` ਪੰਜਾਬ ‘ਚ ਜੰਗਲਾਤ ਖੇਤਰ 35583 ਏਕੜ ਵਧਿਆ: ਸਾਧੂ ਸਿੰਘ ਧਰਮਸੋਤ.. – Azad Tv News
Home » Punjab » ਪੰਜਾਬ ‘ਚ ਜੰਗਲਾਤ ਖੇਤਰ 35583 ਏਕੜ ਵਧਿਆ: ਸਾਧੂ ਸਿੰਘ ਧਰਮਸੋਤ..

ਪੰਜਾਬ ‘ਚ ਜੰਗਲਾਤ ਖੇਤਰ 35583 ਏਕੜ ਵਧਿਆ: ਸਾਧੂ ਸਿੰਘ ਧਰਮਸੋਤ..

ਚੰਡੀਗੜ•, 5 ਫ਼ਰਵਰੀ:

ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਦੇ ਜੰਗਲਾਤ ਖੇਤਰ ‘ਚ 35583 ਏਕੜ ਦਾ ਵਾਧਾ ਦਰਜ ਕੀਤਾ ਗਿਆ ਹੈ।

ਸ. ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਮਰਿੰਦਰ ਸਿੰਘ ਦੀ ਅਗਵਾਈ ‘ਚ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਅਤੇ ਸਾਫ਼ ਵਾਤਾਵਰਣ ਲਈ ਚੁੱਕੇ ਵਿਸ਼ੇਸ਼ ਯਤਨਾਂ ਕਰਕੇ ਸੂਬੇ ‘ਚ ਜੰਗਲਾਤ ਥੱਲੇ ਖੇਤਰ ‘ਚ ਵਾਧਾ ਦਰਜ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5 ਜੂਨ, 2018 ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ‘ਘਰ-ਘਰ ਹਰਿਆਲੀ’ ਮੁਹਿੰਮ ਅਧੀਨ ਹੁਣ ਤੱਕ 65 ਲੱਖ ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ।

ਸ. ਧਰਮਸੋਤ ਨੇ ਦੱਸਿਆ ਕਿ ‘ਘਰ-ਘਰ ਹਰਿਆਲੀ’ ਮੁਹਿੰਤ ਤਹਿਤ ਜਿੱਥੇ ਸੂਬੇ ਦੀਆਂ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਮੁਫ਼ਤ ਬੂਟੇ ਵੰਡੇ ਗਏ ਹਨ, ਉੱਥੇ ਹੀ ‘ਆਈ ਹਰਿਆਲੀ’ ਆਨਲਾਈਨ ਐਪਲੀਕੇਸ਼ਨ ਰਾਹੀਂ ਵੀ ਲੋਕਾਂ ਨੂੰ ਪ੍ਰਤੀ ਵਿਆਕਤੀ 15-15 ਬੂਟੇ ਉਨ•ਾਂ ਦੇ ਨਜਦੀਕੀ ਨਰਸਰੀ ਤੋਂ ਮੁਹੱਈਆ ਕਰਵਾਏ ਗਏ ਹਨ। ਉਨ•ਾਂ ਦੱਸਿਆ ਕਿ ਹੁਣ ਤੱਕ 18 ਲੱਖ ਬੂਟੇ ਆਨਲਾਈਨ ਬੁਕਿੰਗ ਰਾਹੀਂ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ ‘ਤੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਜੰਗਲਾਤ ਵਿਭਾਗ ਦੀਆਂ ਨਰਸਰੀਆਂ ‘ਚ ਬੂਟਿਆਂ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਸੂਬੇ ਦੇ ਹਰ ਪਿੰਡ ‘ਚ 550-550 ਬੂਟੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਲਾਏ ਜਾਣਗੇ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...