` ਪੰਜਾਬ ਵਿਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ .. – Azad Tv News
Breaking News
Home » Breaking News » ਪੰਜਾਬ ਵਿਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ ..

ਪੰਜਾਬ ਵਿਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ ..

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਖੁਰਾਕ ਅਤੇ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵਲੋਂ ਈ-ਸਿਗਰਟ ਅਤੇ ਹੋਰ ਉਪਕਰਨਾਂ ਦੀ ਵਿਕਰੀ ‘ਤੇ ਮਨਾਹੀ ਸਬੰਧੀ ਅਧਿਸੂਚਨਾ ਮੁੜ ਜਾਰੀ
ਚੰਡੀਗੜ•, 11 ਅਕਤੂਬਰ
ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਖੁਰਾਕ ਅਤੇ ਡਰੱਗ ਐਡਮਿਨਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਵਲੋਂ ਈ-ਸਿਗਰਟ ਅਤੇ ਹੀਟ-ਨੌਟ-ਬਰਨ ਉਪਕਰਨਾਂ ਦੀ ਵਿਕਰੀ ‘ਤੇ ਮਨਾਹੀ ਸਬੰਧੀ ਅਧਿਸੂਚਨਾ ਮੁੜ ਜਾਰੀ ਕੀਤੀ  ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ, ਭਾਰਤ ਵਿਚ ਡਰੱਗ ਅਤੇ ਕਾਸਮੈਟਿਕ ਐਕਟ, 2013 ਤਹਿਤ ਈ.ਐਨ.ਡੀ.ਐਸ (ਇਲੈਕਟ੍ਰੋਨਿਕ ਨਿਕੋਨਾਇਨ ਡਲੀਵਰੀ ਸਿਸਟਮ/ਈ-ਸਿਗਰਟ) ‘ਤੇ ਮੁਕੰਮਲ ਰੋਕ ਲਗਾਉਣ ਵਾਲਾ ਪਹਿਲਾ ਸੂਬਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਬਹੁਤ ਘੱਟ ਲੋਕ ਇਹਨਾਂ ਉਤਪਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਜਾਣੂ ਸਨ ਪਰ ਹੁਣ ਸਿਹਤ ਵਿਭਾਗ ਵਲੋਂ ਸੂਬਾ ਪੱਧਰ ਤੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਅਧੀਨ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਗਰੂਕ ਕੀਤਾ ਗਿਆ ਹੈ ਅਤੇ ਸਾਇਬਰ ਕ੍ਰਾਇਮ ਵਿੰਗ, ਪੰਜਾਬ ਵਲੋਂ ਈ-ਸਿਗਰਟ ਦੀ ਆਨਲਾਇਨ ਵਿਕਰੀ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵਲੋਂ ਇਲੈਕਟ੍ਰੋਨਿਕ ਨਿਕੋਨਾਇਨ ਡਲਿਵਰੀ ਸਿਸਟਮ/ਈ-ਸਿਗਰਟ  (ਈ.ਐਨ.ਡੀ.ਐਸ) ਜਿਸ ਵਿਚ ਈ-ਸਿਗਰਟ, ਹੀਟ-ਨੌਟ-ਬਰਨ (ਐਚ.ਐਨ.