਾ ਰਾਹਤ ਯੋਜਨਾ ਦੇ ਤਹਿਤ 1.90 ਕਰੋੜ ਦੀ ਮੁਆਫ਼ੀ ਦੇ ਪ੍ਰਮਾਣ ਪੱਤਰਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਘਾਬਦਾਂ ਵਿਖੇ ਹੀ 9 ਐਸ.ਸੀ ਅਤੇ ਹੋਰ ਗਰੀਬ ਬੇਘਰ ਪਰਿਵਾਰਾਂ ਨੂੰ ਸ਼੍ਰੀ ਸਿੰਗਲਾ ਨੇ 5-5 ਮਰਲਿਆਂ ਦੇ ਪਲਾਟਾਂ ਦੀ ਵੰਡ ਕੀਤੀ।  ਉਨ•ਾਂ ਦੱਸਿਆ ਕਿ ਬਲਾਕ ਭਵਾਨੀਗੜ• ਦੀ ਤਰਜ਼ ‘ਤੇ ਸੰਗਰੂਰ ਬਲਾਕ ਦੇ 22 ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਸ ਮੌਕੇ ਪਿੰਡ ਘਾਬਦਾਂ ਦੇ ਨੌਂ ਅਤੇ ਪਿੰਡ ਭਰਾਜ ਤੇ ਲੱਖੇਵਾਲ ਦੇ 45 ਬੇਘਰੇ ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਸਰਟੀਫਿਕੇਟ ਦਿੱਤੇ ਗਏ। ਸੂਬਾ ਸਰਕਾਰ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਪਿੰਡ ਘਾਬਦਾਂ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ”ਇਹ ਵਧੀਆ ਪਹਿਲ ਹੈ ਅਤੇ ਇਸ ਪਰਉਪਕਾਰੀ ਕੰਮ ਦੇ ਸਾਡੇ ਪਿੰਡ ਤੋਂ ਸ਼ੁਰੂ ਹੋਣ ਕਾਰਨ ਮੈਂ ਬਹੁਤ ਖ਼ੁਸ਼ ਹਾਂ।” ਆਪਣੇ ਦ੍ਰਿਸ਼ਟੀਹੀਣ ਪਿਤਾ ਅਤੇ ਅੱਠ ਹੋਰ ਪਰਿਵਾਰਕ ਮੈਂਬਰਾਂ ਦਾ ਪਾਲਣ-ਪੋਸ਼ਣ ਕਰਨ ਵਾਲਾ ਦਿਹਾੜੀਦਾਰ ਹਰਪਾਲ ਸਿੰਘ ਇਸ ਸਕੀਮ ਦਾ ਪਲਾਟ ਮਿਲਣ ਕਾਰਨ ਬਾਗ਼ੋ-ਬਾਗ਼ ਸੀ। ਉਸ ਨੇ ਕਿਹਾ ਕਿ ”ਮੇਰੀ ਇੱਛਾ ਹੈ ਕਿ ਮੇਰੇ ਪਿਤਾ ਸਿਰਫ਼ ਇਕ ਦਿਨ ਲਈ ਆਪਣੀ ਇਸ ਜ਼ਮੀਨ ਦੇ ਟੁਕੜੇ ਨੂੰ ਦੇਖ ਸਕਣ।”
ਲਾਭਪਾਤਰੀ ਗੁਰਦੀਪ ਸਿੰਘ ਦੇ ਪਿਤਾ ਗੋਗਾ ਸਿੰਘ ਨੇ ਕਿਹਾ ਕਿ ”ਉਸ ਦੇਪਰਿਵਾਰ ਵਿੱਚ ਨੌਜਵਾਨ ਪੁੱਤਰ ਤੇ ਨੂੰਹ ਹੈ ਪਰ ਪਰਿਵਾਰ ਕੋਲ ਸਿਰ ਢਕਣ ਲਈ ਸਿਰਫ਼ ਇਕ ਆਰਜ਼ੀ ਜਿਹੀ ਢਾਰਸ ਸੀ। ਇਸ ਲਈ ਉਸ ਨੂੰ ਸੌਣ ਲਈ ਪਿੰਡ ਦੇ ਕਿਸਾਨ ਦੇ ਘਰ ਜਾਣਾ ਪੈਂਦਾ ਸੀ, ਜਿੱਥੇ ਉਹ ਕਿਸਾਨ ਦੇ ਸ਼ੈੱਡ ਵਿੱਚ ਸੌਂਦਾ ਸੀ। ਹੁਣ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਾਡਾ ਆਪਣਾ ਘਰ ਹੋਵੇਗਾ।” ਤਿੰਨ ਧੀਆਂ ਤੇ ਵਿਧਵਾ ਭੈਣ ਦਾ ਭਾਰ ਮੋਢਿਆਂ ਉਤੇ ਚੁੱਕਣ ਵਾਲੇ ਮਜ਼ਦੂਰ ਤਰਸੇਮ, ਭੱਠਾ ਮਜ਼ਦੂਰ ਦੇ ਪੁੱਤਰ ਮੇਜਰ ਸਿੰਘ ਅਤੇ ਦੋ ਭੈਣਾਂ ਤੇ ਵਿਸ਼ੇਸ਼ ਲੋੜਾਂ ਵਾਲੇ ਭਰਾ ਦਾ ਪਾਲਣ-ਪੋਸ਼ਣ ਕਰਨ ਵਾਲੇ ਨਿਰਭੈ ਸਿੰਘ ਨੇ ਕਿਹਾ ਕਿ ”ਜਿੱਥੋਂ ਤੱਕ ਸਾਨੂੰ ਚੇਤਾ ਹੈ, ਸਾਡੀਆਂ ਪਿਛਲੀਆਂ ਤਿੰਨ ਪੀੜ•ੀਆਂ ਵਿੱਚੋਂ ਕੋਈ ਵੀ ਪਲਾਟ ਦੀ ਮਾਲਕ ਨਹੀਂ ਸੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪਲਾਟ ਮਿਲਣਾ ਸਾਡੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਕਿਉਂਕਿ ਅਸੀਂ ਕਦੇ ਅਜਿਹਾ ਸੁਪਨਾ ਲਿਆ ਹੀ ਨਹੀਂ ਕਿ ਕਿਸਮਤ ਇੰਨੀ ਦਿਆਲ ਹੋਵੇਗੀ। ਇਸ ਨੂੰ ਅਮਲੀ ਜਾਮਾ ਪਹਿਨਾਉਣ ਵਾਲਿਆਂ ‘ਤੇ ਰੱਬ ਮਿਹਰ ਕਰੇ।” ਸਾਰੇ ਲਾਭਪਾਤਰੀਆਂ ਦੇ ਮਾਪਿਆਂ ਨੇ ਇਕਸੁਰਤਾ ਨਾਲ ਆਖਿਆ ਕਿ ਸਿਰ ਢਕਣ ਲਈ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਉਹ ਆਪਣੇ ਨੌਜਵਾਨ ਲੜਕਿਆਂ ਦਾ ਵਿਆਹ ਕਰਨ ਤੋਂ ਵੀ ਝਿਜਕਦੇ ਸਨ।
ਇਸ ਦੌਰਾਨ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇਸ ਯੋਜਨਾ ਅਧੀਨ 5-5 ਮਰਲੇ ਪਲਾਟ ਹਾਸਲ ਕਰਨ ਵਾਲੇ ਲਾਭਪਾਤਰੀ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਡੇਢ ਲੱਖ ਰੁਪਏ ਵੀ ਸਹਾਇਤਾ ਰਾਸ਼ੀ ਵਜੋਂ ਪ੍ਰਦਾਨ ਕੀਤੇ ਜਾਣਗੇ। ਆਪਣੇ ਸੰਬੋਧਨ ਦੌਰਾਨ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਉਨ•ਾਂ ਨੇ ਪਿਛਲੇ ਡੇਢ ਵਰ•ੇ ਅੰਦਰ ਹਲਕਾ ਸੰਗਰੂਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਨਵੀਂਆਂ ਪੈਨਸ਼ਨਾਂ ਲਗਾਈਆਂ ਅਤੇ ਸਰਕਾਰ ਨੇ ਪੈਨਸ਼ਨ ਦੀ ਰਾਸ਼ੀ 250 ਤੋਂ ਵਧਾ ਕੇ 750 ਰੁਪਏ ਕਰਕੇ ਲੋੜਵੰਦਾਂ ਨੂੰ ਵੱਡਾ ਲਾਭ ਮੁਹੱਈਆ ਕਰਵਾਇਆ ਹੈ। ਉਨ•ਾਂ ਨੇ ਮੈਂਬਰ ਲੋਕ ਸਭਾ ਰਹਿੰਦਿਆਂ ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵੀ ਲੋਕਾਂ ਨਾਲ ਵਿਸਥਾਰ ਵਿੱਚ ਸਾਂਝ ਪਾਈ ਅਤੇ ਨਾਮੁਰਾਦ ਬਿਮਾਰੀ ਕੈਂਸਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਮਹੱਤਵਪੂਰਨ ਉਪਰਾਲਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ। ਉਨ•ਾਂ ਕਿਹਾ ਕਿ ਇਲਾਕੇ ਦੇ ਨਿਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਅਤੇ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ‘ਤੇ ਵਾਚਦੇ ਹੋਏ ਦੂਰ ਕਰਨ ਦੇ ਉਦੇਸ਼ ਨਾਲ ਉਨ•ਾਂ ਨੇ ‘ਸੰਗਰੂਰ ਵਿਕਾਸ ਯਾਤਰਾ’ ਦਾ ਪ੍ਰੋਗਰਾਮ ਉਲੀਕਿਆ ਸੀ ਜੋ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਤੇ ਉਤਸ਼ਾਹ ਸਦਕਾ ਸਫ਼ਲ ਸਾਬਤ ਹੋਈ ਹੈ। ਉਨ•ਾਂ ਕਿਹਾ ਕਿ ਘਾਬਦਾਂ ਵਿਖੇ ਤੇਜ਼ੀ ਨਾਲ ਉਸਾਰਿਆ ਜਾ ਰਿਹਾ ਪੀ.ਜੀ.