ਬੀ.) ਉਪਕਰਨ, ਈ-ਨਿਕੋਟਾਇਨ, ਫਲੇਵਰਡ ਹੁੱਕਾ ਅਤੇ ਅਜਿਹੇ ਹੋਰ ਉਤਪਾਦ ਸ਼ਾਮਲ ਹਨ, ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਐਡਵਾਈਜ਼ਰੀ ‘ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਆਫ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਨੇ ਇਲੈਕਟ੍ਰੋਨਿਕ ਸਿਗਰਟ ਅਤੇ ਹੀਟ-ਨੌਟ-ਬਰਨ ਤੰਬਾਕੂ ਉਪਕਰਨਾਂ ਦੀ ਵਿਕਰੀ ਅਤੇ ਦਰਾਮਦ ‘ਤੇ ਰੋਕ ਸਬੰਧੀ ਸਰਕੂਲਰ ਜਾਰੀ ਕੀਤਾ ਹੈ।  ਅਜਿਹੇ ਉਪਕਰਨ ਸਿਹਤ ਲਈ ਵਧੇਰੇ ਹਾਨੀਕਾਰਕ ਹਨ ਅਤੇ ਜੇਕਰ ਕੋਈ ਇਕ ਵਾਰ ਨਿਕੋਟੀਨ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਵਲੋਂ ਸਿਗਰਟ ਦੀ ਵਰਤੋਂ ਕਰਨ ਦੀ ਸੰਭਾਵਨਾ ਕਾਫੀ ਹੱਦ ਤੱਕ ਵੱਧ ਜਾਂਦੀ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਵਿਭਿੰਨ ਜ਼ਿਲਿ•ਆਂ ਵਿਚ ਵੱਖ-ਵੱਖ ਸਮੇਂ ‘ਤੇ ਅਜਿਹੇ ਉਤਪਾਦਾਂ ਸਬੰਧੀ ਛਾਪੇਮਾਰੀ ਕੀਤੀ ਗਈ ਹੈ। ਜੁਲਾਈ 2018 ਵਿਚ ਅੰਮ੍ਰਿਤਸਰ ਵਿਖੇ ਹਾਲ ਹੀ ਵਿਚ ਮਾਰੇ ਗਏ ਛਾਪਿਆਂ ਦੌਰਾਨ ਈ-ਸਿਗਰਟਾਂ ਜ਼ਬਤ ਕੀਤੀਆਂ ਗਈਆਂ । ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਮੋਹਾਲੀ, ਹੁਸ਼ਿਆਰਪੁਰ ਅਤੇ ਮਾਨਸਾ ਵਿਚ ਵੀ ਛਾਪੇਮਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆਂ ਕਿ ਪੰਜਾਬ ਹੀ ਸਿਰਫ ਇਕ ਅਜਿਹਾ ਸੂਬਾ ਹੈ ਜਿਥੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਰੱਗਜ਼ ਅਤੇ ਕਾਸਮੈਟਿਕ ਐਕਟ ਤਹਿਤ ਦੋ ਵੱਖਰੇ ਕੇਸਾਂ ਵਿੱਚ ਕਾਰਵਾਈ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਨਿਕੋਟੀਨ ਦੇ ਮਾਰੂ ਪ੍ਰਭਾਵਾਂ ਬਾਰੇ ਇਥੇ ਕਈ ਵਿਗਿਆਨਿਕ ਪ੍ਰਮਾਣ ਮੌਜੂਦ ਹਨ ਅਤੇ ਇਹੀ ਕਾਰਨ ਹੈ ਕਿ ਡਰੱਗਜ਼ ਅਤੇ ਕਾਸਮੈਟਿਕ ਐਕਟ ਆਫ ਇੰਡੀਆ ਅਧੀਨ ਸਿਗਰਟ ਛੱਡਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਨਿਟੋਕੀਨ ਗਮਜ਼ ਅਤੇ ਪੈਚਸ ਨੂੰ ਛੱਡ ਕੇ ਨਿਕੋਟੀਨ ਨਾ-ਮੰਨਜ਼ੂਰ ਕੀਤਾ ਗਿਆ ਹੈ।  ਸੀ.ਐਫ.ਡੀ.ਏ ਨੇ ਦੱਸਿਆ ਕਿ ਪੁਆਇਜ਼ਨਜ਼ ਐਕਟ ਅਤੇ ਪੈਸਟੀਸਾਇਡਜ਼ ਐਕਟ ਅਧੀਨ ਵੀ ਨਿਕੋਟੀਨ ਦੇ ਇਸਤੇਮਾਲ ‘ਤੇ ਪਾਬੰਦੀ ਲਗਾਈ ਗਈ ਹੈ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...