ਆਈ ਦਾ ਸੈਟੇਲਾਈਟ ਕੇਂਦਰ ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਇੱਕ ਅਹਿਮ ਉਪਰਾਲਾ ਹੈ ਜਿਸ ਦਾ ਨਾ ਕੇਵਲ ਸੰਗਰੂਰ ਜ਼ਿਲ•ੇ ਦੇ ਵਸਨੀਕਾਂ ਬਲਕਿ ਕਈ ਹੋਰ ਨੇੜਲੇ ਜ਼ਿਲਿ•ਆਂ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। ਉਨ•ਾਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਜ਼ਿਲ•ੇ ‘ਚ ਸਥਾਪਤ ਕੀਤੇ ਵੱਡੇ ਪ੍ਰੋਜੈਕਟਾਂ ਬਾਰੇ ਵੀ ਦੱਸਿਆ ਅਤੇ ਸੜਕੀ ਨੈਟਵਰਕ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਇਸ ਯਾਤਰਾ ਦੌਰਾਨ ਕੈਬਨਿਟ ਮੰਤਰੀ ਨੇ ਰੱਜੇ-ਪੁੱਜੇ ਕਿਸਾਨਾਂ ਤੋਂ ਲੈ ਕੇ ਖੇਤ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਆਜੜੀਆਂ ਤੇ ਦੁਕਾਨਦਾਰਾਂ ਸਮੇਤ ਲਗਪਗ ਹਰੇਕ ਤਬਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ•ਾਂ ਬੇਘਰੇ ਲੋਕਾਂ ਤੇ ਪੰਚਾਇਤਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ•ਾਂ ਪੇਂਡੂ ਨੌਜਵਾਨਾਂ ਨਾਲ ਚਰਚਾ ਕਰਨ ਨੂੰ ਵੱਧ ਤਵੱਜੋ ਦਿੱਤੀ। ਉਨ•ਾਂ ਲੋਕਾਂ ਨੂੰ ਸਰਕਾਰੀ ਨੀਤੀਆਂ ਤੋਂ ਜਾਣੂੰ ਕਰਵਾਇਆ ਅਤੇ ਚੱਲ ਰਹੇ ਤੇ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਬਤ ਦੱਸਿਆ। ਇਨ•ਾਂ ਪੰਜ ਦਿਨਾਂ ਵਿੱਚ ਮੀਂਹ ਦੇ ਛਰਾਟਿਆਂ ਤੇ ਝੱਖੜ, ਉੱਬੜ-ਖਾਬੜ ਰਸਤੇ ਤੇ ਧੁੱਪ ਦੇ ਬਾਵਜੂਦ ਪੈਦਲ ਯਾਤਰਾ ਬਿਨਾਂ ਰੁਕੇ ਜਾਰੀ ਰਹੀ, ਜਿਸ ਦੌਰਾਨ ਸ੍ਰੀ ਸਿੰਗਲਾ ਨੇ ਬੱਚਿਆਂ ਨਾਲ ਹਾਸਾ-ਠੱਠਾ ਵੀ ਕੀਤਾ। ਯਾਤਰਾ ਨੂੰ ਲੋਕ ਸਭਾ ਚੋਣਾਂ ਨਾਲ ਜੋੜਨ ਵਾਲੀਆਂ ਵਿਰੋਧੀਆਂ ਦੀਆਂ ਟਿੱਪਣੀਆਂ ਨੂੰ ਗਲਤ ਦੱਸਦਿਆਂ  ਕੈਬਨਿਟ ਮੰਤਰੀ ਨੇ ਕਿਹਾ ਕਿ ”ਮੇਰੀ ਪੈਦਲ ਯਾਤਰਾ ਕੋਈ ਸਿਆਸੀ ਢਕਵੰਜ ਨਹੀਂ ਹੈ। ਮੈਨੂੰ ਕੈਬਨਿਟ ਮੰਤਰੀ ਦਾ ਅਹੁਦਾ ਲੋਕਾਂ ਦੀਆਂ ਦੁਆਵਾਂ ਨਾਲ ਹੀ ਮਿਲਿਆ ਹੈ ਅਤੇ ਮੈਂ ਹੁਣ ਇਸ ਮੌਕੇ ਨੂੰ ਆਪਣੇ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ਉਤੇ ਲੈ ਜਾਣ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਾ ਰਿਹਾ ਹਾਂ।” ਉਨ•ਾਂ ਕਿਹਾ ਕਿ ”ਪੈਦਲ ਯਾਤਰਾ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜਨਾ ਬਚਗਾਨਾ ਹੈ। ਮੈਂ ਕਦੇ ਵੀ ਕਿਸੇ ਵੀ ਪੱਧਰ ਉਤੇ ਲੋਕ ਸਭਾ ਸੀਟ ਲਈ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਮੇਰਾ ਇਕੋ ਇਕੋ ਮੰਤਵ ਲੋਕਾਂ ਨਾਲ ਗੱਲਬਾਤ ਕਰਨਾ ਤੇ ਉਨ•ਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ।”

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...